Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੋਪਾਸ਼ਟਮੀ ਭਗਵਾਨ ਕ੍ਰਿਸ਼ਨ ਅਤੇ ਗਊਮਾਤਾ ਦੀ ਪੂਜਾ ਨੂੰ ਸਮਰਪਿਤ : ਸੰਜੀਵ ਅਰੋੜਾ

ਗੋਪਾਸ਼ਟਮੀ ਭਗਵਾਨ ਕ੍ਰਿਸ਼ਨ ਅਤੇ ਗਊਮਾਤਾ ਦੀ ਪੂਜਾ ਨੂੰ ਸਮਰਪਿਤ : ਸੰਜੀਵ ਅਰੋੜਾ

ਹੁਸ਼ਿਆਰਪੁਰ (ਗੁਰਜੀਤ) 

: ਭਾਰਤ ਵਿਕਾਸ ਪਰਿਸ਼ਦ ਦੁਆਰਾ ਪ੍ਰ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਦੇਖ-ਰੇਖ ਵਿੱਚ ਗੋਪਾਸ਼ਟਮੀ ਦੇ ਮੋਕੇ ਤੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਗਊਸ਼ਾਲਾ, ਆਦਮਵਾਲ ਰੋਡ ਵਿੱਚ ਗਊਮਾਤਾ ਦੀ ਪੂਜਾ ਅਰਚਨਾ ਕਰਕੇ ਗੋਪਾਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੋਕੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਲਲਿਤਾ ਅਰੋੜਾ ਅਤੇ ਰਿਟਾਇਰਡ ਪ੍ਰਿੰਸੀਪਲ ਤਜਿੰਦਰ ਅਰੋੜਾ ਵਿਸ਼ੇਸ਼ ਤੋਰ ਤੇ ਮੋਜੂਦ ਹੋਏ। ਇਸ ਮੋਕੇ ਤੇ ਪਰਿਸ਼ਦ ਮੈਂਬਰਾਂ ਦੁਆਰਾ ਗਊਮਾਤਾ ਦੀ ਪੂਜਾ ਅਤੇ ਗਊਆਂ ਨੂੰ ਪੇੜਾ, ਚਾਰਾ ਅਤੇ ਗੁੜ ਖਿਲਾਇਆ ਗਿਆ। ਆਪਣੇ ਸੰਬੋਧਨ ਵਿੱਚ ਸੰਜੀਵ ਅਰੋੜਾ ਨੇ ਕਿਹਾ ਕਿ ਗੋਪਾਸ਼ਟਮੀ ਦੇ ਤਿਉਹਾਰ ਤੇ ਸਾਰੇ ਆਪਣੇ ਆਲ੍ਹੇ-ਦੁਆਲ੍ਹੇ ਦੀਆਂ ਗਊਸ਼ਾਲਾਂ ਵਿੱਚ ਜਾਣ ਅਤੇ ਜਿੱਥੇ ਵੀ ਗਊਮਾਤਾ ਰਹਿੰਦੀ ਹੈ, ਉਸ ਸਥਾਨਾਂ ਤੇ ਜਰੂਰ ਜਾਣ ਅਤੇ ਗਊਮਾਤਾ ਦਾ ਦਰਸ਼ਨ ਪੂਜਨ ਕਰਕੇ ਉਨ੍ਹਾਂ ਨੂੰ ਚਾਰਾ, ਗੁੜ ਜਰੂਰ ਖਿਲਾਉਣ ਤਾਂ ਜੋ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਹੋ ਸਕੇ ਅਤੇ ਗਰੀਬ ਗਊ ਪਾਲਕਾਂ ਦੀ ਜਿੰਨੀ ਹੋ ਸਕੇ ਸੰਭਵ ਆਰਥਿਕ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਡੀ.ਈ.ਓ. ਲਲਿਤਾ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਆਪਣਾ ਕਲਿਆਣ ਚਾਹੁੰਦੇ ਹੋ ਤਾਂ ਗਊਆਂ ਨੂੰ ਬਚਾਉ। ਇਸ ਨਾਲ ਤੁਹਾਡੀ ਉਮਰ ਲੰਬੀ ਹੋਵੇਗੀ, ਤੁਹਾਡਾ ਇੱਜਤ ਮਾਣ ਸਮਾਜ ਵਿੱਚ ਵਧੇਗਾ ਅਤੇ ਗਊਆਂ ਦੇ ਦਰਸ਼ਨ ਜਰੂਰ ਕਰੋ। ਸਕੱਤਰ ਰਾਜਿੰਦਰ ਮੋਦਗਿੱਲ ਨੇ ਕਿਹਾ ਕਿ ਗਊਮਾਤਾ ਵਿੱਚ 33 ਕੋਟੀ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਇਸ ਲਈ ਸਨਾਤਨ ਧਰਮ ਦੇ ਨਿਯਮਾਂ ਅਨੁਸਾਰ ਗਊਮਾਤਾ ਦੀ ਪੂਜਾ ਕਰਨਾ ਸਭ ਤੋਂ ਉਤਮ ਪੂਜਾ ਮੰਨਿਆ ਗਿਆ ਹੈ ਅਤੇ ਇਹ ਪੂਜਾ ਕਰਨ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਮਿਲਦਾ ਹੈ। ਇਸ ਮੋਕੇ ਤੇ ਸਕੱਤਰ ਰਾਜਿੰਦਰ ਮੋਦਗਿੱਲ, ਨਿਸ਼ਠਾ ਅਰੋੜਾ, ਐਚ.ਕੇ. ਨੱਕੜਾ, ਰਮੇਸ਼ ਭਾਟੀਆ, ਅਮਰਜੀਤ ਸ਼ਰਮਾ ਅਤੇ ਹੋਰ ਮੋਜੂਦ ਸਨ।