Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਗਲੋਕੋਮਾ ਜਾਗਰੂਕਤਾ ਹਫਤਾ ਮਨਾਇਆ

ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਗਲੋਕੋਮਾ ਜਾਗਰੂਕਤਾ ਹਫਤਾ ਮਨਾਇਆ

ਗੜ੍ਹਦੀਵਾਲਾ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਗਲੋਕੋਮਾ ਜਾਗਰੂਕਤਾ ਹਫਤਾ ਮਨਾਇਆ ਗਿਆ।

ਇਸ ਮੌਕੇ ਡਾ.ਜਗਤਾਰ ਸਿੰਘ ਨੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਗੁਲੋਕੋਮਾ ਨੂੰ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ। ਆਸਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆ ਦਾ ਬਾਰ ਬਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ, ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਅਦਿ ਇਸਦੇ ਲੱਛਣ ਹਨ।ਜੇਕਰ ਤੁਹਾਡਾ ਕੋਈ ਰਿਬਤੇਦਾਰ ਗੁਲੋਕੋਮਾ ਨਾਲ ਪੀੜਤ ਹੋਵੇ, ਡਾਈਬਟੀਜ਼, ਹਾਈਪਰਟੈਂਸ਼ਨ ਹੋਵੇ, ਅਲਰਜੀ, ਦਮਾਂ, ਚਮੜੀ ਦੇ ਰੋਗ ਅਦਿ ਲਈ ਸਟੀਰਾਈਡ ਦੀ ਵਰਤੋਂ ਕਰਦੇ ਹੋ ਤਾਂ ਗੁਲੋਕੋਮਾ ਤੋਂ ਪ੍ਰਭਾਵਿਤ ਹੋ ਸਕਦੇ ਹੋ।ਇਸ ਮੌਕੇ ਰਣਜੀਤ ਸਿੰਘ ਅਪਥਲਮਿਕ ਅਫਸਰ ਨੇ ਕਿਹਾ ਕਿ ਅਜਿਹੇ ਕਿਸੇ ਲੱਛਣ ਜਾਂ ਚਿੰਨ ਦੇ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਆਪਣੇ ਨਜਦੀਕੀ ਸਿਹਤ ਕੇਂਦਰ ਤੇ ਚੈੱਕ ਕਰਵਾਉਣਾ ਚਾਹੀਦਾ ਹੈੇ।ਸਾਨੂੰ ਆਪਣੀਆ ਅੱਖਾਂ ਦੀ ਨਿਯਮਿਤ ਜਾਂਚ ਕਰਾਉਣੀ ਚਾਹੀਦੀ ਹੈ ।ਜੇਕਰ ਸਮੇ ਸਿਰ ਇਸ ਦਾ ਪਤਾ ਚੱਲ ਜਾਵੇ ਗੁਲੋਕੋਮੇ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ ।ਇਸ ਮੌਕੇ ਤੇ ਡਾ. ਅਭਿਤੋਜ, ਜਸਤਿੰਦਰ ਸਿੰਘ ਬੀਈਈ, ਬਲਵਿੰਦਰ ਸਿੰਘ ਸੀ.ਪੀ.ੳ ,ਅਮਿਤ ਸ਼ਰਮਾ,ਓਮੇਸ਼ ਕੁਮਾਰ, ਗੁਰਿੰਦਰਜੀਤ ਸਿੰਘ, ਰਾਜੂ, ਨਵੀ ਕੁਮਾਰ ਅਤੇ ਆਮ ਲੋਗ ਹਾਜ਼ਰ ਸਨ।