Prime Punjab Times

Latest news
ਪੁਲਿਸ ਵੱਲੋਂ ਆਨਲਾਈਨ ਠੱਗੀ ਦੇ ਮਾਮਲਿਆਂ ਵਿੱਚ ਵੱਡੀ ਸਫਲਤਾ — ਪੀੜਤਾਂ ਨੂੰ ਵਾਪਸ ਕਰਵਾਏ 14 ਲੱਖ 34 ਹਜ਼ਾਰ ਰੁਪਏ : DS... ਮੇਘਾਲਿਆ ਦੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ  ਦਿਵਸ ਸਮਾਗਮ ’ਚ ਸ਼ਾਮਿਲ ਹੋਣ ਦਾ ਦਿੱਤਾ... ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਧਾਰਮਿਕ ਪ੍ਰੀਖਿਆ 'ਚੋਂ ਸਟੇਟ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ  KMS ਕਾਲਜ ਵਿਖੇ ਲੇਖ ਲਿੱਖਣ ਅਤੇ ਪੋਸਟਰ ਬਣਾਉਣ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ     ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ 'ਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ,ਪਿਸਤੌਲ ਬਰਾਮਦ ਬਲਾਕ ਪੱਧਰੀ ਖੇਡਾਂ 'ਚ ਵਿਦਿਆਰਥੀਆਂ ਦਾ ਓਵਰ ਆਲ ਟਰਾਫੀ ਤੇ ਕਬਜ਼ਾ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ 'ਚ ਪੰਜਾਬ ਪੁਲਿਸ ਦਾ ਯੋਗਦਾਨ ਬੇਮਿਸਾਲ - SSP ਸੰਦੀਪ ਕੁਮਾਰ ਮਲਿਕ गन्नौर आश्रम में पूजनीय आनंद मूर्ति गुरु माँ जी के पावन सान्निध्य में शाम के अवसर पर पौधारोपण कार्यक... 35ਵਾਂ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਸ਼੍ਰੀ ਵਿਸ਼ਵਕਰਮਾ ਮੰਦਿਰ,ਗੜ੍ਹਦੀਵਾਲਾ ਵਿਖੇ ਸ਼ਰਧਾਪੂਰਵਕ ਮਨਾਇਆ KMS ਕਾਲਜ ਵਿਖੇ ਦੀਵਾਲੀ ਮੌਕੇ ਰੰਗੋਲੀ ਪ੍ਰਤੀਯੋਗਿਤਾ ਦਾ ਆਯੋਜਨ - ਡਾਇਰੈਕਟਰ ਡਾ. ਮਾਨਵ ਸੈਣੀ

Home

ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ-2024 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਖਿਡਾਰੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

ਖੇਡਾਂ ਵਤਨ ਪੰਜਾਬ ਦੀਆਂ-2024 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਖਿਡਾਰੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

ਹੁਸ਼ਿਆਰਪੁਰ, 18 ਸਤੰਬਰ (PPT NEWS) 

: ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ‘ਖੇਡਾ ਵਤਨ ਪੰਜਾਬ ਦੀਆਂ 2024’ ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦਾ ਤੀਸਰੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ-ਵੱਖ ਖੇਡ ਵੈਨਿਊਜ਼ ‘ਤੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ-ਵੱਖ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਜਿਵਂਂ ਕਿ ਅੰਡਰ—14 ਸਾਲ ਤੋਂ ਲੈ ਕੇ 70 ਤੋਂ ਵੱਧ ਦੇ ਖਿਡਾਰੀਆਂ ਨੇ ਭਾਗ ਲਿਆ।ਇਹ ਖੇਡਾਂ ਮਿਤੀ 16 ਸਤੰਬਰ 0024 ਤੋਂ 22 ਸਤੰਬਰ 2024 ਤੱਕ ਵੱਖ-ਵੱਖ ਖੇਡ ਸਥਾਨਾਂ ‘ਤੇ ਚੱਲਣਗੀਆਂ।

 ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਭਾਰ ਵਰਗ ਦੇ ਖਿਡਰੀਆਂ ਨੇ ਪ੍ਰਦਰਸ਼ਨ ਕੀਤਾ ਜਿਵੇਂ ਕਿ ਖੇਡ ਬਾਸਕਟਬਾਲ ਦੇ ਅੱਜ ਫਾਈਨਲ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਅੰਡਰ-14 ਲੜਕਿਆਂ ਦੀ ਟੀਮਾਂ ਵਿਚੋਂ ਪੁਰਹੀਰਾਂ ਦੀ ਟੀਮ ਨੇ ਸੋਨੇ ਦਾ ਤਗਮਾ, ਟਾਂਡਾ ਦੀ ਟੀਮ ਨੇ ਚਾਂਦੀ ਅਤੇ ਢੋਲਣਵਾਲ ਦੀ ਟੀਮ ਨੇ ਤਾਂਬੇ ਦਾ ਤਗਮਾ ਜਿਤਿਆ।ਇਸੇ ਤਰ੍ਹਾਂ ਅੰਡਰ-17 ਦੀ ਟੀਮ ਫਾਈਨ ਮੁਕਾਬਲੇ ਵਿਚੋਂ ਟੀਮ ਪੁਰਹੀਰਾਂ ਨੇ ਪਹਿਲੇ, ਟਾਂਡਾ ਦੂਜੇ ਅਤੇ ਮੁਕੇਰੀਆਂ ਦੀ ਟੀਮ ਤੀਜੇ ਸਥਾਨ ਤੇ ਰਹੀ ਅਤੇ ਇਸੇ ਤਰ੍ਹਾਂ ਅੰਡਰ-21 ਲੜਕਿਆਂ ਦੀਆਂ ਟੀਮਾਂ ਵਿਚੋਂ ਵੀ ਪੁਰਹੀਰਾਂ ਦੀ ਟੀਮ ਨੇ ਪਹਿਲਾ, ਲਾਜਵੰਤੀ ਬਾਲਰਜ਼ ਦੀ ਟੀਮ ਨੇ ਦੂਜਾ ਅਤੇ ਗੜ੍ਹਦੀਵਾਲਾ ਗਰਿਫਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ । ਇਸੇ ਤਰ੍ਹਾਂ ਅੱਜ ਬਾਸਕਟਬਾਲ ਦੇ ਫਾਈਨਲ ਮੁਕਾਬਲੇ ਸਫਲਤਾ ਪੂਰਵਕ ਹੋ ਨਿਬੜੇ ਅਤੇ ਖਿਡਾਰੀਆਂ ਨੇ ਖੇਡਾਂ ਦਾ ਪੂਰਾ ਆਨੰਦ ਮਾਣਿਆ।

 ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਖੇਡ ਫੁੱਟਬਾਲ ਦੇ ਮੁਕਾਬਲੇ ਫੁੱਟਬਾਲ ਅਕੈਡਮੀ ਮਾਹਿਲਪੁਰ ਵਿਖੇ ਚੱਲ ਰਹੇ ਹਨ। ਫੁੱਟਬਾਲ ਦੀਆਂ ਟੀਮਾਂ ਵਿਚ ਅੰਡਰ-14 ਲੜਕਿਆਂ ਦੀਆਂ ਟੀਮਾਂ ਵਿਚੋਂ ਫੁੱਟਬਾਲ ਅਕੈਡਮੀ ਮਜ਼ਾਰਾ ਡੀਂਗਰੀਆਂ ਦੀ ਟੀਮ ਨੇ ਪਹਿਲਾ ਸਥਾਨ, ਫੁੱਟਬਾਲ ਅਕੈਡਮੀ ਮਾਹਿਲਪੁਰ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ -21 ਲੜਕਿਆਂ ਦੀ ਟੀਮਾਂ ਵਿਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਪਹਿਲੇ, ਐਸ.ਏ.ਐਸ. ਖਾਲਸਾ ਸਕੂਲ ਦੀ ਫੁੱਟਬਾਲ ਅਕੈਡਮੀ ਪਾਲਦੀ ਨੇ ਦੂਜਾ ਅਤੇ ਹਿਜ਼ ਐਕਸੀਲੈਂਸ ਕਲੱਬ, ਹੁਸ਼ਿਆਰਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀਆਂ ਟੀਮਾਂ ਵਿਚੋਂ ਅੰਡਰ-21 ਲੜਕੀਆਂ ਦੀਆਂ ਟੀਮਾਂ ਵਿਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ,ਹੁਸ਼ਿਆਰਪੁਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਫੁੱਟਬਾਲ ਦੇ ਬਾਕੀ ਦੇ ਫਾਈਨਲ ਅਤੇ ਫਸਵੇਂ ਮੁਕਾਬਲੇ ਭੱਲਕੇ ਹੋਣਗੇ।ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਭਰ ਵਿਚ ਫੁੱਟਬਾਲ ਦੀ ਨਰਸਰੀ ਵੀ ਕਿਹਾ ਜਾਂਦਾ ਹੈ।ਇਸ ਕਰਕੇ ਫੁੱਟਬਾਲ ਅਕੈਡਮੀ ਮਾਹਿਲਪੁਰ ਵਿਚੋਂ ਬਹੁਤ ਸਾਰੀਆਂ ਉੱਗੀਆਂ ਸ਼ਖਸ਼ੀਅਤਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਚਮਕਾਇਆ ਹੈ।

ਅਥਲੈਟਿਕਸ ਦੇ ਮੁਕਾਬਲੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ਼ ਟਾਂਡਾ ਵਿਖੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਅੰਡਰ-17 ਲੜਕਿਆਂ ਨੇ 1500 ਮੀਟਰ ਦੌੜ ਵਿਚੋਂ ਹਰਵਿੰਦਰ ਸਿੰਘ ਨੇ ਪਹਿਲਾ ਸਥਾਨ, ਅਮਰ ਕੁਮਾਰ ਪਾਲ ਨੇ ਦੂਜਾ ਅਤੇ ਰਾਮ ਨਰਾਇਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚੋਂ 1500 ਮੀਟਰ ਦੌੜ ਵਿਚ ਅਨਨਿਆ ਨੇ ਪਹਿਲਾ, ਬਲਜੀਤ ਕੌਰ ਨੇ ਦੂਜਾ ਅਤੇ ਤਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਰੌਸ਼ਨ ਕੀਤਾ।ਇਸੇ ਤਰ੍ਹਾਂ ਅੰਡਰ-17 ਲੜਕਿਆਂ ਨੇ ਅਥਲੈਟਿਕਸ ਦੇ ਈਵੈਂਟ ਜੈਵਲਿਨ ਥਰੋਅ ਵਿਚ ਕੁਨਾਲ ਭਾਟੀਆ ਨੇ ਪਹਿਲਾ, ਲਵਲੀ ਨੇ ਦੂਜਾ ਅਤੇ ਪੁਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਜੈਵਲਿਨ ਥਰੋਅ ਵਿਚ ਲੜਕੀਆਂ ਵਿਚ ਰਾਜਵੀਰ ਦਿਆਲ ਨੇ ਪਹਿਲਾ, ਸੁਖਵਿੰਦਰ ਕੌਰ ਨੇ ਦੂਜਾ ਅਤੇ ਜੈਸਲੀਨ ਕਾਲਕਟ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ। ਅੰਡਰ-21 ਲੜਕਿਆਂ ਨੇ 200 ਮੀਟਰ ਦੌੜ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਹਰਜੋਤ ਸਿੰਘ ਨੇ ਦੂਜਾ ਅਤੇ ਅਕਾਸ਼ ਸਾਹਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਲੜਕੀਆਂ ਨੇ 200 ਮੀਟਰ ਦੌੜ ਵਿਚੋਂ ਹਰਪ੍ਰੀਤ ਕੌਰ ਨੇ ਪਹਿਲਾ, ਦੀਪੂ ਰਾਣੀ ਨੇ ਦੂਜਾ ਅਤੇ ਮਹਿਕਪ੍ਰੀਤ ਸੈਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਬਾਕੀ ਦੇ ਅਥਲੈਟਿਕਸ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ।

error: copy content is like crime its probhihated