ਗੜ੍ਹਦੀਵਾਲਾ 2 ਨਵੰਬਰ (ਚੌਧਰੀ)
: ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਮੁੱਢਲਾ ਸਿਹਤ ਕੇਂਦਰ ਭੂੰਗਾ ਦੀ ਯੋਗ ਅਗਵਾਈ ਹੇਠ ਨੂੰ ਸੀ.ਐਚ.ਸੀ ਭੂੰਗਾ ਵਿਖੇ ਗਲੋਬਲ ਆਇੳਡੀਨ ਡੈਫੀਸੈਂਸੀ ਡਿਸਆਡਰਜ ਪਰੀਵੈਂਸ਼ਨ ਡੇ ਮਨਾਇਆ ਗਿਆ।
ਇਸ ਮੌਕੇ ਤੇ ਡਾ. ਹਰਜੀਤ ਸਿੰਘ ਨੇ ਦਸਿਆ ਕਿ ਆਇੳਡੀਨ ਇਕ ਖੁਰਾਕੀ ਤੱਤ ਹੈ ਆਇੳਡੀਨ ਯੁਕਤ ਨਮਕ ਦੀ ਵਰਤੋਂ ਕਰਕੇ ਇਸ ਨਾਲ ਹੋਣ ਵਾਲੀਆਂ ਕਈ ਭਿਆਨਕ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਆਇੳਡੀਨ ਯੁਕਤ ਨਮਕ ਦੇਖਣ ਵਿੱਚ ਆਮ ਨਮਕ ਦੀ ਤਰਾਂ ਹੀ ਲਗਦਾ ਹੈ। ਭਾਵੇਂ ਸਰੀਰ ਨੂੰ ਆਇੳਡੀਨ ਦੀ ਰੋਜਾਨਾ ਜ਼ਰੂਰਤ ਸੂਈ ਦੀ ਨੋਕ ਦੇ ਬਰਾਬਰ ਹੁੰਦੀ ਹੈ। ਪਰ ਜੇਕਰ ਇਹ ਨਾ ਮਿਲੇ ਤਾਂ ਕਈ ਤਰਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਭਵਤੀ ਔਰਤ ਦਾ ਗਰਭਪਾਤ ਸਮੇਂ ਤੋ ਪਹਿਲਾਂ ਬਚੇ ਦਾ ਜਨਮ ਅਤੇ ਮੰਦ ਬੁੱਧੀ ਬੱਚਾ ਪੈਦਾ ਹੋ ਸਕਦਾ ਹੈ। ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਸਕਦਾ ਹੈ ਗਿਲੜ, ਮੰਦਬੁਧੀ, ਭੈਂਗਾਪਣ,ਬੋਨਾਪਣ, ਗੂੰਗਾਪਣ, ਬੋਲਾਪਣ ਆਦਿ ਹੋ ਸਕਦਾ ਹੈ।
ਇਸ ਮੈਕੇ ਅਮਿਤ ਸ਼ਰਮਾ,ਗੁਜਿੰਦਰਜੀਤ ਸਿੰਘ ਜਗਦੀਪ ਸਿੰਘ ,ਸੁਰਜੀਤ ਸਿੰਘ, ਕਰਮਜੀਤ ਸਿੰਘ,ਬਹਾਦਰ ਸਿੰਘ,ਮਨਜਿੰਦਰ ਸਿੰਘ,ਇਦਰਜੀਤ ਸਿੰਘ,ਅਰਪਿੰਦਰ ਸਿੰਘ,ਮਨਜੀਤ ਸਿੰਘ, ਗੁਰਵਿੰਦਰ ਸਿੰਘ,ਗੁਜਿੰਦਰ ਸਿੰਘ,ਗੁਰਵਿੰਦਰਪਾਲ ਸਿੰਘ, ਸਰਤਾਜ ਸਿੰਘ,ਸਤਵੀਰ ਕੁਮਾਰ,ਸੁਰਜੀਤ ਸਿੰਘ,ਅਸ਼ਵਨੀ ਕੁਮਾਰ, ਚੰਦਰਮੋਹਨ ਸਿੰਘ,ਲਖਵੀਰ ਸਿੰਘ,ਰਣਜੋਧ ਸਿੰਘ, ਹਰਵਿੰਦਰਪਾਲ ਸਿੰਘ,ਹਰਜਿੰਦਰ ਸਿੰਘ,ਸਰਵਜੀਤ ਸਿੰਘ, ਕਮਲਜੀਤ ਸਿੰਘ ਅਤੇ ਆਮ ਲੋਕ ਹਾਜਰ ਸਨ।
।








