Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸ਼ੂਗਰ ਜਾਂਚ ਕੈਂਪ ਵਿਚ 185 ਮਰੀਜਾਂ ਦੀ ਕੀਤੀ ਜਾਂਚ

ਸ਼ੂਗਰ ਜਾਂਚ ਕੈਂਪ ਵਿਚ 185 ਮਰੀਜਾਂ ਦੀ ਕੀਤੀ ਜਾਂਚ

ਸ਼ੂਗਰ ਜਾਂਚ ਕੈਂਪ ਵਿਚ 185 ਮਰੀਜਾਂ ਦੀ ਕੀਤੀ ਜਾਂਚ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) : ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ 321 ਡੀ ਵੱਲੋਂ ਸਥਾਨਕ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਾਇਆ ਗਿਆ। ਮਹਿੰਦਰਾ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਸ਼ੂਗਰ ਜਾਂਚ ਕੈਂਪ ਵਿਚ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਡਾ. ਉਂਕਾਰ ਸਿੰਘ ਨੇ ਦੱਸਿਆ ਕਿ ਸ਼ੂਗਰ ਦੀ ਨਾਮੁਰਾਦ ਬਿਮਾਰੀ ਦਿਨੋਂ ਦਿਨ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਸ ਤੋਂ ਸਾਨੂੰ ਸਭ ਨੂੰ ਸੁਚੇਤ ਹੁੰਦੇ ਹੋਏ ਸਮੇਂ ਸਮੇਂ ਸਿਰ ਆਪਣੀ ਜਾਂਚ ਕਰਨੀ ਚਾਹੀਦੀ ਹੈ। ਇਸ ਮੌਕੇ 185 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈ ਵੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਤਰਲੋਚਨ ਸਿੰਘ ਵਿਰਦੀ, ਸੀਨੀਅਰ ਵਾਈਸ ਪ੍ਰਧਾਨ ਪ੍ਰਦੀਪ ਭਨੋਟ, ਸਕੱਤਰ ਵਿਜੇ ਕੁਮਾਰ ਜੋਤੀ, ਖਜ਼ਾਨਚੀ ਬਲਵੀਰ ਸਿੰਘ, ਪੀਆਰਓ ਲਖਵੀਰ ਸਿੰਘ, ਪ੍ਰਧਾਨ ਮਹਿਲਾ ਵਿੰਗ ਜਸਵਿੰਦਰ ਕੌਰ ਗੁਣਾਚੌਰ, ਦਵਿੰਦਰ ਗਿੱਲ, ਵਾਈਸ ਪ੍ਰਧਾਨ ਬਲਵਿੰਦਰ ਸਿੰਘ ਰਿੰਕੂ, ਵਾਤਾਵਰਨ ਚੇਅਰਮੈਨ ਵਿਨੇ ਗਾਬਾ, ਸਹਿ ਪੀਆਰਓ ਬਲਦੀਪ ਸਿੰਘ, ਸਹਿ ਖਜ਼ਾਨਚੀ ਨਰੇਸ਼ ਚੰਦਰ ਅਰੋੜਾ, ਪ੍ਰੱੈਸ ਸਕੱਤਰ ਜਗਤਾਰ ਲੋਧੀਪੁਰ, ਸਹਿ ਨਿਰਦੇਸ਼ਕ ਪਵਨ ਗਾਬਾ, ਨਿਰਦੇਸ਼ਕ ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਜੈ ਭਾਰਤੀ ਆਦਿ ਵੀ ਹਾਜ਼ਰ ਸਨ।