Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਸਵੀਰ ਸਿੰਘ ਰਾਜਾ ਗਿੱਲ ਦੀ ਜਿੱਤ ਦੀ ਖੁਸ਼ੀ ਚ ਗੜ੍ਹਦੀਵਾਲਾ ਬਜ਼ਾਰ ਚ ਪਏ ਭੰਗੜੇ ਅਤੇ ਵੰਡੇ ਲੱਡੂ

ਜਸਵੀਰ ਸਿੰਘ ਰਾਜਾ ਗਿੱਲ ਦੀ ਜਿੱਤ ਦੀ ਖੁਸ਼ੀ ਚ ਗੜ੍ਹਦੀਵਾਲਾ ਬਜ਼ਾਰ ਚ ਪਏ ਭੰਗੜੇ ਅਤੇ ਵੰਡੇ ਲੱਡੂ

ਪੰਜਾਬ ਦੀ ਆਮ ਜਨਤਾ ਹੀ ਇਸ ਇਤਿਹਾਸਕ ਜਿੱਤ ਲਈ ਵਧਾਈ ਦੀ ਪਾਤਰ : ਰਾਜੂ ਗੁਪਤਾ

ਆਪ ਸਮਰਥਕਾਂ ਵੋਟਰਾਂ ਸਪੋਟਰਾਂ ਵਲੋਂ ਜਸਵੀਰ ਰਾਜਾ ਦਾ ਗੜ੍ਹਦੀਵਾਲਾ ਪੂਜਣ ਤੇ ਭਰਵਾਂ ਸਵਾਗਤ ਕਿੱਤਾ ਗਿਆ

ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਪੰਜਾਬ ਵਿਧਾਨਸਭਾ ਚੋਣਾਂ ਚ ਹਲਕਾ ਟਾਂਡਾ ਤੋਂ ਕਾਂਗਰਸੀ ਦਿੱਗਜ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਹੋਰ ਵਿਰੋਧੀਆਂ ਨੂੰ ਹਰਾ ਕੇ ਜਸਵੀਰ ਸਿੰਘ ਰਾਜਾ ਗਿੱਲ ਨੇ ਹਲਕਾ ਟਾਂਡਾ ਚ ਅਤੇ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਇ ਹੈ। ਜਿਸ ਦੀ ਖੁਸ਼ੀ ਵਿਚ ਗੜ੍ਹਦੀਵਾਲਾ ਮੇਨ ਬਜ਼ਾਰ ਵਿੱਚ ਆਪ ਸਮਰਥਕਾਂ ਅਤੇ ਦੁਕਾਨਦਾਰਾਂ ਵੱਲੋਂ ਭੰਗੜੇ ਪਾਏ ਗਏ ਅਤੇ ਪੂਰੇ ਬਜ਼ਾਰ ਚ ਲੱਡੂ ਵੰਡੇ ਗਏ ।

ਇਸ ਮੌਕੇ ਤੇ ਖੁਸ਼ੀ ਜਾਹਰ ਕਰਦਿਆਂ ਸਾਬਕਾ ਐਮਸੀ ਅਤੇ ਆਪ ਆਗੂ ਰਾਜੂ ਗੁਪਤਾ ਨੇ ਕਿਹਾ ਕਿ ਜਲਦ ਤੋਂ ਜਲਦ ਸ਼ਹਿਰ ਚ ਵਿਕਾਸ ਕੰਮਾਂ ਦੀ ਲਹਿਰ ਦੌੜੇਗੀ ।

(ਜਸਵੀਰ ਰਾਜਾ ਦੇ ਗੜ੍ਹਦੀਵਾਲਾ ਪੁੱਜਣ ਤੇ ਸਮਰਥਕਾਂ ਵਲੋਂ ਭਰਵਾਂ ਸਵਾਗਤ ਕਰਦੇ ਹੋਏ)

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਵਲੋਂ ਬਨਾਈ ਹੋਈ ਪਾਰਟੀ ਹੈ । ਇਸ ਲੀ ਹਰ ਹਲਕਾ ਅਤੇ ਰਾਜ ਵਾਸੀ ਇਸ ਇਤਿਹਾਸਕ ਜਿੱਤ ਦਾ ਵਧਾਈ ਦੇ ਪਾਤਰ ਹਨ । ਇਸ ਮੌਕੇ ਤੇ ਰਾਜੂ ਗੁਪਤਾ, ਬੰਟੀ ਕਲੇਰ,ਅਵਤਾਰ ਜਯੀ, ਕਾਲਾ ਸ਼ਾਹ ਪ੍ਰੋਫੈਸਰ ਸ਼ਿਆਮ,ਅੰਕਿਤ ਖਿਦਰੀ,ਰਿਸ਼ਵ ਗੁਪਤਾ,ਕਿਸ਼ੋਰੀ ਲਾਲ,ਮਾਸਟਰ ਰਸ਼ਪਾਲ ਸਿੰਘ, ਸਾਬਕਾ ਐਮਸੀ ਸ਼ਿਵ ਦਿਆਲ,ਬੱਬੂ, ਗਣੇਸ਼ ਕੁਮਾਰ ਆਦਿ ਭਾਰੀ ਗਿਣਤੀ ਚ ਸਮਰਥਕ ਹਾਜਰ ਸਨ ।