Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਡਿੱਗਿਆ ਘਰ ਦਾ ਬਨੇਰਾ,ਗੰਭੀਰ ਜਖਮੀ

ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਡਿੱਗਿਆ ਘਰ ਦਾ ਬਨੇਰਾ,ਗੰਭੀਰ ਜਖਮੀ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)

12 ਨਵੰਬਰ : ਅੱਜ ਗੜ੍ਹਦੀਵਾਲਾ ਵਿਖੇ ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਇੱਕ ਘਰ ਦਾ ਬਨੇਰਾ ਡਿੱਗਣ ਨਾਲ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਅੱਜ ਦੀਵਾਲੀ ਦੇ ਦਿਹਾੜੇ ਤੇ ਗੜ੍ਹਦੀਵਾਲਾ ਸ਼ਹਿਰ ਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਸ਼ਾਮ 6 ਵਜੇ ਦੇ ਕਰੀਬ ਗੜ੍ਹਦੀਵਾਲਾ ਵਿਖੇ ਗੁਰਦੁਆਰਾ ਦੇ ਨਜ਼ਦੀਕ ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਇੱਕ ਘਰ ਦਾ ਬਨੇਰਾ ਡਿੱਗ ਗਿਆ। ਜਿਸ ਨਾਲ ਚਾਰੇ ਗੰਭੀਰ ਜਖਮੀ ਹੋ ਗਏ।

ਜਿਸ ਦੀ ਸੂਚਨਾ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਗੜ੍ਹਦੀਵਾਲਾ ਨੂੰ ਜਿਵੇਂ ਹੀ ਮਿਲੀ। ਉਨ੍ਹਾਂ ਵਲੋਂ ਮੌਕੇ ਤੇ ਤਿੰਨ ਐਬੂਲੈਂਸ ਦੁਆਰਾ ਜਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲੈ ਜਾਇਆ ਗਿਆ।ਦੋ ਬੱਚਿਆਂ ਅਤੇ ਇੱਕ ਔਰਤ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਦਸੂਹਾ ਦੇ ਡਾਕਟਰਾਂ ਵਲੋਂ ਜਲੰਧਰ ਰੈਫਰ ਕਰ ਦਿੱਤਾ ਗਿਆ। ਜਿਥੇ ਉਨ੍ਹਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।

ਇੱਕ ਔਰਤ ਦਾ ਇਲਾਜ ਸਿਵਲ ਹਸਪਤਾਲ ਦਸੂਹਾ ਵਿਖੇ ਚੱਲ ਰਿਹਾ ਹੈ।ਗੰਭੀਰ ਜਖਮੀਆਂ ਵਿਚ ਦੀਆ ਪੁਤਰੀ ਟੋਨੀ(6), ਪ੍ਰਥਮ ਪੁਤਰ ਗੌਰਵ(14) ਅਤੇ ਸੀਤਾ ਦੇਵੀ ਪਤਨੀ ਗੁਰਦੇਵ ਲਾਲ ਵਾਲੀ ਬਾਲਮੀਕ ਮੁਹੱਲ ਵਜੋਂ ਦੱਸੀ ਜਾ ਰਹੀ ਹੈ ।ਬੱਚੀ ਦੀਆ ਦੀ ਮਾਤਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਇਸ ਮੌਕੇ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸ ਮਨਜੋਤ ਸਿੰਘ ਤਲਵੰਡੀ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਐਸ ਐਚ ਓ ਮਲਕੀਤ ਸਿੰਘ, ਯੂਥ ਆਗੂ ਸ਼ੁਭਮ ਸਹੋਤਾ, ਸ਼ਿੰਕੀ ਕਲਿਆਣ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚ ਕੇ ਜਖਮੀਆਂ ਦੀ ਹਾਲ ਚਾਲ ਜਾਣਿਆ।