Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਨਸ਼ੇ ਦੀ ੳਵਰਡੋਜ ਕਾਰਨ ਦੋ ਨੌਜਵਾਨਾਂ ਦੀ ਮੌਤ

ਨਸ਼ੇ ਦੀ ੳਵਰਡੋਜ ਕਾਰਨ ਦੋ ਨੌਜਵਾਨਾਂ ਦੀ ਮੌਤ

ਟਾਂਡਾ / ਦਸੂਹਾ (PPT NEWS)

25 ਫਰਵਰੀ : ਪੰਜਾਬ ਚ ਨੌਜਵਾਨਾਂ ਦੀ ਨਸ਼ੇ ਦੇ ੳਵਰਡੋਜ ਕਾਰਨ ਹੋ ਰਹੀਆਂ ਮੋਤਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ।ਐਸਾ ਇੱਕ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਨੀਵਾਰ ਸਵੇਰੇ ਹਲਕਾ ਉੜਮੁੜ ਵਿੱਚ ਪੈਂਦੇ ਥਾਣਾ ਟਾਂਡਾ ਅਧੀਨ ਬੇਟ ਖੇਤਰ ਦੇ ਪਿੰਡ ਤੱਲਾ ਵਿਖੇ ਇੱਕ ਜਿਮੀਂਦਾਰ ਰਾਮ ਸਿੰਘ ਪੁੱਤਰ ਬੇਅੰਤ ਸਿੰਘ ਦੀ ਮੋਟਰ ਤੇ ਦੋ ਨੌਜਵਾਨਾਂ ਦੀ ਗਲੀਆਂ ਸ਼ੜੀਆਂ ਲਾਸ਼ਾਂ ਮਿਲੀਆਂ । ਮ੍ਰਿਤਕਾਂ ਦੀਆਂ ਲਾਸ਼ਾਂ ਮੋਟਰ ਦੇ ਕਮਰੇ ਨੇੜੇ ਖੇਤਾਂ ਕਿਨਾਰੇ ਪਈਆਂ ਸਨ ਤੇ ਵੇਖਣ ਤੋਂ ਲਗਦਾ ਸੀ ਹੈ ਕਿ ਲਾਸ਼ਾਂ 4 ਜਾਂ 5 ਦਿਨ ਪੁਰਾਣੀਆਂ ਹਨ ।

ਮ੍ਰਿਤਕਾਂ ਦੇ ਹੱਥਾਂ ਵਿੱਚ ਸਰਿੰਜਾ ਲੱਗੀਆਂ ਹੋਈਆਂ ਸਨ , ਜਿਸ ਤੋਂ ਜਾਹਿਰ ਹੁੰਦਾ ਸੀ ਕਿ ਉਕਤ ਨੌਜਵਾਨਾਂ ਦੀ ਮੌਤ ਨਸ਼ੇ ਦੇ ੳਵਰ ਡੋਜ ਕਾਰਨ ਹੋਈ ਹੈ । ਮ੍ਰਿਤਕ ਨੌਜਵਾਨਾਂ ਦੀ ਪਛਾਣ ਅਵਤਾਰ ਸਿੰਘ ਉਮਰ (26) ਪੁੱਤਰ ਦਿਲਦਾਰ ਸਿੰਘ ਤੇ ਸਾਹਿਲ ਉਮਰ (22) ਪੁੱਤਰ ਚੰਨਾਂ ਦੋਨੋਂ ਵਾਸੀ ਤੱਲਾ ਵਜੋਂ ਹੋਈ । ਵਾਰਦਾਤ ਦੀ ਸੂਚਨਾ ਮਿਲਣ ਤੇ ਡੀਐਸਪੀ ਟਾਂਡਾ ਕੁਲਵੰਤ ਸਿੰਘ ਤੇ ਐਸਐਚੳ ਟਾਂਡਾ ਮਲਕੀਅਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਆਪਣੇ ਕਬਜੇ ਵਿੱਚ ਲੈ ਲਈਆਂ ਤੇ ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਦਿਲਦਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੱਖਣ ਪੁੱਤਰ ਤਾਰੀ , ਰਾਜੂ ਪੁੱਤਰ ਬਲਕਾਰ ਤੇ ਹੈਪੀ ਵਾਸੀ ਬੱਢੋਵਾਲ ਥਾਣਾ ਭੈਣੀ ਮੀਆਂ ਖਾਂ ਖਿਲਾਫ ਮਾਮਲਾ ਦਰਜ ਕੀਤਾ ਹੈ ।
ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦਿਲਦਾਰ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਅਵਤਾਰ ਤੇ ਉਸਦਾ ਦੋਸਤ ਸਾਹਿਲ ਨਸ਼ਾ ਕਰਨ ਦੇ ਆਦੀ ਸਨ ਤੇ ਇਕੱਠੇ ਵਿਆਹਾਂ ਸ਼ਾਦੀਆਂ ਵਿਚ ਵੇਟਰ ਦਾ ਕੰਮ ਕਰਦੇ ਸਨ ।ਉਨ੍ਹਾਂ ਦੱਸਿਆ ਕਿ ਵਿਆਹ ਦਾ ਸੀਜਨ ਹੋਣ ਕਰਕੇ ਦੋਨੋਂ ਅਕਸਰ 4/5 ਦਿਨ ਘਰ ਨਹੀਂ ਅਉਦੇ ਸਨ । ਦਿਲਦਾਰ ਸਿੰਘ ਨੇ ਦੱਸਿਆ ਕਿ ਅਵਤਾਰ ਅਕਸਰ ਦੱਸਦਾ ਸੀ ਕਿ ਉਹ ਨਸ਼ਾ ਪਿੰਡ ਆਕੀ ਟੁੰਡਾ ਇਲਾਕਾ ਥਾਣਾ ਦਸੂਹਾ ਵਿਖੇ ਬੇੜਾ ਰਾਹੀਂ ਨਸ਼ਾ ਲਿਆਉਣ ਵਾਲੇ ਤਸਕਰ ਮੱਖਣ,ਰਾਜੂ ਤੇ ਹੈਪੀ ਕੋਲੋਂ ਲਿਆਉਂਦਾ ਹੈ । ਟਾਂਡਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਉਕਤ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।

ਫੋਟੋ ਕੈਪਸ਼ਨ : ਮ੍ਰਿਤਕਾਂ ਦੀਆਂ ਪੁਰਾਣੀਆਂ ਤਸਵੀਰਾਂ