Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਜੋਨ ਐਥਲੈਟਿਕਸ ਵਿੱਚ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਜੋਨ ਐਥਲੈਟਿਕਸ ਵਿੱਚ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਗੜ੍ਹਦੀਵਾਲਾ 5 ਸਤੰਬਰ (ਚੌਧਰੀ)

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ ਜੋਨ ਐਥਲੈਟਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਸਾਰੇ ਖਿਡਾਰੀਆਂ ਨੂੰ ਉਹਨਾਂ ਦੀ ਸ਼ਾਨਦਾਰ ਜਿੱਤ ਉੱਤੇ ਵਧਾਈ ਦਿੱਤੀ ਅਤੇ ਨਾਲ ਹੀ ਇਹਨਾਂ ਦੇ ਕੋਚ ਸਾਹਿਬਾਨਾਂ ਡੀ.ਪੀ.ਈ ਮੈਡਮ ਮਨਪ੍ਰੀਤ ਕੌਰ ਜੀ ਅਤੇ ਡੀ.ਪੀ ਸਰ ਰਮਨਦੀਪ ਸਿੰਘ ਜੀ ਨੂੰ ਵੀ ਵਧਾਈ ਦਿੱਤੀ । ਇਸ ਵਾਰ ਜੋਨ ਐਥਲੈਟਿਕਸ ਵਿੱਚ ਖਿਡਾਰੀਆਂ ਨੇ ਵੱਖ- ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਕੁੱਲ 38 ਤਮਗੇ ਹਾਸਲ ਕੀਤੇ।

ਅੰਡਰ-14 ਮੁੰਡਿਆਂ ਦੀਆਂ ਖੇਡਾਂ ਆਰੀਅਨ ਸ਼ਰਮਾ ਨੇ ਲੋਗ ਜੰਪ ਵਿੱਚ ਪਹਿਲਾ ਸਥਾਨ, ਜਸਪ੍ਰੀਤ ਸਿੰਘ 200 ਮੀਟਰ ਦੌੜ ਦੇ ਵਿੱਚੋਂ ਤੀਸਰਾ ਸਥਾਨ, ਨਵਜੋਤ ਸਿੰਘ ਸਿੰਘ ਨੇ ਸੋਰਟ ਪੁੱਟ ਵਿੱਚ ਦੂਸਰਾ ਸਥਾਨ, ਆਰੀਅਨ ਸ਼ਰਮਾ ਨੇ ਹਾਈ ਜੰਪ ਵਿੱਚ ਦੂਸਰਾ ਸਥਾਨ, ਦਿਲਪ੍ਰੀਤ ਸਿੰਘ ਨੇ ਡਿਸਕਸ ਥਰੋ ਵਿੱਚੋਂ ਦੂਸਰਾ ਸਥਾਨ ਅਤੇ ਨਵਜੋਤ ਸਿੰਘ ਨੇ ਵੀ ਡਿਸਕਸ ਥਰੋ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਅੰਡਰ- 14 ਕੁੜੀਆਂ ਦੇ ਖੇਡ ਮੁਕਾਬਲਿਆਂ ਵਿੱਚ ਤਨੀਸ਼ਾ ਸਿੰਘ ਸ਼ਾਰਟਪੁੱਟ ਵਿੱਚੋਂ ਦੂਸਰਾ ਸਥਾਨ ਅਤੇ ਪਾਰਿਕਾ ਸ਼ਰਮਾ ਨੇ ਹਾਈ ਜੰਪ ਵਿੱਚ ਪਹਿਲਾਂ ਸਥਾਨ, ਏਕਮਜੋਤ ਨੇ 400 ਮੀਟਰ ਦੌੜ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ -17 ਕੁੜੀਆਂ ਦੇ ਖੇਡ ਮੁਕਾਬਲੇ ਵਿੱਚ ਪਲਕ ਕੌਸ਼ਲ ਨੇ ਸ਼ਾਰਟ ਪੁੱਟ ਅਤੇ ਡਿਸਕਸ ਥਰੋ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਜਸ਼ਨਪ੍ਰੀਤ ਕੌਰ ਨੇ ਸ਼ਾਰਟਪੁੱਟ ਵਿੱਚੋਂ ਤੀਸਰਾ ਸਥਾਨ, ਜਾਨਵੀ ਨੇ 800 ਮੀਟਰ ਦੌੜ ਵਿੱਚੋਂ ਤੀਸਰਾ ਅਤੇ 400 ਮੀਟਰ ਵਿੱਚੋਂ ਤੀਸਰਾ ਸਥਾਨ, ਹਰਸਿਮਰਨ ਕੌਰ ਨੇ 100 ਮੀਟਰ ਦੀ ਦੌੜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਲਵਪ੍ਰੀਤ ਕੌਰ ਨੇ ਡਿਸਕਸ ਥਰੋ ਵਿੱਚੋਂ ਤੀਸਰਾ ਅਤੇ ਹੈਮਰ ਥਰੋ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ, ਹਰਸ਼ਿਕਾ ਸ਼ਰਮਾ ਨੇ ਜੈਵਲਿਨ ਥਰੋ ਦੇ ਵਿੱਚੋਂ ਤੀਸਰਾ ਸਥਾਨ ਅਤੇ ਟਰਿਪਲ ਜੰਪ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ, ਜਸਪ੍ਰੀਤ ਕੌਰ ਨੇ ਹੈਮਰ ਥਰੋ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਤਾਨੀਆ ਨੇ 200 ਮੀਟਰ ਵਿੱਚੋਂ ਦੂਸਰਾ ਸਥਾਨ ਅਤੇ ਜੀਆ ਬਾਵਾ ਨੇ ਹਾਈ ਜੰਪ ਵਿੱਚੋਂ ਪਹਿਲਾਂ ਸਥਾਨ, ਤਾਨੀਆ, ਜੀਆ, ਹਰਿ ਸਿਮਰਨ, ਅਤੇ ਜਾਨਵੀ ਨੇ 400 ਮੀਟਰ ਰਿਲੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਅੰਡਰ- 17 ਮੁੰਡਿਆ ਰਵਜੋਤ ਸਿੰਘ ਲੋਗ ਜੰਪ ਅਤੇ ਹਾਈ ਜੰਪ ਵਿੱਚੋਂ ਪਹਿਲਾ ਸਥਾਨ, ਹਰਮਨਦੀਪ ਸਿੰਘ ਨੇ ਸ਼ਾਰਟ ਪੁੱਟ ਅਤੇ ਡਿਸਕਸ ਥਰੋ ਵਿੱਚੋਂ ਪਹਿਲਾਂ ਸਥਾਨ ਆਂਸਰ ਕੀਤਾ, ਅਰਸ਼ਦੀਪ ਸਿੰਘ ਨੇ ਜੈਵਲਿਨ ਥਰੋ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਹੈਮਰ ਥਰੋ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਦਿਲਜੀਤ ਸਿੰਘ ਨੇ ਟਰਿਪਲ ਜੰਪ ਵਿੱਚੋਂ ਪਹਿਲਾ ਅਤੇ ਹਰਮਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ, ਰਵਜੋਤ ਸਿੰਘ ਹਰਮਨਦੀਪ ਸਿੰਘ,ਜਸ਼ਨਦੀਪ ਅਤੇ ਦਲਜੀਤ ਸਿੰਘ ਨੇ 400 ਮੀਟਰ ਦੀ ਦੌੜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਸਾਰੇ ਵਿਦਿਆਰਥੀਆਂ ਨੇ ਸੋਨੇ ਚਾਂਦੀ ਅਤੇ ਤਾਂਬੇ ਦੇ ਤਮਗੇ ਜਿੱਤ ਕੇ ਆਪਣੇ ਸਕੂਲ ਦਾ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ। ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਜਿਲਾ ਪੱਧਰ ਦੇ ਲਈ ਚੁਣਿਆ ਗਿਆ । ਇਹ ਬਹੁਤ ਹੀ ਮਾਣ ਦੀ ਗੱਲ ਹੈ|

ਪ੍ਰਿੰ. ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਨਾਲ ਹੀ ਨਾਲ ਆਪਣੀ ਪੜ੍ਹਾਈ ਦੇ ਵਿੱਚ ਵੀ ਵਧੀਆ ਅੰਕ ਲੈ ਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ|

error: copy content is like crime its probhihated