ਗੜ੍ਹਦੀਵਾਲਾ 2 ਅਗਸਤ (ਯੋਗੇਸ਼ ਗੁਪਤਾ / ਚੌਧਰੀ)
: ਅੱਜ ਗੜ੍ਹਦੀਵਾਲਾ ਵਿਖੇ ਸ਼ਾਮ ਕਰੀਬ 06:30 ਦੇ ਕਰੀਬ ਦੋ ਐਕਟਿਵਾ ਸਵਾਰ ਨੌਜਵਾਨਾਂ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਦੇ ਪੁੱਤਰ ਤੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਹਰਸ਼ਤ ਪੁੱਤਰ ਧਰਮਿੰਦਰ ਕਲਿਆਣ ਵਾਸੀ ਵਾਰਡ ਨੰਬਰ 11 ਮਹੱਲਾ ਬਾਲਮੀਕ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੈ ਅਤੇ ਮੇਰਾ ਦੋਸਤ ਮੋਟਰਸਾਇਕਲ ਤੇ ਸਵਾਰ ਹੋ ਕੇ ਅੱਜ ਸ਼ਾਮ ਕਰੀਬ 06:30 ਵਜੇ ਆਪਣੇ ਘਰ ਜਾ ਰਹੇ ਸੀ।ਜਦੋਂ ਅਸੀਂ ਗ੍ਰੇਸ ਬਿਊਟੀ ਪਾਰਲਰ(ਨੇੜੇ ਸਰਕਾਰੀ ਹਸਪਤਾਲ ਗੜ੍ਹਦੀਵਾਲਾ ) ਪਹੁੰਚੇ ਤਾਂ ਸਾਹਮਣੇ ਤੋਂ ਚੀਟੇ ਰੰਗ ਦੀ ਐਕਟਿਵਾ ਤੇ 2 ਲੜਕੇ ਸਵਾਰ ਹੋ ਕੇ ਆ ਰਹੇ ਸੀ ਤਾਂ ਉਹਨਾ ਨੇ ਸਿੱਧੀ ਐਕਟਿਵਾ ਸਾਡੇ ਮੋਟਰਸਾਇਕਲ ਵਿੱਚ ਮਾਰ ਦਿਤੀ। ਜਿਸ ਨਾਲ ਅਸੀਂ ਮੋਟਰ ਸਾਇਕਲ ਸਮੇਤ ਹੇਠਾਂ ਡਿੱਗ ਗਏ। ਇੰਨੀ ਦੇਰ ਚ ਉਕੱਤ ਐਕਟਿਵਾ ਸਵਾਰ ਲੜਕੇ ਮੇਰੇ ਕੋਲੋਂ ਮੇਰਾ ਮੋਬਾਇਲ ਫੋਨ ਸੈਮਸੰਗ ਖੋਹ ਕੇ ਮੇਨ ਰੋਡ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜੋ ਲੜਕਾ ਐਕਟਿਵਾ ਚਲਾ ਰਿਹਾ ਉਸਦਾ ਮੁੰਹ ਨੰਗਾ ਸੀ ਅਤੇ ਜੋ ਲੜਕਾ ਪਿਛੇ ਸੀ ਉਸਨੇ ਆਪਨੇ ਮੁੰਹ ਤੇ ਕਪੜਾ ਬੰਨਿਆ ਹੋਇਆ ਸੀ। ਪੀੜਤ ਨੌਜਵਾਨ ਨੇ ਇਸ ਘਟਨਾ ਸਬੰਧੀ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।








