Prime Punjab Times

Latest news
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਕਨੇਡਾ ਭੇਜਣ ਦੇ ਨਾਂ ਤੇ 30 ਲੱਖ ਦੀ ਠੱਗੀ ਦੇ ਦੋਸ਼ ਵਿਚ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ 

ਕਨੇਡਾ ਭੇਜਣ ਦੇ ਨਾਂ ਤੇ 30 ਲੱਖ ਦੀ ਠੱਗੀ ਦੇ ਦੋਸ਼ ਵਿਚ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ 

ਕਨੇਡਾ ਭੇਜਣ ਦੇ ਨਾਂ ਤੇ 30 ਲੱਖ ਦੀ ਠੱਗੀ ਦੇ ਦੋਸ਼ ਵਿਚ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ 

ਗੁਰਦਾਸਪੁਰ 11 ਅਪ੍ਰੈਲ ( ਅਸ਼ਵਨੀ ) – ਕਨੇਡਾ ਭੇਜਣ ਦੇ ਨਾ ਤੇ 30 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਦੋਰਾਂਗਲਾ ਦੀ ਪੁਲਿਸ ਵੱਲੋਂ ਚਾਰ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਨਰਿੰਜਨ ਸਿੰਘ ਪੁੱਤਰ ਭਜਨ ਸਿੰਘ ਵਾਸੀ ਦੋਰਾਂਗਲਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬਰਿਆਰ , ਵਿਸ਼ਾਲ ਪੁੱਤਰ ਅਜੈ ਕੁਮਾਰ , ਰੋਹਿਤ ਕੁਮਾਰ ਉਰਫ ਰਾਣਾ ਪੁੱਤਰ ਗੁਰਨਾਮ ਦਾਸ ਅਤੇ ਬਿਕਰਮ ਸਿੰਘ ਪੁੱਤਰ ਬ੍ਰਹਮ ਦਾਸ ਵਾਸੀਆਨ ਗੁਰਦਾਸਪੁਰ ਨੇ ਉਸ ਨੂੰ ਕਨੇਡਾ ਭੇਜਣ ਦੇ ਨਾ ਤੇ 30 ਲੱਖ ਰੁਪਏ ਲਏ ਸਨ ।ਪਰ ਉਸ ਨੂੰ ਕਨੇਡਾ ਭੇਜਣ ਦੀ ਬਜਾਏ ਅਰਮੀਨੀਆ ਅਤੇ ਜੋਰਜੀਆ ਭੇਜ ਦਿੱਤਾ ਜਿੱਥੇ ਉਹ ਅੱਠ ਮਹੀਨੇ ਖੱਜਲ ਖ਼ੁਆਰ ਹੋ ਕੇ ਵਾਪਿਸ ਭਾਰਤ ਆ ਗਿਆ । ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਰਿੰਜਨ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ( ਸਥਾਨਿਕ ) ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਚਾਰ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।