Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਗ੍ਰੇਟਰਜ ਬਾਸਕਿਟਬਾਲ ਕੱਲਬ ਵਲੋਂ ਲਗਾਇਆ ਜਾਵੇਗਾ ਵਿਸ਼ੇਸ਼ ਟਰੇਨਿੰਗ ਕੈਂਪ

ਗ੍ਰੇਟਰਜ ਬਾਸਕਿਟਬਾਲ ਕੱਲਬ ਵਲੋਂ ਲਗਾਇਆ ਜਾਵੇਗਾ ਵਿਸ਼ੇਸ਼ ਟਰੇਨਿੰਗ ਕੈਂਪ

ਗੜ੍ਹਦੀਵਾਲਾ :(ਯੋਗੇਸ਼ ਗੁਪਤਾ)

: ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਦੀ ਗ੍ਰਾਊਂਡ ਵਿੱਚ ਗਰੇਟਰਜ ਕੱਲਬ ਦੀ ਮੀਟਿੰਗ ਹੋਈ । ਜਿਸ ਵਿੱਚ ਪਿਛਲੇ ਦਿਨੀਂ ਕਰਵਾਏ ਬਾਸਕਿਟਬਾਲ ਕੋਚ ਸ੍ਰੀ ਹਰਬੰਸ ਲਾਲ ਭਨੋਟ ਦੀ ਯਾਦ ਵਿੱਚ ਜੋ ਟੂਰਨਾਮੈਂਟ ਕਰਵਾਇਆ ਗਿਆ ਸੀ , ਉਸ ਦੀ ਸਫ਼ਲਤਾ ਲਈ ਭਨੋਟ ਪਰਿਵਾਰ ਦਾ ਤੇ ਐਨ ਆਰ ਆਈ ਵੀਰਾਂ ਦਾ ਕਲੱਬ ਵਲੋਂ ਦਿਲੋਂ ਧੰਨਵਾਦ ਕੀਤਾ ਗਿਆ । ਇਸ ਦੌਰਾਨ ਕਲੱਬ ਦਾ ਹਿਸਾਬ ਕਿਤਾਬ ਬਾਰੇ ਦਸਿਆ ਗਿਆ ਇਸ ਦੌਰਾਨ ਕਲੱਬ ਮੁਖੀ ਗੁਰਸ਼ਮਿੰਦਰ ਸਿੰਘ ਰੰਮੀ ਕਾਲਕਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਵਲੋਂ ਦਸੰਬਰ ਦੀਆਂ ਛੁੱਟੀਆਂ ਵਿੱਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀ ਗ੍ਰਾਊਂਡ ਵਿੱਚ ਬਾਸਕਿਟਬਾਲ ਦਾ ਵਿਸ਼ੇਸ਼ ਟ੍ਰੇਨਿੰਗ ਕੈਂਪ ਲੜਕੇ ਤੇ ਲੜਕੀਆਂ ਦਾ 24 ਤੋਂ 31 ਦਸੰਬਰ ਤੱਕ ( ਸਮਾਂ ਸ਼ਾਮ 4 ਵਜੇ) ਲਾਇਆ ਜਾ ਰਿਹਾ ਹੈ । ਜਿਸ ਵਿੱਚ ਹਰ ਉਮਰ ਵਰਗ ਦਾ ਬੱਚਾ ਭਾਗ ਲੈ ਸਕਦਾ ਹੈ । ਇਸ ਦੀ ਕੋਈ ਵੀ ਫੀਸ ਨਹੀਂ ਹੋਵੇਗੀ ਉਨਾ ਦੱਸਿਆ ਕਿ ਇਲਾਕਾ ਨਿਵਾਸੀਆਂ ਤੇ ਗੜ੍ਹਦੀਵਾਲਾ ਸ਼ਹਿਰ ਨੂੰ ਇਸਦਾ ਫਾਇਦਾ ਲੈਣਾ ਚਾਹੀਦਾ ਹੈ । ਇਸ ਮੌਕੇ ਤੇ ਬਾਸਕਿਟਬਾਲ ਕੋਚ ਹਰਦੀਪ ਸਿੰਘ ਮਿਨਹਾਸ, ਹੈੱਡ ਕੋਚ ਅਮਰੀਕ ਸਿੰਘ ਗੋਂਦਪੁਰ ,ਇੰਜ ਸਤਵੀਰ ਸਿੰਘ ,ਪੰਡਿਤ ਰਮਾ ਕਾਂਤ ,ਬਰਿੰਦਰ ਸਿੰਘ ਸਮਰਾ ,ਜੈਬੀਰ ਸਿੰਘ ਆਦਿ ਤੇ ਕਲੱਬ ਦੇ ਖਿਡਾਰੀ ਹਾਜ਼ਿਰ ਸਨ ।