Prime Punjab Times

Latest news
ਨਸੀਲੇ ਪਾਊਡਰ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਪਿੰਡ ਬਾਹਟੀਵਾਲ ਵਿਖੇ ਡਾਕਟਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬ... कैबिनेट मंत्री जिंपा ने जनता दरबार में सुनी लोगों की शिकायतें ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ : ਡਾ.ਹਰਜੀਤ ਸਿੰਘ ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵਿਧਾਇਕ ਘੁੰਮਣ ਤੇ ਏ.ਡੀ.ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਬਣਾਉਣ ’ਚ ਲੰਗਰ ਕਮੇਟੀਆਂ ਤੇ ਸਮਾਜਿਕ ਸੰਗਠਨ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ : ਬ੍ਰਮ... ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ ਹਰ ਖੇਤਰ ਵਿਚ ਧੀਆਂ ਰੁਸਨਾਉਂਦੀਆਂ ਨੇ ਮਾਪਿਆਂ ਦਾ ਨਾਂ :- ਡਾ.ਹਰਜੀਤ ਸਿੰਘ ਵਿਦਿਆਰਥੀਆਂ ਵਲੋਂ “ਵਾਤਾਵਰਣ ਸੁਰੱਖਿਆ ਮੁਹਿੰਮ” ਚਲਾਈ

Home

You are currently viewing ਕਾਂਸਟੇਬਲ ਅਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਦਾ ਪੁਲਿਸ ਨੇ ਕੀਤਾ ਇੰ+ਨ+ਕਾਉਂਟਰ

ਕਾਂਸਟੇਬਲ ਅਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਦਾ ਪੁਲਿਸ ਨੇ ਕੀਤਾ ਇੰ+ਨ+ਕਾਉਂਟਰ

ਦਸੂਹਾ 18 ਮਾਰਚ (PPT NEWS)

: ਬੀਤੇ ਕੱਲ ਮੁਕੇਰੀਆਂ ਨੇੜੇ ਪਿੰਡ ਮਨਸੂਰਪੁਰ ਮਾਹਿਤਪੁਰ ਵਿਖੇ ਇਕ ਨਸ਼ਾ ਤਸਕਰ ਵੱਲੋਂ ਗੋਲ਼ੀਆਂ ਚਲਾਉਣ ਨਾਲ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਦਾ ਪੁਲਸ ਮੁਲਾਜ਼ਮ ਅੰਮ੍ਰਿਤਪਲ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਜੰਡੋਰ ਸ਼ਹੀਦ ਹੋ ਗਿਆ ਸੀ।

ਪੁਲਿਸ ਵਲੋਂ ਦੋਸ਼ੀ ਸੁਖਵਿੰਦਰ ਸਿੰਘ ਉਰਫ ਰਾਣਾ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਸ਼ਾਮ 6 ਵਜੇ ਦੇ ਕਰੀਬ ਪੁਲਿਸ ਨੂੰ ਦੋਸ਼ੀ ਭੰਗਾਲਾ ਬੱਸ ਸਟੈਂਡ ਦੇ ਕੋਲ ਹੋਣ ਦੀ ਸੂਚਨਾ ਮਿਲੀ। ਜਿਵੇਂ ਹੀ ਪੁਲਿਸ ਨੇ ਦੋਸ਼ੀ ਰਾਣਾ ਨੂੰ ਘੇਰਾ ਪਾਇਆ ਤਾਂ ਉਸ ਨੇ ਪੁਲਿਸ ਤੇ ਫਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਚ ਦੋਸ਼ੀ ਰਾਣਾ ਦਾ ਇੰਨਕਾਉਂਟਰ ਕਰਕੇ ਢੇਰ ਕਰ ਦਿੱਤਾ ਗਿਆ ਹੈ।

ਸੁਖਵਿੰਦਰ ਸਿੰਘ ਉਰਫ ਰਾਣਾ ਦੇ ਇੰਨਕਾਉਂਟਰ ਤੋਂ ਬਾਅਦ ਕੀ ਕਿਹਾ SSP ਸੁਰੇਂਦਰ ਲਾਂਬਾ ਨੇ ਤੁਸੀਂ ਵੀ ਸੁਣੋ….. 

ਜਿਕਰਯੋਗ ਹੈ ਕਿ ਬੀਤੇ ਕੱਲ ਉਪ ਮੰਡਲ ਮਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ ਵਿਖੇ ਅੱਜ ਸਵੇਰੇ ਸੀ ਏ ਸਟਾਫ ਹੁਸ਼ਿਆਰਪੁਰ ਦੀ ਟੀਮ ਵੱਲੋਂ  ਪਿੰਡ ਵਿੱਚ ਰੇਡ ਕੀਤੀ ਗਈ। ਇਸੇ ਦੌਰਾਨ ਹੀ ਪੁਲਿਸ ਨੂੰ ਲੁੜੀਦਾ ਵਿਅਕਤੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਜੇਲ ਵਿੱਚੋਂ ਛੁੱਟ ਕੇ ਪਿੰਡ ਵਿੱਚ ਆਇਆ ਹੋਇਆ ਸੀ ਦੀ ਭਾਲ ਕਰਦੇ ਹੋਏ ਪੁਲਿਸ ਮੁਲਾਜ਼ਮ ਅੱਜ ਉਸ ਦੇ ਪਿੰਡ ਪਹੁੰਚੇ ਹੋਏ ਸਨ ਕਿ ਇਸੇ ਦੌਰਾਨ ਹੀ ਜਦੋਂ ਉਹ ਪਿੰਡ ਵਿੱਚ ਉਸ ਦਾ ਪਤਾ ਲੱਗਣ ਤੇ ਉਸ ਨੂੰ ਗ੍ਰਿਫਤਾਰ ਕਰਨ ਲੱਗੇ ਤਾਂ ਉਸ ਵਿਅਕਤੀ ਵੱਲੋਂ ਪੁਲੀਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਇੱਕ ਪੁਲਿਸ ਮੁਲਾਜ਼ਮ ਦੇ ਛਾਤੀ ਵਿੱਚ ਗੋਲੀ ਲੱਗ ਗਈ ਅਤੇ  ਜਖਮੀ ਹੋ ਗਿਆ ।ਜਖਮੀ ਪੁਲਿਸ ਮੁਲਾਜ਼ਮ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਜ਼ਿਆਦਾ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਇੱਕ ਪ੍ਰਾਈਵੇਟ  ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿੱਥੇ ਕਿ ਉਸ ਨੂੰ ਮ੍ਰਿਤਕ ਘੋਸਿਤ  ਕਰ ਦਿੱਤਾ ਗਿਆ ਸੀ ।

ਜਿਸ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਪੁੱਤਰ ਹਰਮਿੰਦਰ ਸਿੰਘ ਪਿੰਡ ਜੰਡੋਰ ਦਸੂਆ ਵਜੋਂ ਹੋਈ ਸੀ। ਇਸ ਘਟਨਾ ਦਾ ਜਦੋਂ ਮੁਕੇਰੀਆਂ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚੇ ਡੀਐਸਪੀ ਮਕੇਰੀਆਂ ਵਿਪਨ ਕੁਮਾਰ, ਡੀਐਸਪੀ ਦਸੂਹਾ ਜਗਦੀਸ ਅੱਤਰੀ, ਐਸਐਚ ਓ ਮਕੇਰੀਆਂ ਪ੍ਰਮੋਦ ਕੁਮਾਰ, ਹਰਜੀਤ ਸਿੰਘ ਰੰਧਾਵਾ, ਰਮਨ ਕੁਮਾਰ ਐਸ ਐਚ ਓ ਟਾਂਡਾ , ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਰਾਣਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਨਸੂਰਪੁਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਸਾਰੇ ਹੀ ਪਿੰਡ ਨੂੰ ਘੇਰਾ ਪਾ ਲਿਆ  ਗਿਆ ਸੀ ਇਸੇ ਦੌਰਾਨ ਹੀ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਘਰਾਂ ਦੀ ਤਲਾਸ਼ੀ ਅਤੇ ਇਸੇ ਦੌਰਾਨ ਹੀ ਨਾਲ ਦੇ ਖੇਤਾਂ ਵਿੱਚ ਕਮਾਦ ਦੀਆਂ ਫਸਲਾਂ ਅਤੇ ਹੋਰ ਮੋਟਰਾਂ ਦੀ ਜਾ ਕੇ ਚੈਕਿੰਗ ਕੀਤੀ ਗਈ ਪਰ ਉਕਤ ਵਿਅਕਤੀ ਕਾਬੂ ਨਹੀਂ ਆਇਆ ਸੀ। ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਉਥੋਂ ਭੱਜਣ ਵਿੱਚ ਸਫਲ ਹੋ ਗਿਆ ਸੀ । ਪੰਜਾਬ ਪੁਲਿਸ ਵਲੋ 25,000/- ਰੁਪਏ ਦਾ ਇਨਾਮ ਦਿੱਤਾ ਜਾਵੇ ਅਤੇ ਗੈਗਸਟਰ ਦੀ ਸੂਚਨਾ ਦੇਣ ਵਾਲੇ ਦਾ ਨਾਮ ਤੇ ਗੁਪਤ ਰੱਖਿਆ ਗਿਆ ਸੀ ।

error: copy content is like crime its probhihated