Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ ਕਿਸਾਨ ਆਗੂਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ

ਗੜ੍ਹਦੀਵਾਲਾ ਕਿਸਾਨ ਆਗੂਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ

ਸਰਹਾਲਾ ਮੋੜ ਤੇ ਧਰਨਾ ਲਾ ਕੇ ਸੰਗਰਸ਼ ਕਿੱਤਾ ਜਾਵੇਗਾ : ਪ੍ਰਧਾਨ ਦੀਪ ਬਾਰਿਆਣਾ,ਸਿਮਰਜੀਤ ਸਿੰਘ

ਸਵੇਰੇ 7 ਤੋਂ ਸ਼ਾਮ 4 ਬਜੇ ਤੱਕ ਰਹੇਗਾ ਪੰਜਾਬ ਬੰਦ

ਗੜ੍ਹਦੀਵਾਲਾ :(ਯੋਗੇਸ਼ ਗੁਪਤਾ)

: ਕਿਸਾਨ ਜੱਥੇਬੰਦੀਆਂ ਵਲੋਂ 30 ਦਸੰਬਰ ਦਿਨ ਸੋਮਵਾਰ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ । ਜਿਸ ਨੂੰ ਲੈਕੇ ਕਿਸਾਨ ਮਜਦੂਰ ਸੰਗਰਸ਼ ਕਮੇਟੀ ਗੜ੍ਹਦੀਵਾਲਾ ਦੇ ਪ੍ਰਧਾਨ ਦੀਪ ਬਾਰਿਆਣਾ ਅਤੇ ਸਿਮਰਜੀਤ ਸਿੰਘ ਸਿੰਮਾ ਆਦਿ ਸਮੂਹ ਕਿਸਾਨ ਜੱਥੇਬੰਦੀਆਂ ਵਲੋਂ ਪ੍ਰੈਸ ਰਾਹੀਂ ਗੜ੍ਹਦੀਵਾਲਾ ਤੇ ਇਲਾਕੇ ਦੇ ਦੁਕਾਨਦਾਰਾਂ ਨੂੰ ਬੰਦ ਦੇ ਸੱਦੇ ਤੇ ਬੰਦ ਦਾ ਸਮਰਥਨ ਦੇਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾਦਾਰ ਬਣੀ ਮੋਦੀ ਹਕੂਮਤ 23 ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਨੂੰਨ C2+50% ਨਾਲ ਬਣਾਉਣ ਤੋ ਮੁੱਕਰ ਕੇ ਪਹਿਲੇ ਰੱਦ ਕੀਤੇ 3 ਕਾਲੇ ਖੇਤੀ ਕਾਨੂੰਨਾਂ ਨੂੰ ਖੇਤੀ ਮਾਰਕੀਟਿੰਗ ਨੀਤੀ ਦਾ ਨਾਮ ਦੇ ਕੇ ਰਾਜਾਂ ਨੂੰ ਕਾਨੂੰਨ ਬਣਾਉਣ ਲਈ ਖਰੜਾ ਭੇਜ ਦਿੱਤਾ ਹੈ। ਇਸ ਖਰੜੇ ਅਨੁਸਾਰ ਨਿੱਜੀ ਸਾਇਲੋ ਗੁਦਾਮਾਂ ਨੂੰ ਮੰਡੀ ਯਾਰੜ ਘੋਸ਼ਿਤ ਕਰ ਕੇ ਸਰਕਾਰੀ ਮੰਡੀ ਦਾ ਭੋਗ ਪਾ ਦਿੱਤਾ ਜਾਵੇਗਾ। ਇਸੇ ਤਰਾਂ ਕਾਰਪੋਰੇਟ ਕੰਪਨੀਆਂ ਕਿਸਾਨਾਂ ਨਾਲ ਐਗਰੀਮੈਂਟ ਕਰਕੇ ਸਿੱਧੀਆਂ ਫਸਲਾਂ ਖਰੀਦਣ ਦੇ ਬਹਾਨੇ ਕਿਸਾਨਾਂ ਦੀ ਲੁੱਟ ਕਰਕੇ ਉਹਨਾਂ ਨੂੰ ਖੇਤੀ ਕਿੱਤੇ ਵਿੱਚੋ ਬਾਹਰ ਕਰ ਦੇਣਗੀਆਂ। ਕਾਰਪੋਰੇਟਾ ਦਾ ਖੇਤੀ ਮੰਡੀ ਉਤੇ ਕਬਜਾਂ ਹੋਣ ਨਾਲ ਖਾਣ ਪੀਣ ਵਾਲੀਆਂ ਚੀਜਾ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਓਹਨਾ ਦੱਸਿਆ ਕਿ ਦੇਸ਼ ਦੇ 80 ਕਰੋੜ ਲੋਕਾ ਨੂੰ ਮੁਫ਼ਤ ਅਨਾਜ ਦੀ ਦਿੱਤੀ ਜਾਂ ਰਹੀ ਸਹੂਲਤ ਬੰਦ ਹੋਵੇਗੀ।

ਮੋਦੀ ਸਰਕਾਰ ਦੀ ਇਹ ਨੀਤੀ ਕਿਸਾਨਾਂ, ਮੰਡੀ ਮਜਦੂਰਾਂ, ਆੜ੍ਹਤੀਆਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਛੋਟੇ ਟਰਾਸਪੋਰਟਾਂ ਦਾ ਕਿੱਤਾ ਤਬਾਹ ਕਰਕੇ ਉਹਨਾਂ ਨੂੰ ਕਰਿੰਦੇ ਬਣਾ ਦੇਵੇਗੀ।

ਇਹਨਾਂ ਮੁੱਦਿਆ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋ ਲਗਾਤਾਰ ਮਰਨ ਵਰਤ ਤੇ ਬੈਠੇ ਹਨ ਤੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਇਸ ਲਈ ਪੰਜਾਬ ਭਰ ਦੇ ਸਾਰੇ ਵਰਗਾਂ ਨੂੰ ਪੁਰਜੋਰ ਅਪੀਲ ਹੈ ਕੇ ਪੰਜਾਬ ਬੰਦ ਨੂੰ ਸਫਲ ਬਣਾਇਆ ਜਾਵੇ ਤਾ ਜੋ ਕਾਰਪੋਰੇਟ ਬਘਿਆੜਾਂ ਤੇ ਉਸਦੀ ਦਲਾਲ ਮੋਦੀ ਹਕੂਤਮ ਦਾ ਬੂਥੜ ਭੰਨ ਕੇ ਅਪਣਾ ਕਿੱਤੇ ਬਚਾਅ ਸਕੀਏ।