Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਾਮਰੇਡ ਅਮਰੀਕ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਨਿੱਘੀ ਵਿਦਾਇਗੀ

ਕਾਮਰੇਡ ਅਮਰੀਕ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਨਿੱਘੀ ਵਿਦਾਇਗੀ

ਗੜਦੀਵਾਲਾ 7 ਨਵੰਬਰ (ਚੌਧਰੀ) 
: ਬੀਤੇ ਕੱਲ ਸਵੇਰੇ ਹੁਸ਼ਿਆਰਪੁਰ ਸਬਜੀ ਮੰਡੀ ਨੂੰ ਸਬਜ਼ੀ ਲੈਣ ਗਏ ਅਮਰੀਕ ਸਿੰਘ ਐਕਸੀਡੈਂਟ ਹੋਣ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਸਨ । ਕੱਲ ਸ਼ਾਮ ਪੋਸਟਮਾਰਟਮ ਹੋਣ ਤੋਂ ਬਾਅਦ ਹਨੇਰਾ ਹੋਣ ਕਰਕੇ ਅੱਜ ਸਵੇਰੇ ਤੋਂ ਹੀ ਉਹਨਾਂ ਦੇ ਪ੍ਰੇਮੀ,ਰਿਸ਼ਤੇਦਾਰ, ਮਹੱਲੇ ਵਾਲੇ, ਇਲਾਕੇ ਤੇ ਪਾਰਟੀ ਵਰਕਰ ਉਨਾਂ ਦੀ ਅੰਤਿਮ ਵਿਦਾਇਗੀ ਦੇਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਦੂਰੋਂ ਦੂਰੋਂ ਵਿਦੇਸ਼ਾਂ ਤੋਂ ਵੀ ਉਹਨਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ । ਕਾਮਰੇਡ ਅਮਰੀਕ ਸਿੰਘ ਦੀ ਬੋਲਬਾਣੀ ਤੇ ਸੁਭਾਅ ਦੀ ਮਿਠਾਸ ਦਾ ਨਿੱਘ ਅੱਜ ਲੋਕਾਂ ਦੇ ਭਾਰੀ ਇਕੱਠ , ਅੰਤਿਮ ਵਿਦਾਇਗੀ ਵਿੱਚ ਦੇਖਣ ਨੂੰ ਮਿਲਦਾ ਸੀ।ਉਹਨਾਂ ਦੀ ਮ੍ਰਿਤਕ ਦੇਹ ਤੇ ਲਾਲ ਝੰਡਾ ਪਾਇਆ ਗਿਆ। ਜਿਨਾਂ ਵਿੱਚ ਸੀਪੀਐਮ ਦੇ ਜਿਲ੍ਹਾ ਸਕੱਤਰ ਕਾਮਰੇਡ ਗਰਨੇਕ ਸਿੰਘ ਭੱਜਲ, ਕਾਮਰੇਡ ਗੁਰਮੇਸ ਸਿੰਘ ,ਕਿਸਾਨ ਆਗੂ ਦਰਸ਼ਨ ਸਿੰਘ ਮੱਟੂ,ਚਰਨ ਸਿੰਘ ਗੜਦੀਵਾਲਾ ਉਨ੍ਹਾਂ ਦੇ ਪਿਤਾ,ਮਹਿੰਦਰ ਕੁਮਾਰ ਬਡੋਆਣ, ਹਰਬੰਸ ਸਿੰਘ ਧੂਤ, ਮਨਜੀਤ ਕੌਰ ਭੱਟੀਆਂ,ਗੁਰਬਖਸ਼ ਸਿੰਘ ਸੂਸ ,ਰਣਜੀਤ ਸਿੰਘ ਚੌਹਾਨ, ਪੰਕਜ ਚਠਿਆਲ, ਅਜੀਤ ਸਿੰਘ ਹੁਸੈਨਪੁਰ,  ਪ੍ਰੇਮ ਲਤਾ, ਕਮਲੇਸ਼ ਕੌਰ ਧੂਤ ਨੇ ਉਹਨਾਂ ਤੇ ਲਾਲ ਝੰਡਾ ਪਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਡਾਕਟਰ ਪਰਮਜੀਤ ਸਿੰਘ ਭੋਗਲ, ਕੁਲਬੀਰ ਸਿੰਘ ਸਹੋਤਾ, ਡਾਕਟਰ ਰੋਸ਼ਨ ਲਾਲ, ,ਬਲਦੇਵ ਸਿੰਘ ਬਾਹਗਾ, ਨੀਲਮ ਕੁਮਾਰ,ਬਲਵੀਰ ਸਿੰਘ ਸਹੋਤਾ, ਜਸਵੰਤ ਸਿੰਘ ਪੱਖੋਵਾਲ, ਤੀਰਥ ਸਿੰਘ ਸਾਬਕਾ ਐਮਸੀ ਆਦਿ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਉਹਨਾਂ ਦੀ ਅੰਤਿਮ ਵਿਦਾਇਗੀ ਵਿੱਚ ਹਾਜ਼ਰੀ ਭਰੀ।ਉਨਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 18 ਨਵੰਬਰ ਨੂੰ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਾਰਡ ਨੰਬਰ 4  ਗੜਦੀਵਾਲਾ ਵਿਖੇ ਹੋਵੇਗਾ ।