ਗੜ੍ਹਦੀਵਾਲਾ 19 ਜੁਲਾਈ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੁਆਰਾ ਪੀ.ਐਚ.ਸੀ. ਭੰਗਾ ਵਿਖੇ “ਬਾਲੜੀ ਰੱਖਿਆ ਯੋਜਨਾ” ਤਹਿਤ ਲਾਭਪਾਤਰੀਆਂ ਨੂੰ ਚੈਕ ਵੰਡੇ ਗਏ ।
ਇਸ ਮੌਕੇ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਧੀਆਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਤੇ ਇਹਨਾਂ ਨੂੰ ਜਨਮ ਲੈਣ ਤੇ ਵਿੱਦਿਆ ਪ੍ਰਾਪਤ ਕਰਨ ਦਾ ਪੂਰਾ ਹੱਕ ਦੇਣਾ ਚਾਹੀਦਾ ਹੈ। ਧੀਆਂ ਨੂੰ ਜੇਕਰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਹਰ ਖੇਤਰ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ। ਉਹਨਾਂ ਕਿਹਾ ਕਿ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਵਾਲੀ ਸੋਚ ਸਮਾਜ ਲਈ ਬਹੁਤ ਖਤਰਨਾਕ ਹੈ ਅਤੇ ਇਸ ਨੇ ਸਾਡੇ ਸਮਾਜ ਨੂੰ ਅਪੰਗ ਬਣਾ ਦਿੱਤਾ ਹੈ।
ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ ਨੇ ਦੱਸਿਆ ਕਿ ਸਰਕਾਰ ਨੇ ਧੀਆਂ ਨੂੰ ਸਮਾਜ ਵਿਚ ਬਣਦਾ ਹੱਕ ਦੇਣ ਲਈ ਕਈ ਸਕੀਮਾਂ ਚਲਾਈਆਂ ਹਨ ਜਿਨ੍ਹਾਂ ਵਿੱਚੋਂ “ਬਾਲੜੀ ਰੱਖਿਆ ਯੋਜਨਾ” ਵੀ ਹੈ। ਇਸ ਅਧੀਨ ਜੇਕਰ ਇੱਕ ਜਾਂ ਦੋ ਬੱਚੀਆਂ ਦੇ ਜਨਮ ਤੋਂ ਬਾਅਦ ਜੇਕਰ ਕੋਈ ਦੰਮਪਤੀ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਅਪਣਾਉਂਦੇ ਹਨ ਤਾਂ ਉਹਨਾਂ ਪਰਿਵਾਰਾਂ ਨੂੰ ਇਸ ਯੋਜਨਾ ਅਧੀਨ ਉਨ੍ਹਾ ਦੀਆਂ ਬੱਚਿਆਂ ਨੂੰ 18 ਸਾਲ ਤਕ ਦੀ ਉਮਰ ਤਕ 500 ਰੁਪਏ ਪ੍ਰਤਿਮਾਹ ਮਾਇਕ ਸਹਾਇਤਾ ਮਿਲਦੀ ਹੈ ।
ਕੈਪਸ਼ਨ – ਪੀ.ਐਚ.ਸੀ.ਭੰਗਾ ਵਿਖੇ ਲਾਭਪਾਤਰੀ ਬੱਚੀਆਂ ਨੂੰ ਚੈੱਕ ਭੇਟ ਕਰਨ ਮੌਕੇ ਡਾ. ਹਰਜੀਤ ਸਿੰਘ ਤੇ ਹੋਰ।