Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT

ਅਫਸੋਸ ਪ੍ਰਗਟ ਕਰਨ ਉਪਰੰਤ ਵਾਪਸ  ਦਸੂਹਾ ਵੱਲ ਪਰਤ ਰਹੇ ਕੁਝ ਲੋਕਾਂ ਤੇ 7 ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਕੀਤਾ ਹਮਲਾ, ਜਖਮੀ

ਦਸੂਹਾ 17 ਸਤੰਬਰ (ਪ੍ਰਾਈਮ ਪੰਜਾਬ ਟਾਈਮਜ਼) 

: ਦਸੂਹਾ ਖੇਤਰ ਦੇ ਪਿੰਡ ਧਨੋਆ ਵਿਖ਼ੇ ਇੱਕ ਘਰ ਵਿੱਚ ਅਫਸੋਸ ਪ੍ਰਗਟ ਕਰਨ ਉਪਰੰਤ ਵਾਪਸ  ਦਸੂਹਾ ਵੱਲ ਪਰਤ ਰਹੇ ਕੁਝ ਵਿਅਕਤੀਆਂ ਤੇ 7 ਵਿਅਕਤੀਆਂ ਵਲੋਂ ਕ੍ਰਿਪਾਨਾ, ਡੰਡਿਆਂ ਅਤੇ ਵਰਛਿਆਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਦਿਆਲ ਸਿੰਘ (78) ਪੁੱਤਰ ਕਰਤਾਰ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਖੇਤੀਵਾੜੀ ਦਾ ਕੰਮ ਕਰਦਾ ਹਾਂ। ਮਿਤੀ 14-09-2025 ਨੂੰ ਮੈਂ ਸਮੇਤ ਬਾਬਾ ਗੁਰਦੇਵ ਸਿੰਘ, ਬਾਬਾ ਮਨਜੀਤ ਸਿੰਘ, ਬਾਬਾ ਸੋਹਨ ਸਿੰਘ, ਰਣਦੀਪ ਸਿੰਘ ਦੇ ਪਿੰਡ ਧਨੋਆ ਵਿਖੇ ਕਿਸੇ ਦੇ ਘਰ ਇੱਕ ਅਫਸੋਸ ਤੇ ਗਏ ਸੀ ਤਾਂ ਜਦੋਂ ਅਸੀਂ ਸਾਰੇ ਵਾਪਿਸ ਦਸੂਹਾ ਵੱਲ ਨੂੰ ਆ ਰਹੇ ਸੀ ਤਾਂ ਬਾਬਾ ਗੁਰਦੇਵ ਸਿੰਘ, ਬਾਬਾ ਮਨਜੀਤ ਸਿੰਘ, ਬਾਬਾ ਸੋਹਨ ਸਿੰਘ, ਰਣਦੀਪ ਸਿੰਘ ਗੱਡੀ ਬੋਲੈਰ ਪਿੱਕਾ ਨੰਬਰੀ PB-07-2116 ਤੇ ਸਵਾਰ ਸਨ ਅਤੇ ਮੈਂ ਮੋਟਰਸਾਇਕਲ ਨੰਬਰੀ PB-21-G-2978 ਪਰ ਸਵਾਰ ਗੱਡੀ ਬੋਲੈਰੋ ਪਿੰਕਾ ਉਕਤ ਦੇ ਪਿੱਛੇ-ਪਿੱਛੇ ਚਲ ਰਿਹਾ ਸੀ। ਜਦੋਂ ਅਸੀਂ ਪਿੰਡ ਹਿੰਮਤਪੁਰ ਦੇ ਚੌਕ ਤੇ ਪਹੁੰਚੇ ਤਾਂ ਸਾਡਾ ਰਾਹ ਇੱਕ ਗੱਡੀ ਮਾਰਕਾ ਅਰਟੀਗਾ ਨੰਬਰੀ PB-01-E-9084 ਨੇ ਰੋਕ ਲਿਆ। ਮੇਰੇ ਦੇਖਦੇ ਦੇਖਦੇ ਜਸਪ੍ਰੀਤ ਸਿੰਘ ਪੁਤੱਰ ਬਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ ਪੁਤਰ ਬਖਸ਼ੀਸ਼ ਸਿੰਘ, ਬਖਸ਼ੀਸ਼ ਸਿੰਘ ਵਾਸੀਆਨ ਉਮਰਪੁਰ, ਨਵਜੋਤ ਸਿੰਘ ਪੁੱਤਰ ਹਰਗੋਬਿੰਦ ਸਿੰਘ, ਲਵਜੀਤ ਸਿੰਘ ਵਾਸੀਆਨ ਕੋਲੀਆਂ, ਮਨਪ੍ਰੀਤ ਸਿੰਘ ਵਾਸੀ ਮਾਖਾ, ਰਾਮ ਸਿੰਘ ਨਿਹੰਗ ਵਾਸੀ ਹਿੰਮਤਪੁਰ ਅਤੇ ਹੋਰ ਕਈ ਅਣਪਛਾਤੇ ਵਿਅਕਤੀਆਂ ਨੇ ਕ੍ਰਿਪਾਨਾ, ਡੰਡਿਆਂ ਅਤੇ ਵਰਛਿਆਂ ਨਾਲ ਮੇਰੇ ਅਤੇ ਮੇਰੇ ਨਾਲ ਦੇ ਸਿੰਘਾਂ ਤੇ ਹਮਲਾ ਕਰ ਦਿੱਤਾ। ਜਸਪ੍ਰੀਤ ਸਿੰਘ ਉਕਤ ਨੇ ਆਪਣੀ ਦਸਤੀ ਕ੍ਰਿਪਾਨ ਦਾ ਇੱਕ ਵਾਰ ਮੇਰੇ ਤੇ ਕੀਤਾ ਜੇ ਮੇਰੇ ਮੱਥੇ ਤੇ ਖੱਬੇ ਪਾਸੇ ਲੱਗਾ, ਗੁਰਪ੍ਰੀਤ ਸਿੰਘ ਉਕਤ ਨੇ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਦਾ ਇੱਕ ਵਾਰ ਮੇਰੇ ਸਿਰ ਤੇ ਕੀਤਾ ਜੇ ਮੇਰੇ ਸੱਜੇ ਪਰਬੰਟੇ ਤੇ ਲੱਗਾ, ਫਿਰ ਬਖਸ਼ੀਸ਼ ਸਿੰਘ ਉਕਤ ਨੇ ਡੰਡੇ ਦਾ ਵਾਰ ਮੇਰੇ ਸੱਜੇ ਹੱਥ ਤੇ ਕੀਤਾ, ਨਵਜੋਤ ਸਿੰਘ ਉਕਤ ਨੇ ਡੰਡੇ ਦਾ ਵਾਰ ਮੇਰੀ ਸੱਜੀ ਬਾਂਹ ਤੇ ਕੀਤਾ, ਫਿਰ ਰਾਮ ਸਿੰਘ ਨਿਹੰਗ ਉਕਤ ਨੇ ਇੱਕ ਵਾਰ ਮੇਰੇ ਸੱਜੇ ਹੱਥ ਤੇ ਕੀਤਾ ਜੋ ਮੇਰੇ ਸੱਜੇ ਹੱਥ ਦੀਆਂ ਉਂਗਲੀਆਂ ਤੇ ਲੱਗਾ, ਫਿਰ ਮਨਪ੍ਰੀਤ ਸਿੰਘ ਅਤੇ ਲਵਜੀਤ ਸਿੰਘ ਉਕਤਾਨ ਨੇ ਦੋ ਵਾਰ ਮੇਰੀ ਖੱਬੀ ਲੱਤ ਤੇ ਕੀਤੇ। ਜਿਸ ਤੇ ਮੈਂ ਜਮੀਨ ਤੇ ਡਿੱਗ ਪਿਆ ਤੇ ਉਕਤਾਨ ਨੇ ਮੇਰੇ ਡਿੱਗੇ ਪਏ ਦੇ ਹੁਰਾ ਮੁੱਕੀ ਕੀਤਾ। ਇਹਨਾਂ ਸਾਰਿਆਂ ਨੇ ਮਿਲ ਕੇ ਸਾਡੀ ਗੱਡੀ ਬੋਲੈਰੋ ਪਿੰਕਾ ਉਕਤ ਅਤੇ ਮੇਰੇ ਮੋਟਰਸਾਇਕਲ ਦੀ ਵੀ ਤੋੜ ਭੰਨ ਕੀਤੀ। ਇਹਨਾਂ ਸਾਰਿਆਂ ਨੇ ਮਿਲ ਕੇ ਸਾਡੇ ਨਾਲ ਗਾਲੀ-ਗਲੋਚ ਕੀਤੀ, ਧਮਕੀਆਂ ਦਿੱਤੀਆਂ ਅਤੇ ਮੇਰੇ ਤੋਂ ਰੁ. 10,000/- ਵੀ ਅਤੇ ਮੇਰਾ ਮੋਟਰਸਾਇਕਲ ਵੀ ਖੋਹ ਕੇ ਲੈ ਗਏ। ਰੋਲਾ ਸੁਣ ਕੇ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਇਹ ਸਾਰੇ ਸਮੇਤ ਕ੍ਰਿਪਾਨਾਂ, ਡੱਡੋ, ਵਰਛਿਆਂ ਅਤੇ ਸਮੇਤ ਮੇਰੇ ਮੋਟਰਸਾਇਕਲ ਅਤੇ ਰੁ. 10,000/- ਦੇ ਮੌਕਾ ਤੋਂ ਫਰਾਰ ਹੋ ਗਏ। ਮੇਰੇ ਸਾਥੀ ਸਿੰਘਾਂ ਨੇ ਸਵਾਰੀ ਦਾ ਇੰਤਜਾਮ ਕਰਕੇ ਮੈਨੂੰ ਸਿਵਲ ਹਸਪਤਾਲ ਦਸੂਹਾ ਦਾਖਿਲ ਕਰਵਾਇਆ, ਜਿੱਥੇ ਮੇਰਾ ਇਲਾਜ ਚੱਲ ਰਿਹਾ ਹੈ। ਵਜ੍ਹਾ ਰਜਿਸ਼ ਇਹ ਹੈ ਕਿ ਕੁਝ ਦਿਨ ਪਹਿਲਾਂ ਮੇਰੇ ਇੱਕ ਸਾਥੀ ਸਿੰਘ ਦੀ ਇੱਕ ਗੱਡੀ ਦੀ ਖੋਹ ਹੋਈ ਸੀ ਜਿਸ ਦੀ ਕੀ ਖੇਹ ਇਹਨਾਂ ਸਾਰਿਆਂ ਨੇ ਕੀਤੀ ਸੀ ।

ਦਸੂਹਾ ਪੁਲਿਸ ਨੇ ਦਿਆਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਜਸਪ੍ਰੀਤ ਸਿੰਘ ਪੁਤੱਰ ਵਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ ਪੁਤੱਰ ਵਖਸ਼ੀਸ਼ ਸਿੰਘ, ਵਖਸ਼ੀਸ਼ ਸਿੰਘ ਵਾਸੀਆਨ ਉਮਰਪੁਰ, ਨਵਜੋਤ ਸਿੰਘ ਪੁਤਰ ਹਰਗੋਬਿੰਦ ਸਿੰਘ, ਲਵਜੀਤ ਸਿੰਘ ਵਾਸੀਆਨ ਕੋਲੀਆਂ, ਮਨਪ੍ਰੀਤ ਸਿੰਘ ਵਾਸੀ ਮਾਖਾ, ਰਾਮ ਸਿੰਘ ਨਿਹੰਗ ਵਾਸੀ ਹਿੰਮਤਪੁਰ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated