Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸੈਕੜੇ ਨਮ ਅੱਖਾਂ ਨੇ ਦਿੱਤੀ ਨੌਜਵਾਨ ਕਮਲਦੀਪ ਸਿੰਘ (ਲਾਲੀ ਸੈਣੀ ) ਨੂੰ ਅੰਤਿਮ ਵਿਦਾਇਗੀ

ਸੈਕੜੇ ਨਮ ਅੱਖਾਂ ਨੇ ਦਿੱਤੀ ਨੌਜਵਾਨ ਕਮਲਦੀਪ ਸਿੰਘ (ਲਾਲੀ ਸੈਣੀ ) ਨੂੰ ਅੰਤਿਮ ਵਿਦਾਇਗੀ

 ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ): ਬਲਾਚੌਰ ਦੇ ਸਮਾਜ ਸੇਵੀਆਂ ਦੀ ਪਹਿਲੀ ਕਤਾਰ ਵਿੱਚ ਗਿਣੇ ਜਾਂਦੇ ਸਾਬਕਾ ਖੇਤੀਬਾੜੀ ਅਫਸਰ ਸੁਖਦੇਵ ਸਿੰਘ ਸੈਣੀ ਪਰਿਵਾਰ ਦੇ ਅਨਮੋਲ ਹੀਰੇ ਕਮਲਦੀਪ ਸਿੰਘ (ਲਾਲੀ ਸੈਣੀ ) ਦੀ ਨਵਾਂਸ਼ਹਿਰ ਲਾਗੇ ਸੜਕ ਹਾਦਸੇ ਵਿੱਚ ਹੋਈ ਬੇਵਕਤ ਮੌਤ ਨੇ ਇੱਕ ਵਾਰੀ ਤਾਂ ਸਭਨਾ ਨੂੰ ਝੰਜੋੜ ਕੇ ਰੱਖ ਦਿੱਤਾ । ਉਹਨਾਂ ਦਾ ਸਸਕਾਰ ਦਫਤਰ ਨਗਰ ਕੌਸਲ ਬਲਾਚੌਰ ਦੇ ਨਜ਼ਦੀਕ ਸਥਿਤ ਸਮਸ਼ਾਨ ਘਾਟ ਵਿੱਚ ਕੀਤਾ ਗਿਆ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗ੍ਰੰਥੀ ਸਿੰਘ ਵਲੋਂ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਨ ਉਪਰੰਤ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਲੜਕੇ ਗੁਰਸ਼ਰਨ ਸਿੰਘ , ਪਤਨੀ ਸੰਦੀਪ ਸੈਣੀ ਅਤੇ ਭਰਾ ਡਾ.ਜਸਦੀਪ ਸੈਣੀ ਵਲੋਂ ਵਿਖਾਈ ਗਈ । ਇਸ ਮੌਕੇ ਸੰਸਦ ਰਵਨੀਤ ਸਿੰਘ ਬਿੱਟੂ , ਡੀਐਸਪੀ ਗੁਰਇਕਬਾਲ ਸਿੰਘ ਹਨੀ , ਸੁਨੀਤਾ ਚੌਧਰੀ ਬਜਾੜ, ਅਸੋ਼ਕ ਬਾਂਠ , ਡਾ. ਪਰਮਜੀਤ , ਡਾ. ਕੇਵਲ ਸੈਣੀ, ਡਾ.ਸਤਿੰਦਰ ਪਾਲ ਮਾਨ , ਉਜਾਗਰ ਸਿੰਘ ਸੂਰੀ, ਡਾ. ਭੁਪਿੰਦਰ ਸੂਰੀ, ਸਿ਼ਵ ਕਰਨ ਚੇਚੀ , ਸਤਨਾਮ ਜਲਾਲਪੁਰ, ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ, ਸਾਬਕਾ ਪ੍ਰਧਾਨ ਰਣਦੀਪ ਕੌਸ਼ਲ, ਜਸਵਿੰਦਰ ਵਿੱਕੀ , ਪ੍ਰੇਮ ਚੰਦ ਭੀਮਾ, ਸੇਠੀ ਸਰਪੰਚ ਥੋਪੀਆ , ਸੁਨੀਤਾ ਸ਼ਰਮਾਂ , ਜਤਿੰਦਰ ਕੁਮਾਰ ਪਿੰਕਾ, ਸਿ਼ਵ ਰਾਮ ਸਿੰਘ ਚੌਹਾਨ, ਪ੍ਰਭਾਤ ਰਾਣਾ, ਨੰਬਰਦਾਰ ਸੋਡੀ ਸਿੰਘ , ਨਰਿੰਦਰ ਸੋਨੀ , ਜਨਤਾ ਮੈਡੀਕਲ ਸਟੋਰ ਦੇ ਮਾਲਕ ਦੀਪਕ ਰਾਣਾ, ਸੰਤੋਖ ਸਿੰਘ ਸਿ਼ਵਾਲਿਕ , ਸੁਰਜੀਤ ਭਾਟੀਆ, ਤਰਸੇਮ ਚੰਦਿਆਣੀ, ਜੈ ਦੇਵ ,ਰਾਜੂ ਆਨੰਦ , ਰਾਜਵੀਰ ਰਾਣਾ, ਕਾਮਰੇਡ ਬਲਵੀਰ ਸਿੰਘ, ਰਾਮਾ ਧੀਮਾਨ, ਕੌਸਲਰ ਸੋਡੀ ਸਿੰਘ, ਕੌਸਲਰ ਨਰੇਸ਼ ਚੇਚੀ, ਕੌਸਲਰ ਬੋਬੀ ਰਾਣਾ, ਕੌਸਲਰ ਸੋਡੀ ਸਿੰਘ, ਕੌਸਲਰ ਲਾਲ ਬਹਾਦੁਰ, ਕੌਸਲਰ ਪਰਮਿੰਦਰ ਪੰਮਾ, ਕੌਸਲਰ ਸੱਤਪਾਲ ਸੈਣੀ, ਰਜਿੰਦਰ ਛਿੰਦੀ , ਪ੍ਰਵੀਨ ਪੁਰੀ ਪੰਪਾ , ਐਡਵੋਕੇਟ ਪੁਸ਼ਪ ਰਾਣਾ, ਐਡਵੋਕੇਟ ਹਰਜਿੰਦਰ ਸੈਣੀ,ਵਰਿੰਦਰ ਸੈਣੀ, ਦਲਜੀਤ ਸਿੰਘ ਮਾਣੇਵਾਲ, ਤਲਵਿੰਦਰ ਸਿੰਘ ਅਤੇ ਅਜ਼ਾਦ ਪ੍ਰੈਸ ਐਂਡ ਵੇਲਫੇਅਰ ਕਲੱਬ ਅਤੇ ਸ਼ਹੀਦ ਉਧਮ ਸਿੰਘ ਪ੍ਰੈਸ ਕਲੱਬ ਬਲਾਚੌਰ ਦੇ ਮੈਬਰਾਂ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਅਤੇ ਸੈਣੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
ਫੋਟੋ : ਕਮਲਦੀਪ ਸਿੰਘ (ਲਾਲੀ ਸੈਣੀ ) ਦੀ ਚਿਖਾ ਨੂੰ ਅਗਨੀ ਭੇਟ ਕਰਦੇ ਹੋਏ ਪਰਿਵਾਰਕ ਮੈਂਬਰ , (2) ਸੁਖਦੇਵ ਸਿੰਘ ਸੈਣੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੰਸਦ ਰਵਨੀਤ ਸਿੰਘ ਬਿੱਟੂ , ਸੁਨੀਤਾ ਚੌਧਰੀ ਬਜਾੜ ਅਤੇ ਹੋਰ ਪ੍ਰਮੁੱਖ ਸਖਸ਼ੀਅਤਾ ।
(1) ਇੰਨਸੈਂਟ ਕਮਲਦੀਪ ਸਿੰਘ (ਲਾਲੀ ਸੈਣੀ ) ਦੀ ਫਾਇਲ ਫੋਟੋ ।