ਹੁਸ਼ਿਆਰਪੁਰ 1 ਫਰਵਰੀ(ਯੋਗੇਸ਼ ਗੁਪਤਾ / ਚੌਧਰੀ)
: ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵਲੋਂ 30 ਸਾਲ ਸਲਾਘਾਯੋਗ ਸੇਵਾ ਤੋਂ ਬਆਦ ਸਵੈ ਇੱਛਕ ਰਿਟਾਰਮੈਂਟ ਲੈਣ ਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਿਮਾਣਾ ਅਗਵਾਈ ਵਿੱਚ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਟਾਫ ਵੱਲੋ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਡਾ ਲਖਵੀਰ ਸਿੰਘ ਵਲੋਂ ਜਿਥੇ ਸੇਵਾਕਾਲ ਦੌਰਾਨ ਆਪਣੇ ਸਾਥੀਆਂ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋ ਉਹਨਾਂ ਵੱਲੋ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਸਟਾਫ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਡਾ ਲਖਵੀਰ ਸਿੰਘ ਵਰਗੇ ਇਮਾਨਦਾਰ ਅਤੇ ਮਿਹਨਤੀ ਡਾਕਟਰ ਦੀ ਸਿਹਤ ਵਿਭਾਗ ਨੂੰ ਬਹੁਤ ਜਰੂਰਤ ਹੈ । ਇਸ ਮੋਕੇ ਡਾ ਡਿਮਾਣਾ ਨੇ ਕਿਹਾ ਕਿ ਇਸ ਤਰਾ ਦੇ ਮਿਹਨਤੀ ਡਾਕਟਰ ਦੇ ਪਿਛੇ ਉਹਨਾਂ ਦੀ ਪਤਨੀ ਡਾ ਹਰਪ੍ਰੀਤ ਕੌਰ ਦਾ ਵੀ ਬਹੁਤ ਵੱਡਾ ਹੱਥ ਹੈ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤ ਕਟਾਰੀਆ , ਡਾ ਜਗਦੀਪ ਐਪੀਡੀਮਲੋਜਿਸਟ, ਡਾ ਸ਼ਲੇਸ਼ ਕੁਮਾਰ , ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ,ਡਾ ਮਨਮੋਹਨ ਸਿੰਘ,ਡੀ ਪੀ ਐਮ ਉ ਮਹੁੰਮਦ ਆਸਿਫ,ਸੰਜੇ ਕੁਮਾਰ ਸੁਪਰਡੈਟ,ਦਵਿੰਦਰ ਕੁਮਾਰ ਭੱਟੀ,ਭੁਪਿੰਦਰ ਸਿੰਘ ਪੀ ਏ ਸਿਵਲ ਸਰਜਨ,ਸੈਨਟਰੀ ਸੁਪਰਵੀਜਰ ਹਰਰੂਪ ਕੁਮਾਰ ਆਦਿ ਹਾਜਰ ਸਨ।








