ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)
13 ਨਵੰਬਰ : ਦੀਵਾਲੀ ਵਾਲੇ ਦਿਨ ਗੜ੍ਹਦੀਵਾਲਾ ਵਿਖੇ ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਇੱਕ ਘਰ ਦਾ ਬਨੇਰਾ ਡਿੱਗਣ ਨਾਲ ਗੰਭੀਰ ਜਖਮੀਆਂ ਜਖਮੀਆਂ ਚ ਇੱਕ ਛੋਟੀ ਬੱਚੀ ਦੀ ਇਲਾਜ ਦੌਰਾਨ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਿਕਰਯੋਗ ਹੈ ਕਿ ਦੀਵਾਲੀ ਦੇ ਦਿਹਾੜੇ ਤੇ ਗੜ੍ਹਦੀਵਾਲਾ ਸ਼ਹਿਰ ਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਸੀ ਜਦੋਂ ਸ਼ਾਮ 6 ਵਜੇ ਦੇ ਕਰੀਬ ਗੜ੍ਹਦੀਵਾਲਾ ਵਿਖੇ ਗੁਰਦੁਆਰਾ ਦੇ ਨਜ਼ਦੀਕ ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਇੱਕ ਘਰ ਦਾ ਬਨੇਰਾ ਡਿੱਗ ਗਿਆ ਸੀ । ਜਿਸ ਵਿਚ ਦੋ ਬੱਚਿਆਂ ਸਮੇਤ ਦੋ ਔਰਤਾਂ ਗੰਭੀਰ ਜਖਮੀ ਹੋਈਆਂ ਸਨ।

ਜਿਸ ਦੀ ਸੂਚਨਾ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਗੜ੍ਹਦੀਵਾਲਾ ਨੂੰ ਜਿਵੇਂ ਹੀ ਮਿਲਦਿਆਂ ਹੀ ਉਨ੍ਹਾਂ ਵਲੋਂ ਮੌਕੇ ਤੇ ਤਿੰਨ ਐਬੂਲੈਂਸ ਦੁਆਰਾ ਜਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲੈ ਜਾਇਆ ਗਿਆ ਸੀ ।ਦੋ ਬੱਚਿਆਂ ਅਤੇ ਇੱਕ ਔਰਤ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਦਸੂਹਾ ਦੇ ਡਾਕਟਰਾਂ ਵਲੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਸੀ । ਜਿਥੇ ਉਨ੍ਹਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਸੀ।

ਅਤੇ ਇੱਕ ਔਰਤ ਦਾ ਇਲਾਜ ਸਿਵਲ ਹਸਪਤਾਲ ਦਸੂਹਾ ਵਿਖੇ ਚੱਲ ਰਿਹਾ ਸੀ । ਜਿਨਾਂ ਵਿਚ ਜਖਮੀਆਂ ਦੀ ਪਛਾਣ ਦੀਆ ਪੁਤਰੀ ਟੋਨੀ(6), ਪ੍ਰਥਮ ਪੁਤਰ ਗੌਰਵ(14) ਅਤੇ ਸੀਤਾ ਦੇਵੀ ਪਤਨੀ ਗੁਰਦੇਵ ਲਾਲ ਤੇ ਸ਼ਗਨ ਪਤਨੀ ਟੋਨੀ (35)ਵਜੋਂ ਹੋਈ ਸੀ। ਅੱਜ ਬੜੇ ਹੀ ਦੁੱਖ ਦੀ ਗੱਲ ਹੈ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਗੰਭੀਰ ਜਖਮੀ ਹੋਈ ਬੱਚੀ ਦੀਆ ਦੀ ਇਲਾਜ ਦੌਰਾਨ ਮੌ+ਤ ਹੋ ਗਈ।








