Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing 8500 ਰੁਪਏ ਦਾ ਪੈਟਰੋਲ ਪੁਆ ਕੇ ਸਕੌਡਾ ਕਾਰ ਵਾਲਾ ਹੋਇਆ ਰਫੂਚੱਕਰ  

8500 ਰੁਪਏ ਦਾ ਪੈਟਰੋਲ ਪੁਆ ਕੇ ਸਕੌਡਾ ਕਾਰ ਵਾਲਾ ਹੋਇਆ ਰਫੂਚੱਕਰ  

8500 ਰੁਪਏ ਦਾ ਪੈਟਰੋਲ ਪੁਆ ਕੇ ਸਕੌਡਾ ਕਾਰ ਵਾਲਾ ਹੋਇਆ ਰਫੂਚੱਕਰ  

ਬਲਾਚੌਰ / ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ- ਰੂਪਨਗਰ ਹਾਈਵੇ ਮਾਰਗ ‘ਤੇ ਪੈਂਦੇ ਪਿੰਡ ਮੁੱਤੋਂ ਦੇ ਨਜ਼ਦੀਕ ਸਥਿਤ ਕੈਨਾਲ ਵਿਊ ਫਿਊਲ ਸੈਂਟਰ ਤੋਂ  ਰਾਤ ਸਮੇਂ ਇੱਕ ਸਕੌਡਾ ਕਾਰ ਦਾ ਚਾਲਕ 8500 ਰੁਪਏ ਦਾ ਪੈਟਰੋਲ ਪੁਆ ਕੇ ਪੰਪ ਕਰਿੰਦਿਆਂ ਨੂੰ ਚਕਮਾ ਦੇ ਕੇ ਰਫੂਚੱਕਰ ਹੋ ਗਿਆ ।
ਉਕਤ ਪੈਟਰੋਲ ਪੰਪ ਦੇ ਮਾਲਕ ਹਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਦਿੱਲੀ ਦੇ ਨੰਬਰ ਵਾਲੀ ਸਕੌਡਾ ਕਾਰ ਪੰਪ ਤੇ ਆਈ ਜਿਸ ਦੇ ਚਾਲਕ ਨੇ ਪਹਿਲਾਂ ਕਾਰ ਵਿੱਚ ਰੱਖੀ ਗਈ ਖਾਲੀ ਕੈਨੀ ਵਿੱਚ ਪੰਜ ਹਜ਼ਾਰ ਰੁਪਏ ਦਾ ਪੈਟਰੋਲ ਪਵਾਇਆ ਅਤੇ ਫਿਰ ਬਾਅਦ ਵਿੱਚ 3500 ਰੁਪਏ ਦਾ ਪੈਟਰੋਲ ਕਾਰ ਵਿੱਚ ਪੁਆ ਲਿਆ । ਉਨ੍ਹਾਂ ਦੱਸਿਆ ਕਿ ਜਿਉਂ ਹੀ ਪੰਪ ਦਾ ਕਰਿੰਦਾ ਕਾਰ ਵਿੱਚ ਪੈਟਰੋਲ ਪਾ ਕੇ ਹਟਿਆ ਤਾਂ ਸਕੌਡਾ ਕਾਰ ਦੇ ਚਾਲਕ ਨੇ  ਕਾਰ ਨੂੰ ਇਕਦਮ ਤੇਜ਼ੀ ਨਾਲ ਭਜਾ ਲਿਆ ਤੇ ਉਨ੍ਹਾਂ ਦੇ ਦੇਖਦੇ ਹੀ ਉਹ ਰਫੂਚੱਕਰ ਹੋ ਗਿਆ