Prime Punjab Times

Latest news
ਹੁਸ਼ਿਆਰਪੁਰ ‘ਚ ਜਨਗਣਨਾ 2027 ਸਬੰਧੀ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ KMS ਕਾਲਜ ਦੇ ਬੀ.ਕਾਮ ਪੰਜਵੇਂ ਸਮੈਸਟਰ ਦੇ ਵਿਦਿਆਰਥੀ ਮੋਹਿਤ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ  ਸਾਂਝੇ ਅਧਿਆਪਕ ਮੋਰਚੇ ਵੱਲੋਂ 17 ਮਾਰਚ ਨੂੰ ਦਸੂਹਾ ਵਿਖੇ ਟੈਟ ਦੇ ਵਿਰੋਧ 'ਚ ਕੀਤਾ ਜਾਵੇਗਾ ਅਰਥੀ ਫੂਕ ਮੁਜ਼ਾਹਰਾ 22वा अंतरराष्ट्रीय महान संत सम्मेलन तथा कीर्तन दरवार संबंधी तैयारी आरंभ –संत बाबा जसपाल सिंह ओढ़रा ਬੀਐਸਐਫ–ਪੁਲਿਸ ਦੇ ਸਾਂਝੇ ਓਪਰੇਸ਼ਨ ਦੌਰਾਨ 481 ਗ੍ਰਾਮ ਅਫੀਮ ਬਰਾਮਦ ਮੋਟਰਸਾਈਕਲ–ਇਨੋਵਾ ਕਾਰ ਟੱਕਰ ਤੋਂ ਬਾਅਦ ਟਿੱਪਰ ਹੇ+ਠਾਂ ਆਏ ਦੋ ਨੌ+ਜਵਾ+ਨ, ਮੌਕੇ ‘ਤੇ ਮੌ+ਤ ਰਾਸ਼ਟਰੀ ਲੋਕ ਅਦਾਲਤ ’ਚ 29,451 ਮਾਮਲਿਆਂ ਦੀ ਸੁਣਵਾਈ, 26,069 ਦਾ ਮੌਕੇ ’ਤੇ ਨਿਪਟਾਰਾ ਖਾਲਸਾ ਕਾਲਜ ਵਿੱਚ ਕਾਨੂੰਨੀ ਜਾਗਰੂਕਤਾ ਬਾਰੇ ਐਕਸਟੈਂਸ਼ਨ ਲੈਕਚਰ ਆਯੋਜਿਤ KMS ਕਾਲਜ ਵਿਖੇ ਸਪੋਰਟਸ ਮੀਟ 2026 ਦੇ ਇਨਾਮ ਵੰਡ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਸ਼ਬਨਮ ਕੌਰ ਦੇ ਉਹ ਆ+ਖ+ਰੀ ਯਾਦਗਾਰੀ ਪ... ਮੁਲਾਜ਼ਮਾਂ 'ਤੇ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਅੰਨੇ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ!
ADVERTISEMENT
You are currently viewing ਮੋਟਰਸਾਈਕਲ–ਇਨੋਵਾ ਕਾਰ ਟੱਕਰ ਤੋਂ ਬਾਅਦ ਟਿੱਪਰ ਹੇ+ਠਾਂ ਆਏ ਦੋ ਨੌ+ਜਵਾ+ਨ, ਮੌਕੇ ‘ਤੇ ਮੌ+ਤ

ਮੋਟਰਸਾਈਕਲ–ਇਨੋਵਾ ਕਾਰ ਟੱਕਰ ਤੋਂ ਬਾਅਦ ਟਿੱਪਰ ਹੇ+ਠਾਂ ਆਏ ਦੋ ਨੌ+ਜਵਾ+ਨ, ਮੌਕੇ ‘ਤੇ ਮੌ+ਤ

ਬਟਾਲਾ, 14 ਮਾਰਚ(ਅਵਿਨਾਸ਼ ਸ਼ਰਮਾ) 

: ਫਤਿਹਗੜ੍ਹ ਚੂੜੀਆਂ–ਬਟਾਲਾ ਰੋਡ ਉੱਤੇ ਕਾਲਾ ਅਫਗਾਨਾ ਅੱਡੇ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿ+ਤ+ਕਾਂ ਦੀ ਪਛਾਣ ਪਿੰਡ ਪਿੰਡੀ ਦੇ ਵਿਲੀਅਮ ਮਸੀਹ ਅਤੇ ਪਿੰਡ ਹਰਦੋਲਵਾਲ ਕਲਾਂ ਦੇ 28 ਸਾਲਾ ਪਰਮਿੰਦਰ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਸਵੇਰੇ ਮੋਟਰਸਾਈਕਲ ‘ਤੇ ਬਟਾਲਾ ਵੱਲ ਜਾ ਰਹੇ ਸਨ। ਜਦੋਂ ਉਹ ਕਾਲਾ ਅਫਗਾਨਾ ਅੱਡੇ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਓਵਰਟੇਕ ਕਰਦੇ ਹੋਏ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਨੌਜਵਾਨ ਸੜਕ ‘ਤੇ ਡਿੱ+ਗ ਗਏ ਅਤੇ ਪਿੱਛੋਂ ਆ ਰਹੇ ਟਿੱਪਰ ਹੇ+ਠਾਂ ਆ ਗਏ, ਜਿਸ ਕਾਰਨ ਦੋਹਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ।

ਮ੍ਰਿ+ਤ+ਕਾਂ ਦੇ ਗੁਆਂਢੀ ਬਲਜੀਤ ਸਿੰਘ ਨੇ ਦੱਸਿਆ ਕਿ ਵਿਲੀਅਮ ਮਸੀਹ ਆਪਣੇ ਪਿੱਛੇ ਤਿੰਨ ਛੋਟੇ ਬੱਚੇ ਛੱਡ ਗਿਆ ਹੈ, ਜਦਕਿ ਪਰਮਿੰਦਰ ਸਿੰਘ ਦੇ ਘਰ ਵੀ ਇੱਕ ਛੋਟਾ ਬੱਚਾ ਹੈ। ਹਾਦਸੇ ਦੀ ਖਬਰ ਮਿਲਦੇ ਹੀ ਦੋਵੇਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਘਰਾਂ ਵਿੱਚ ਰੋ-ਰੋ ਕੇ ਬੁਰਾ ਹਾਲ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ (ਐਸਐਚਓ) ਸੁਰਿੰਦਰ ਪਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਲਾ+ਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ। ਪੁਲਿਸ ਨੇ ਇਨੋਵਾ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated