Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਨੰਬਰਦਾਰ ਯੂਨੀਅਨ ਹੁਸ਼ਿਆਰਪੁਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਭੇਜਿਆ ਮੰਗ ਪੱਤਰ 

ਨੰਬਰਦਾਰ ਯੂਨੀਅਨ ਹੁਸ਼ਿਆਰਪੁਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਭੇਜਿਆ ਮੰਗ ਪੱਤਰ 

ਗੜ੍ਹਦੀਵਾਲਾ / ਹੁਸ਼ਿਆਰਪੁਰ (ਚੌਧਰੀ) 
20 ਜੂਨ : ਨੰਬਰਦਾਰ ਯੂਨੀਅਨ ਹੁਸ਼ਿਆਰਪੁਰ ਰਜਿਸਟਰਡ 643 ਵੱਲੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਲੰਬੜਦਾਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ  ਮੁੱਖ ਮੰਤਰੀ ਨੂੰ ਜਿਲਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਰਾਹੀਂ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਜੱਦੀ ਪੁਸ਼ਤੀ  ਲੰਬੜਦਾਰੀ ਦੀ ਮੰਨੀ ਹੋਈ ਮੰਗ ਤਰੰਤ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਨੰਬਰਦਾਰਾਂ ਦਾ ਮਾਣਭੱਤਾ 5000 ਰੁਪਏ ਮਹੀਨਾ ਦਿੱਤਾ ਜਾਵੇ, ਟੋਲ ਟੈਕਸ ਤੇ ਬੱਸ ਕਰਾਇਆ ਫ੍ਰੀ ਕੀਤਾ ਜਾਵੇ। ਨੰਬਰਦਾਰਾਂ ਦਾ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਵੀ ਕੀਤਾ ਜਾਵੇ,ਤਹਿਸੀਲ ਪੱਧਰ ਦੇ ਲੰਬੜਦਾਰਾਂ ਨੂੰ ਸ਼ਿਕਾਇਤ ਨਿਵਾਰਨ ਕਮੇਟੀਆਂ ਵਿੱਚ ਲਿਆ ਜਾਵੇ, ਚੰਡੀਗੜ੍ਹ ਵਿਖੇ ਲੰਬੜਦਾਰਾਂ ਲਈ ਲੰਬੜਦਾਰ ਭਵਨ ਉਸਾਰਿਆ ਜਾਵੇ ਤੇ ਪਿੰਡ ਪੰਚਾਇਤ ਬਲਾਕ ਸੰਮਤੀ ਜ਼ਿਲਾ ਪ੍ਰੀਸ਼ਦ ਮਾਰਕੀਟ ਕਮੇਟੀ ਚ ਲੰਬੜਦਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਅੱਜ ਦੇ ਇਸ ਇਕੱਠ ਵਿਚ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ  ਜਸਵੰਤ ਸਿੰਘ ਦੇ ਨਾਲ ਗੜ੍ਹਦੀਵਾਲਾ ਤੋਂ ਪ੍ਰਧਾਨ ਮਨੋਹਰ ਲਾਲ ,ਮਲਕੀਤ  ਸਿੰਘ ਸਟੇਟ ਕਮੇਟੀ ਮੈਂਬਰ,ਗੁਰਮੀਤ ਸਿੰਘ ਖ਼ਜ਼ਾਨਚੀ ਮਦਨਜੀਤ ਸਿੰਘ ਜੌਹਲ, ਮੁਕੇਰੀਆਂ ਤੋਂ ਪ੍ਰਸ਼ੋਤਮ ਸਿੰਘ,ਸੁਰਜੀਤ ਸਿੰਘ ਲੋਹਗੜ੍ਹ, ਦੇਸ ਰਾਜ ਤਲਵਾੜਾ, ਹਰਮੀਨ ਸਿੰਘ ਦਸੂਹਾ,ਲੰਬੜਦਾਰ ਨਿਕੂ ਅਤੇ ਪੂਰਨ ਸਿੰਘ ਸ਼ਾਹੀ ਟਾਂਡਾ, ਜਸਪਾਲ ਸਿੰਘ ਪ੍ਰਧਾਨ ਤੇ ਲਖਬੀਰ ਸਿੰਘ, ਸੁਖਵਿੰਦਰ ਸਿੰਘ ਮੂਨਕ ਆਦਿ ਸ਼ਾਮਲ ਸਨ।
ਫੋਟੋ : ਜਿਲਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ ਪੱਤਰ ਸੌਂਪਦੇ ਹੋਏ ਨੰਬਰ ਯੂਨੀਅਨ ਦੇ ਮੈਂਬਰ।