Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਵਿਧਾਇਕ ਸੰਤੋਸ਼ ਕਟਾਰੀਆ ਨੂੰ ਪੰਜਾਬੀ ਫਿਲਮੀ ਅਭਿਨੇਤਰੀ ਸਿਮਰਨ ਸਹਿਜਪਾਲ (ਸਿੰਮੀ ) ਨੇ ਦਿੱਤੀ ਵਧਾਈ ਅਤੇ ਪਾਰਟੀ ਦੀ ਚੜਦੀ ਕਲਾਂ ਦੀ ਕੀਤੀ ਕਾਮਨਾ

ਵਿਧਾਇਕ ਸੰਤੋਸ਼ ਕਟਾਰੀਆ ਨੂੰ ਪੰਜਾਬੀ ਫਿਲਮੀ ਅਭਿਨੇਤਰੀ ਸਿਮਰਨ ਸਹਿਜਪਾਲ (ਸਿੰਮੀ ) ਨੇ ਦਿੱਤੀ ਵਧਾਈ ਅਤੇ ਪਾਰਟੀ ਦੀ ਚੜਦੀ ਕਲਾਂ ਦੀ ਕੀਤੀ ਕਾਮਨਾ

ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ) : ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਕਟਾਰੀਆ ਦੀ ਵੱਡੀ ਲੀਡ ਨਾਲ ਜਿੱਤ ਦੀ ਜਿੱਥੇ ਪਾਰਟੀ ਵਰਕਰਾ ਅਤੇ ਸਮੱਰਥਕਾ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ ਉਥੇ ਹੀ ਸਥਾਨਕ ਸ਼ਹਿਰ ਬਲਾਚੌਰ ਵਿੱਚ ਸਥਿਤ ਨਾਮੀ ਖਾਲਸਾ ਫਾਰਮ ਦੇ ਦਲਜੀਤ ਸਿੰਘ ਸਿ਼ਕਾਗੋ ਵਾਲਿਆ ਦੀ ਧਰਮ ਪਤਨੀ ਅਤੇ ਪੰਜਾਬੀ ਫਿਲਮੀ ਅਭਿਨੇਤਰੀ ਸਿਮਰਨ ਸਹਿਜਪਾਲ (ਸਿੰਮੀ) ਜਿਹੜੇ ਕਿ ਆਪ ਦੀ ਸਪੋਕਸ ਪਰਸਨ ਅਤੇ ਪੰਜਾਬ ਮਹਿਲਾ ਵਿੰਗ ਦੇ ਵਾਇਸ ਪ੍ਰਧਾਨ ਵੀ ਹਨ ਵਲੋਂ ਵਿਸ਼ੇਸ ਤੌਰ ਤੇ ਵਧਾਈ ਦਿੱਤੀ । ਇਸ ਮੌਕੇ ਸਿਮਰਨ ਸਹਿਜਪਾਲ (ਸਿੰਮੀ) ਨੇ ਕਿਹਾ ਕਿ ਸੰਤੋਸ਼ ਕਟਾਰੀਆ ਲੰਮੇ ਸਮੇਂ ਤੋਂ ਲੋਕ ਦੇ ਹੱਕ ਹਕੂਕਾ ਉਪਰ ਪਹਿਰਾ ਦਿੰਦੇ ਆ ਰਹੇ ਹਨ ਅਤੇ ਨੇਕ ਸਖਸ਼ੀਅਤ ਦੇ ਮਾਲਕ ਹਨ ਜਿਨ੍ਹਾਂ ਨੂੰ ਲੋਕਾਂ ਨੇ ਆਪਣੀ ਸਮਝਦਾਰੀ ਦਿਖਾਉਂੇਦੇ ਹੋਏ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕ ਚੁਣਿਆ ਹੈ । ਉਹਨਾਂ ਕਿਹਾ ਕਿ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਕਟਾਰੀਆ ਦੇ ਵਿਧਾਇਕ ਬਣਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕਾ ਬਲਾਚੌਰ ਦੇ ਲੋਕਾਂ ਵਿੱਚ ਸਰਵਪੱਖੀ ਅਤੇ ਬਿਨਾ ਕਿਸੇ ਭੇਦਭਾਵ ਵਿਕਾਸ ਦੀ ਉਮੀਦ ਜਾਗ ਉੱਠੀ ਹੈ ।

ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਸਮੂਹ ਵੋਟਰਾ ਅਤੇ ਵਰਕਰਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਕੜੀ ਮਿਹਨਤ ਨਾਲ ਉਹ ਜਿੱਤ ਦੇ ਇਸ ਮੁਕਾਮ ਤੱਕ ਪੁੱਜੇ ਹਨ ।ਉਹਨਾਂ ਕਿਹਾ ਕਿ ਸਰਕਾਰ ਲੋਕਾ ਦੀ ਬਣੀ ਹੈ ਜਿਸ ਕਾਰਨ ਹਰ ਇੱਕ ਦਾ ਬਰਾਬਰ ਸਤਿਕਾਰ ਹੋਵੇਗਾ ਅਤੇ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ।ਇਸ ਮੌਕੇ ਸਿਮਰਨ ਸਹਿਜਪਾਲ ਦਾ ਲੜਕਾ ਤਰਨਜੋਤ ਸਿੰਘ ਵੀ ਹਾਜ਼ਰ ਸੀ।
ਫੋਟੋ : ਪੰਜਾਬੀ ਫਿਲਮੀ ਅਭਿਨੇਤਰੀ ਸਿਮਰਨ ਸਹਿਜਪਾਲ (ਸਿਮੀ) ਆਮ ਆਦਮੀ ਪਾਰਟੀ ਦੀ ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ ਨੂੰ ਜਿੱਤ ਤੇ ਵਧਾਈ ਦਿੰਦੇ ਹੋਏ ਅਤੇ ਨਾਲ ਹਨ ਤਰਨਜੋਤ ਸਿੰਘ ।