Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਦਸੂਹਾ ਹਲਕੇ ਵਿੱਚ ਕੇਂਦਰ ਸਰਕਾਰ ਦੇ ਵਿਕਾਸ ਕਾਰਜਾ ਤੇ ਮੌਜੂਦਾ ਸਰਕਾਰਾਂ ਦੇ ਨੁਮਾਇੰਦੇ ਉਦਘਾਟਨ ਕਰਕੇ ਫ਼ੋਕੀ ਸ਼ੋਹਰਤ ਹਾਸਲ ਕਰਨ ਦੀ ਦੌੜ ‘ਚ : ਸੰਜੀਵ ਮਿਨਹਾਸ

ਦਸੂਹਾ ਹਲਕੇ ਵਿੱਚ ਕੇਂਦਰ ਸਰਕਾਰ ਦੇ ਵਿਕਾਸ ਕਾਰਜਾ ਤੇ ਮੌਜੂਦਾ ਸਰਕਾਰਾਂ ਦੇ ਨੁਮਾਇੰਦੇ ਉਦਘਾਟਨ ਕਰਕੇ ਫ਼ੋਕੀ ਸ਼ੋਹਰਤ ਹਾਸਲ ਕਰਨ ਦੀ ਦੌੜ ‘ਚ : ਸੰਜੀਵ ਮਿਨਹਾਸ

ਦਸੂਹਾ 1 ਫਰਵਰੀ (PPT NEWS) 

: ਦਸੂਹਾ ਹਲਕੇ ਦੇ ਪਿੰਡ ਬਿੱਸੋਚਕ ਵਿਖ਼ੇ ਭਾਜਪਾ ਵਰਕਰਾਂ ਦੀ ਮੀਟਿੰਗ ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਵਰਕਿੰਗ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਇੰਚਾਰਜ ਸੰਜੀਵ ਮਿਨਹਾਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਵੱਲੋ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਰਾਜਿੰਦਰ ਮੋਨੂੰ ਨੂੰ ਪਿੰਡ ਬਿੱਸੋ ਚਕ ਦਾ ਬੂਥ ਪ੍ਰਧਾਨ ਨਿਯੁਕਤ ਕੀਤਾ ਗਿਆ| ਇਸ ਮੌਕੇ ਸੰਜੀਵ ਮਨਹਾਸ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਹਰ ਥਾਂ ਗੁੰਡਾਗਰਦੀ, ਚੋਰੀਆ, ਖੋਹਾਂ ਦਾ ਜ਼ੋਰ ਹੈ ਪੰਜਾਬ ਵਿੱਚ ਦੋ ਸਾਲ ਦੇ ਅੰਦਰ ਕੋਈ ਵਿਕਾਸ ਨਹੀਂ ਕਰਵਾਈਆ ਗਿਆ । ਉਨਾਂ ਕਿਹਾ ਕਿ ਫ਼ੋਕੀ ਸ਼ੋਹਰਤ ਲਈ ਆਮ ਪਾਰਟੀ ਦੇ ਨੁਮਾਇੰਦਿਆਂ ਵੱਲੋ ਕੇਂਦਰ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ । ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਸੂਹਾ ਹਲਕੇ ਵਿੱਚ ਵਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਬਹੁਤ ਸਾਰੇ ਵਿਕਾਸ ਦੇ ਕੰਮ ਚੱਲ ਰਹੇ ਹਨ। ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਸੰਸਾਰਪੁਰ ਕੋਲੇਸਟਰ ਬਣਾ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਸਕੀਮ ਤਹਿਤ ਕਮਿਊਨਿਟੀ ਸੈਂਟਰ ਬਣਾਏ ਗਏ। ਲਿੰਕ ਸੜਕਾਂ ਬਣਾਈਆਂ ਗਈਆਂ, ਪਿੰਡਾ ਦੀਆਂ ਪੰਚਾਇਤਾਂ ਨੂੰ ਕਰੋੜਾਂ ਦੀਆਂ ਗ੍ਰਾਂਟਾ ਦੇ ਕੇ ਵਿਕਾਸ ਕਰਵਾਏ ਗਏ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਰੋਜ਼ਗਾਰ ਗਾਰੰਟੀ ਸਕੀਮ ਅਧੀਨ ਖੇਡ ਪਾਰਕਾ ਦਾ ਨਿਰਮਾਣ ਕੀਤਾ ਜਾ ਰਿਹਾ। ਘਰ ਘਰ ਨਲ ਮਿਸ਼ਨ ਅਧੀਨ ਤਲਵਾੜਾ ਤੋ ਕੰਢੀ ਏਰੀਆ ਦੇ ਦਸੂਹਾ, ਉੜਮੁੜ, ਸ਼ਾਮਚੁਰਾਸੀ ਹਲਕਿਆਂ ਦੇ ਪਿੰਡਾ ਨੂੰ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ।ਪ੍ਰਧਾਨਮੰਤਰੀ ਅਵਾਸ੍ਯੋਜਨਾ ਤਹਿਤ ਗ਼ਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਹਨ।ਪਰ ਫ਼ੋਕੀ ਸ਼ੋਹਰਤ ਲਈ ਪਿੱਛਲੀ ਕਾਂਗਰਸ ਸਰਕਾਰ ਦੇ ਨੁਮਾੰਦਿਆਂ ਵੱਲੋ ਵੀ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਉਦਘਾਟਨ ਕੀਤੇ ਗਏ ਸਨ ਉਸ ਤੋਂ ਬਾਅਦ ਹਾਸੋ ਹੀਣੀ ਗਲ ਹੈ ਕਿ ਆਪ ਸਰਕਾਰ ਦੇ ਨੁਮਾਇੰਦਿਆਂ ਵੱਲੋ ਵੀ ਮੁੜ ਕੇਂਦਰ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਅਤੇ ਭੋਲੇਭਾਲੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ।ਮਿਨਹਾਸ ਨੇ ਕਿਹਾ ਕਿ ਆਪ ਵਾਲ਼ੇ ਵਿਧਾਨਸਭਾ ਦਸੂਹਾ ਵਿਚ ਉਹ ਕੰਮ ਦੱਸਣ ਜਿਹੜਾ ਮੁੰਕਮਲ ਪੰਜ਼ਾਬ ਸਰਕਾਰ ਵਲੋ ਕਰਵਾਇਆ ਗਿਆ ਹੋਵੇ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਿੰਡ ਪਿੰਡ ਵਿੱਚ ਵਡੇ ਪੱਧਰ ਤੇ ਗ੍ਰਾਂਟਾ ਦੇ ਕੇ ਵਿਕਾਸ ਕਾਰਜ ਕਰਵਾਏ ਗਏ ਹਨ। ਜਿਸ ਕਰਕੇ ਹੀ ਹਲਕਾ ਦਸੂਹਾ ਵਿੱਚ ਭਾਜਪਾ ਪ੍ਰਤੀ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਸੂਹਾ ਤੋਂ ਵੱਡੀ ਲੀਡ ਹਾਸਲ ਕਰੇਗੀ।ਇਸ ਮੌਕੇ ਮੰਡਲ ਪ੍ਰਧਾਨ ਕੈਪਟਨ ਸ਼ਾਮ ਜੀ, ਇੰਡਸਟਰੀ ਸੈੱਲ ਦੇ ਜ਼ਿਲ੍ਹਾ ਕਨਵੀਨਰ ਅਨਿਲ ਸ਼ਰਮਾ, ਮੰਡਲ ਜਨਰਲ ਸਕੱਤਰ ਡਿੱਕੀ ਰਾਣਾ, ਯੂਥ ਪ੍ਰਧਾਨ ਸੁਮਿਤ ਰਾਣਾ,ਕੈਪਟਨ ਕਰਨ ਸਿੰਘ, ਸਰਵਜੀਤ ਸਿੰਘ ਲੰਬੜਦਾਰ,ਓ ਬੀ ਸੀ ਮੋਰਚਾ ਪ੍ਰਧਾਨ ਰਵਿੰਦਰ ਸਿੰਘ ਪੱਪੂ, ਰਘਵੀਰ ਸਿੰਘ, ਅੰਜਨਾ ਕੁਮਾਰੀ, ਜੋਤੀ, ਕਮਲਾ ਰਾਣੀ, ਦੋਲਤਰਾਮ, ਨਰਿੰਦਰ ਸ਼ਰਮਾ, ਬਬੀਤਾ ਸ਼ਰਮਾ, ਸੋਨੀਆ, ਮੁਨੀਸ਼ਾ ਕੁਮਾਰੀ ਰਸ਼ਪਾਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਕੈਪਸ਼ਨ : ਸੂਬਾ ਕਾਰਜਕਾਰਨੀ ਮੈਂਬਰ ਤੇ ਜ਼ਿਲਾ ਇੰਚਾਰਜ ਜਲੰਧਰ ਸੰਜੀਵ ਮਨਹਾਸ ਅਤੇ ਮੰਡਲ ਪ੍ਰਧਾਨ ਕੈਪਟਨ ਸ਼ਾਮ ਗੱਲਬਾਤ ਕਰਦੇ ਹੋਏ।

error: copy content is like crime its probhihated