Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕਵਿਜ਼ ਪ੍ਰਤੀਯੋਗਿਤਾ ਕਰਵਾਈ

ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕਵਿਜ਼ ਪ੍ਰਤੀਯੋਗਿਤਾ ਕਰਵਾਈ

ਗੜ੍ਹਦੀਵਾਲਾ (ਚੌਧਰੀ / ਪ੍ਰਦੀਪ ਕੁਮਾਰ ) 

: ਅੱਜ ਮਿਤੀ 17/07/2025 ਨੂੰ ਲਾਲਾ ਜਗਤ ਨਾਰਾਇਣ ਡੀ ਏ ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕੁਇਜ਼ ਪ੍ਰਤੀਯੋਗਿਤਾ,ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਕਰਵਾਈ ਗਈ। ਇਸ ਪ੍ਰਤੀਯੋਗਿਤਾ ਵਿੱਚ ਸਕੂਲ ਦੇ ਚਾਰੇ ਸਦਨਾਂ ਨੇ ਹਿੱਸਾ ਲਿਆ ਜਿਸ ਵਿੱਚ ਗੰਗਾ ਸਦਨ, ਯਮੁਨਾ ਸਦਨ,ਰਾਵੀ ਸਦਨ ਅਤੇ ਸਤਲੁਜ ਸਦਨ ਸ਼ਾਮਿਲ ਸਨ।

ਇਸ ਪ੍ਰਤੀਯੋਗਿਤਾ ਦਾ ਵਿਸ਼ਾ ਸਮਾਜਿਕ ਵਿਗਿਆਨ ਅਤੇ ਜਨਰਲ ਨੋਲੇਜ ਸੀ। ਇਸ ਪ੍ਰਤੀਯੋਗਿਤਾ ਵਿੱਚ ਜਮਾਤ ਤੀਸਰੀ ਤੋਂ ਲੈ ਕੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਦਾ ਆਯੋਜਨ ਤੀਸਰੇ ਸਦਨ ਰਾਵੀ ਸਦਨ ਦੇ ਦੁਆਰਾ ਕੀਤਾ ਗਿਆ। ਇਸ ਸਦਨ ਦੇ ਇੰਚਾਰਜ ਚੰਚਲ ਦੇਵੀ ਸਨ ।ਸਨੀ ਫਰਵਾਹ ਜੀ ਵੱਲੋਂ ਸਟੇਜ ਸੰਭਾਲੀ ਗਈ ।ਇਸ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲਾ ਸਦਨ ਜਮੁਨਾ ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਮਨਪ੍ਰੀਤ ਕੌਰ ਜਮਾਤ ਪੰਜਵੀ, ਮਨਦੀਪ ਕੌਰ ਜਮਾਤ ਪੰਜਵੀ,ਹਰਕੀਰਤ ਕੌਰ ਜਮਾਤ ਚੌਥੀ, ਰਾਇਆ ਸ਼ਰਮਾ ਜਮਾਤ ਤੀਸਰੀ। ਦੂਸਰਾ ਸਥਾਨ ਹਾਸਲ ਕਰਨ ਵਾਲਾ ਚੌਥਾ ਸਦਨ ਸਤਲੁਜ ਸਦਨ ਜਿਨਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਪਰਮਜੀਤ ਸਿੰਘ ਜਮਾਤ ਪੰਜਵੀਂ, ਦਿਸ਼ਾ ਜਮਾਤ ਪੰਜਵੀਂ, ਰਾਇਆਸ਼ ਜਮਾਤ ਤੀਸਰੀ, ਗੀਤਾਨਸ਼ ਜਮਾਤ ਚੌਥੀ।ਤੀਸਰਾ ਸਥਾਨ ਹਾਸਲ ਕਰਨ ਵਾਲਾ ਹਾਊਸ ਰਾਵੀ ਸਦਨ ਸੀ ਜਿਸ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਕਾਰਤਿਕੇ ਜਮਾਤ ਤੀਸਰੀ ਪ੍ਰਾਚੀ ਜਮਾਤ ਪੰਜਵੀ, ਗੁਰਲੀਨ ਜਮਾਤ ਪੰਜਵੀ, ਨਿਕੁੰਜ ਜਮਾਤ ਚੌਥੀ ਸ਼ਾਮਲ ਸਨ।

ਚੌਥਾ ਸਥਾਨ ਹਾਸਲ ਕਰਨ ਵਾਲਾ ਸਦਨ ਗਂਗਾ ਸਦਨ ਸੀ।, ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਅਰਾਧਿਆ ਜਮਾਤ ਪੰਜਵੀ, ਸਾਵੀ ਜਮਾਤ ਪੰਜਵੀਂ, ਜੈਸਮੀਨ ਜਮਾਤ ਚੌਥੀ ਅਤੇ ਹਰ ਮੰਨਤ ਕੌਰ ਜਮਾਤ ਤੀਸਰੀ ਸ਼ਾਮਿਲ ਸਨ। ਇਸ ਪ੍ਰਤੀਯੋਗਤਾ ਦੇ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਣ ਵਾਲੇ ਮੈਡਮ ਕੁਲਜੀਤ ਕੌਰ ਅਤੇ ਮੈਡਮ ਨੀਰਜ ਕੁਮਾਰੀ ਸਨ ਜਿਨਾਂ ਨੇ ਅੰਤ ਵਿੱਚ ਨਤੀਜੇ ਦੀ ਘੋਸ਼ਣਾ ਕੀਤੀ। ਕੁਇਜ਼ ਪ੍ਰਤੀਯੋਗਿਤਾ ਦਾ ਸਾਰਾ ਆਯੋਜਨ ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ ਦੀ ਅਧਿਅਕਸ਼ਤਾ ਦੇ ਵਿੱਚ ਹੀ ਕਰਵਾਇਆ ਗਿਆ। ਉਨਾਂ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਕਿ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਅਤੇ ਵਧੀਆ ਨਤੀਜਾ ਪੇਸ਼ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਉਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਣ ਅਤੇ ਆਪਣਾ, ਆਪਣੇ ਸਕੂਲ ਦਾ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ |

ਕੁਇਜ਼ ਪ੍ਰਤੀਯੋਗਿਤਾ ਦੇ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਮਿਹਨਤ ਕਰਕੇ ਆਪਣਾ ਨਤੀਜਾ ਸਾਡੇ ਸਾਹਮਣੇ ਰੱਖਿਆ ਹੈ ਸਾਰੇ ਵਿਦਿਆਰਥੀ ਬਹੁਤ ਹੀ ਹੋਣਹਾਰ ਸਨ ਜਿਨਾਂ ਨੇ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਬੜੇ ਹੀ ਹੌਸਲੇ ਦੇ ਨਾਲ ਦਿੱਤਾ ਇਸ ਪ੍ਰਤੀਯੋਗਿਤਾ ਦੇ ਅੰਤ ਵਿੱਚ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੌਸਲਾ ਅਫਜਾਈ ਕੀਤੀ ਕਿ ਅੱਗੇ ਆਉਣ ਵਾਲੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈਣ ਤਾਂ ਜੇ ਉਹ ਆਪਣੇ ਹੁਨਰ ਨੂੰ ਦਿਖਾ ਸਕਣ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।

error: copy content is like crime its probhihated