Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੀ ਹੋਈ ਮਹੀਨਾਵਾਰ ਮੀਟਿੰਗ

ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੀ ਹੋਈ ਮਹੀਨਾਵਾਰ ਮੀਟਿੰਗ

ਗੜ੍ਹਦੀਵਾਲਾ (ਚੌਧਰੀ) 12 ਨਵੰਬਰ 

: ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਢਿੱਲੋਂ ਟੈਂਟ ਹਾਊਸ ਗੜ੍ਹਦੀਵਾਲਾ ਵਿਖੇ ਕੀਤੀ ਗਈ। ਜਿਸ ਵਿਚ ਸਬ ਤੋ ਪਹਿਲਾਂ ਐਕਸ ਮੈਨਾ ਦੀ ਪੈਨਸ਼ਨ ਦਾ ਲਾਈਵ ਸਰਟੀਫਿਕੇਟ ਅਪਡੇਟ ਵਾਰੇ ਗੱਲਬਾਤ ਕੀਤੀ ਅਤੇ ਸਭ ਨੂੰ ਲਾਈਵ ਸਰਟੀਫਿਕੇਟ ਅਪਡੇਟ ਆਪਣੇ ਦਫ਼ਤਰ ਵਿੱਚ ਕੈਪਟਨ ਸਰਵਣ ਸਿੰਘ ਸਾਹਿਬ ਕੋਲੋਂ ਕਰਵਾਉਣ ਦੀ ਸਲਾਹ ਦਿੱਤੀ । 30 ਨਵੰਬਰ ਤਕ ਸਭ ਦਾ ਲਾਈਵ ਸਰਟੀਫਿਕੇਟ ਅਪਡੇਟ ਹੋਣਾ ਜਰੂਰੀ ਹੈ ਨਹੀਂ ਤਾਂ ਦਸੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਵੇਗੀ ।ਅੱਗੇ ਗੱਲਬਾਤ ਕਰਦਿਆ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜੇ ਕਰ ਕਿਸੇ ਐਕਸ ਮੈਨ ਦਾ ਬੱਚਾ ਸੈਨਿਕ ਸਕੂਲ ਵਿਚ ਪੜਨਾ ਚਾਹੁੰਦਾ ਹੈ ਤਾਂ ਉਸ ਦਾ ਐਡਮੀਸ਼ਨ 6 ਵੀ ਜਮਾਤ ਵਿਚ ਅਤੇ 9ਵੀਂ ਜਮਾਤ ਹੁੰਦਾ ਹੈ। ਇਸ ਕਰਕੇ ਬੱਚਾ ਜਦੋਂ ਪੰਜਵੀ ਜਮਾਤ ਜਾਂ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ ਤਾਂ ਉਸ ਦੀ ਤਿਆਰੀ ਕਰਵਾਉ ਅਤੇ ਉਸ ਦੀ ਜਾਣਕਾਰੀ ਈ ਐੱਸ ਐਮ ਦਫਤਰ ਵਿਚ ਦਿਓ ਤਾਂ ਜੋ ਸਮੇਂ ਸਿਰ ਬੱਚੇ ਦਾ ਪੇਪਰ ਹੋ ਸਕੇ ਅਤੇ ਉਸ ਦਾ ਐਡਮੀਸ਼ਨ ਸੈਨਿਕ ਸਕੂਲ ਵਿਚ ਹੋ ਸਕੇ,ਉਪਰੰਤ ਮੀਟਿੰਗ ਦੀ ਕਾਰਵਾਈ ਅੱਗੇ ਵਧਾਉਂਦਿਆ ਪ੍ਰਧਾਨ ਸਾਹਿਬ ਇਹ ਵੀ ਕਿਹਾ ਕਿ ਜੇ ਕਰ ਕਿਸੇ ਐਕਸ ਮੈਨ ਜਾਂ ਉਸ ਦੀ ਪਤਨੀ ਦੀ ਜਨਮ ਤਾਰੀਕ,ਆਧਾਰ ਕਾਰਡ ਅਤੇ ਪੀਪੀਓ ਦੇ ਮੁਤਾਬਿਕ ਨਹੀ ਹੈ ਤਾਂ ਆਪਣੇ ਦਫ਼ਤਰ ਜਾ ਕੇ ਕੈਪਟਨ ਸਰਵਣ ਸਿੰਘ ਜੀ ਕੋਲੋਂ ਅਪਡੇਟ ਕਰਵਾ ਸਕਦੇ ਹਨ ।ਅੱਗੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਮੌਸਮ ਬਦਲ ਰਿਹਾ ਹੈ ਸਭ ਐਕਸ ਮੈਨ ਆਪਣਾ ਖਿਆਲ ਰੱਖੋ ਠੰਢ ਤੋਂ ਬਚ ਕੇ ਰਹਿਣ ਲਈ ਵੀ ਕਿਹਾ ।
ਇਹ ਵੀ ਕਿਹਾ ਕਿ ਪਿੰਡਾਂ ਵਿਚ ਸਾਰੇ ਐਕਸ ਮੈਨਾ ਨੂੰ ਆਪਣੀ ਸੰਸਥਾ ਨਾਲ ਜੁੜਨ ਲਈ ਪ੍ਰੇਰਿਤ ਕਰੋ ਅਤੇ ਪੈਨਸ਼ਨ ਵਿਚ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਹੱਲ ਕਰੋ, ਸੂਬੇਦਾਰ ਸਿਕੰਦਰ ਸਿੰਘ ਵੈਦ ਵਲੋ ਸਾਰੇ ਐਕਸ ਮੈਨਾ ਨੂੰ ਦੀਵਾਲੀ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿਤੀਆਂ , ਕੈਪਟਨ ਗੁਰਬਕਸ਼ ਸਿੰਘ ਸਾਹਿਬ ਮਸੀਤੀ ਪਾਲ ਕੋਟ ਵਲੋਂ ਬੰਦੀ ਛੋੜ ਦਿਵਸ ਮੌਕੇ ਸਾਰੇ ਐਕਸ ਮੈਨਾ ਨੂੰ ਵਧਾਈ ਦਿੱਤੀ ਅਤੇ ਮਠਿਆਈ ਵੰਡੀ। ਅੰਤ ਵਿਚ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਗਲੇ ਮਹੀਨੇ ਮਿਲਣ ਦਾ ਵਾਦਾ ਕਰਕੇ ਗਰੁੱਪ ਫ਼ੋਟੋ ਲਈ ਗਈ ਸਭ ਨੇ ਮਿਲ ਕੇ ਚਾਹ ਪਕੌੜਾ ,ਮਠਿਆਈ ਖਾਧੀ ਅਤੇ ਘਰਾਂ ਨੂੰ ਚਾਲੇ ਪਾਏ ।ਅੱਜ ਦੇ ਮੁੱਖ ਮਹਿਮਾਨ ਸੂਬੇਦਾਰ ਸਿਕੰਦਰ ਸਿੰਘ ਵੈਦ ਜੀ ਰਹੇ। ਇਸ ਮੌਕੇ ਤੇ ਹੇਠ ਲਿਖੇ ਸਾਹਿਬਾਨਾਂ ਨੇ ਹਾਜ਼ਰੀ ਭਰੀ ,,, ਸੂਬੇਦਾਰ ਮੇਜਰ ਬਚਨ ਸਿੰਘ ਰਾਮਦਾਸਪੁਰ , ਸੂਬੇਫਰ ਮੇਜਰ ਤੀਰਥ ਸਿੰਘ ਨੰਗਲ ਥਥਲ , ਸੂਬੇਦਾਰ ਦਲਵੀਰ ਸਿੰਘ ਢਿੱਲੋਂ ਟੈਟ ਹਾਊਸ , ਕੈਪਟਨ ਸਰਵਣ ਸਿੰਘ ਚਾਂਗ ਬਸੋਏ , ਨਾਇਕ ਤਰਲੋਕ ਸਿੰਘ ਮਸੀਤੀ ਪਾਲਕੋਟ , ਨਾਇਕ ਮਲਕੀਤ ਸਿੰਘ ਮਸੀਤੀ ਪਾਲਕੋਟ , ਹਵਾਲਦਾਰ ਦਵਿੰਦਰ ਸਿੰਘ ਚੌਖਾ, ਸੂਬੇਦਾਰ ਸੰਤੋਖ ਸਿੰਘ ਰਮਦਾਸਪੁਰ, ਹਵਾਲਦਾਰ ਗੁਰਚਰਨ ਸਿੰਘ ਜੌਹਲਾਂ, ਹਵਾਲਦਾਰ ਗੁਰਮੀਤ ਸਿੰਘ ਆਦਮਪੁਰ ,ਐਕਸ ਹਵਲਦਾਰ ਓਂਕਾਰ ਸਿੰਘ , ਸਿਪਾਈਨਿਰਮਲ ਸਿੰਘ ਦੇਲੋਵਾਲ, ਹਵਾਲਦਾਰ ਗੁਰਪਾਲ ਸਿੰਘ ,ਨਾਇਕ ਸੁਰਿੰਦਰ ਸਿੰਘ , ਹਵਾਲਦਾਰ ਪਰਮਜੀਤ ਸਿੰਘ ,ਨਾਇਕ ਜਰਨੈਲ ਸਿੰਘ ਆਦਮਪੁਰ ,ਨਾਇਬ ਸੂਬੇਦਾਰ ਗੁਰਮੁਖ ਸਿੰਘ ,ਸੂਬੇਦਾਰ ਮੇਜਰ ਬਲਵਿੰਦਰ ਸਿੰਘ ਦਸੂਆ ਆਦਿ ਹਾਜਰ ਸਨ।