Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਸੂਹਾ : ਲੜਕੀ ਵੱਲੋਂ ਖੁਦਕੁਸ਼ੀ ਕਰਨ ਤੇ ਲੜਕੀ ਪਰਿਵਾਰ ਵਲੋਂ ਕੀਤਾ ਰੋਡ ਜਾਮ

ਦਸੂਹਾ : ਲੜਕੀ ਵੱਲੋਂ ਖੁਦਕੁਸ਼ੀ ਕਰਨ ਤੇ ਲੜਕੀ ਪਰਿਵਾਰ ਵਲੋਂ ਕੀਤਾ ਰੋਡ ਜਾਮ

ਦਸੂਹਾ 21ਫਰਵਰੀ (ਚੌਧਰੀ ) :  ਬਲਾਕ ਦਸੂਹਾ ਪਿੰਡ ਸਰੀਂਹ ਪੁਰ ਵਿਖੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਤੰਗ ਆ ਕੇ 27 ਸਾਲਾਂ ਲੜਕੀ ਦੁਆਰਾ ਖੁੱਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਰਛਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨਿਹਾਲਪੁਰ ਦਸੂਹਾ ਨੇ ਥਾਣਾ ਦਸੂਹਾ ਵਿਖੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੇ ਪੰਜ ਲੜਕੀਆਂ ਅਤੇ ਇਕ ਲੜਕਾ ਹੈ। ਪੰਜਾ ਵਿਚੋਂ ਇਕ ਕੁੜੀ 27 ਸਾਲਾ ਮਨਿੰਦਰ ਕੋਰ ਦੀ ਸ਼ਾਦੀ ਜਤਿੰਦਰ ਸਿੰਘ ਪੁੱਤਰ ਧਰਮਪਾਲ ਵਾਸੀ ਸਰੀਂਹਪੁਰ ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਹੀ ਜਤਿੰਦਰ ਸਿੰਘ ਅਤੇ ਉਸ ਦੀ ਮਾਂ ਤੀਰਥ ਕੋਰ ਨੇ ਮੇਰੀ ਲੜਕੀ ਨੂੰ ਘੱਟ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਵਾਂ ਦੀ ਲਵ ਮੈਰਿਜ ਹੋਈ ਸੀ। ਉਸ ਦੀ ਇਕ ਸਾਢੇ ਤਿੰਨ ਸਾਲ ਦੀ ਲੜਕੀ ਵੀ ਹੈ। ਮੇਰੀ ਲੜਕੀ ਨੇ ਕਈ ਵਾਰ ਮੈਨੂੰ ਦੱਸਿਆ ਸੀ ਕਿ ਉਸ ਦੀ ਸੱਸ ਅਤੇ ਪਤੀ ਘੱਟ ਦਹੇਜ ਲਿਆਉਣ ਕਰਕੇ ਤੰਗ ਪ੍ਰੇਸ਼ਾਨ ਅਤੇ ਮਾਰਕੁੱਟ ਵੀ ਕਰਦੇ ਹਨ। ਇਕ ਵਾਰ ਉਸ ਦੇ ਪਤੀ ਨੇ ਉਸ ਦੀਆਂ ਹਰਕਤਾਂ ਲਈ ਮਾਫੀ ਵੀ ਮੰਗੀ ਸੀ। ਪਰ ਉਹ ਆਪਣੀਆਂ ਘੱਟਿਆ ਹਰਕਤਾਂ ਤੋਂ ਬਾਜ ਨਹੀਂ ਆਏ। ਮਿਤੀ 20 ਫਰਵਰੀ 2022 ਨੂੰ ਮੇਰੀ ਬੇਟੀ ਵੋਟ ਪਾਉਣ ਲਈ ਨਿਹਾਲਪੁਰ ਆਈ ਸੀ ਅਤੇ ਵੋਟ ਪਾਉਣ ਤੋਂ ਬਾਅਦ ਅਪਣੇ ਸਹੁਰੇ ਘਰ ਵਾਪਸ ਚਲੀ ਗਈ ਸੀ। ਉਸੇ ਰਾਤ 10-15 ਵਜੇ ਮੇਰੇ ਭਤੀਜੇ ਮੇਜਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨਿਹਾਲਪੁਰ ਦੇ ਮੋਬਾਈਲ ਤੇ ਮੇਰੇ ਜਵਾਈ ਨੇ ਦੱਸਿਆ ਕਿ ਮਨਿੰਦਰ ਕੌਰ ਦੀ ਮੋਤ ਹੋ ਗਈ ਹੈ। ਮੈਂ ਆਪਣੇ ਰਿਸ਼ਤੇਦਾਰ ਨਾਲ ਲੈ ਕੇ ਸ਼ਰੀਂਹਪੁਰ ਪਹੁੰਚਿਆ ਤਾਂ ਉਸ ਨੂੰ ਮੰਜੇ ਤੇ ਲੰਮੇ ਪਾਇਆ ਹੋਇਆ ਸੀ। ਅਸੀਂ ਦੇਖਿਆ ਕਿ ਉਸ ਦੀ ਗਰਦਨ ਤੇ ਫਾਹਾ ਲੈਣ ਦੇ ਨਿਸ਼ਾਨ ਸਨ। ਅਸੀਂ ਉਸ ਦੀ ਡੈਡ ਬਾਡੀ ਦਸੂਹਾ ਵਿਖੇ ਮਾਰਚਰੀ ਵਿੱਚ ਰਖਵਾ ਦਿੱਤੀ। ਦਸੂਹਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਧਾਰਾ 304 ਬੀ ਦੇ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਮ੍ਰਿਤਕਾ ਦੇ ਪਤੀ ਜਤਿੰਦਰ ਸਿੰਘ ਨੂੰ ਹਰ ਗਿਰਫ਼ਤਾਰ ਕਾਰ ਲਿਆ ਗਿਆ ਹੈ ਏ ਅ ਐਸ ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਉੱਥੇ ਹੀ ਮ੍ਰਿਤਕਾ ਦੇ ਭਰਾ ਭਗਵਾਨ ਸਿੰਘ ਅਤੇ ਜੀਜਾ ਸਰਬਜੀਤ ਸਿੰਘ ਨੇ ਕਿਹਾ ਕਿ ਆਰੋਪੀਆਂ ਦੀ ਗਿਰਫਤਾਰੀ ਹੋਣ ਤੋਂ ਬਾਅਦ ਹੀ ਉਹ ਅੰਤਿਮ ਸੰਸਕਾਰ ਕਰਨਗੇ।