Prime Punjab Times

Latest news
KMS ਕਾਲਜ ਵਿਖੇ ਦੋ ਰੋਜ਼ਾ NSS ਕੈਂਪ ਦੀ ਸਫਲਤਾਪੂਰਕ ਸਮਾਪਤੀ - ਪ੍ਰਿੰਸੀਪਲ ਡਾ. ਮਾਨਵ ਸੈਣੀ ਜ਼ਿਲ੍ਹਾ ਪੱਧਰੀ ਖੇਡਾਂ 'ਚ ਬਲਾਕ ਟਾਂਡਾ-2 ਨੇ 30 ਮੈਡਲ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਨਵੀਨਤਾ ਦੇ ਖੇਤਰ 'ਚ ਕਾਲਜ ਨੂੰ ਆਈ.ਆਈ.ਸੀ. ਵੱਲੋਂ ਮਿਲੇ 3.5 ਸਟਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ ਰਾਮਲੀਲਾ ਦੀ ਸਮੀਖਿਆ ਮੀਟਿੰਗ ’ਚ ਅਯੁੱਧਿਆ ਧਾਮ ਦੀ ਯਾਤਰਾ ਕਰਨ ’ਤੇ ਬਣੀ ਸਹਿਮਤੀ 17 ਸਾਲਾ ਧੀ ਦਾ ਤੇਜ਼ਧਾਰ ਹਥਿਆਰ ਨਾਲ ਕ+ਤ+ਲ ਕਰਨ ਵਾਲੇ ਕਲਯੁਗੀ ਪਿਤਾ ਦੀ ਮਿਲੀ ਲਾ+ਸ਼ *ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਹੋਏ ਪਦਉੱਨਤ, ਬਣੇ ਇੰਸਪੈਕਟ* ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਸਲੋਗਨ ਮੁਕਾਬਲ... KMS ਕਾਲਜ ਵਿਖੇ ਐਨ.ਐੱਸ.ਐੱਸ. ਦੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ : ਪ੍ਰਿੰਸੀਪਲ ਡਾ. ਮ... *12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ 13 ਅਤੇ 14 ਨਵੰਬਰ ਨੂੰ ਕਰਵਾਈ ਜਾਵੇਗੀ : ਆਰ ਐਸ ਅਭੀ,ਅਸ਼ੋਕ ਕੁਮਾਰ*
ADVERTISEMENT
You are currently viewing ਗੜ੍ਹਦੀਵਾਲਾ : ਮੋਟਰਸਾਈਕਲ ਸਵਾਰ ਨੂੰ ਘੇਰ ਕੇ ਗਾਲੀ ਗਲੋਚ ਅਤੇ ਪਿਸਟਲ ਨਾਲ ਫਾਇਰ ਕਰਕੇ ਜਖਮੀ ਕਰਨ ਤੇ ਦੋ ਨੌਜਵਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ

ਗੜ੍ਹਦੀਵਾਲਾ : ਮੋਟਰਸਾਈਕਲ ਸਵਾਰ ਨੂੰ ਘੇਰ ਕੇ ਗਾਲੀ ਗਲੋਚ ਅਤੇ ਪਿਸਟਲ ਨਾਲ ਫਾਇਰ ਕਰਕੇ ਜਖਮੀ ਕਰਨ ਤੇ ਦੋ ਨੌਜਵਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ

ਮੋਟਰਸਾਈਕਲ ਸਵਾਰ ਨੂੰ ਘੇਰ ਕੇ ਗਾਲੀ ਗਲੋਚ ਅਤੇ ਪਿਸਟਲ ਨਾਲ ਫਾਇਰ ਕਰਕੇ ਜਖਮੀ ਕਰਨ ਤੇ ਦੋ ਨੌਜਵਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ

ਗੜ੍ਹਦੀਵਾਲਾ 11 ਜੂਨ (PPT NEWS) : ਸਥਾਨਕ ਪੁਲਿਸ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਗਾਲੀ ਗਲੋਚ ਅਤੇ ਉਸ ਤੇ ਪਿਸਟਲ ਨਾਲ ਫਾਇਰ ਕਰਕੇ ਜਖਮੀ ਕਰਨ ਤੇ ਦੋ ਨੌਜਵਾਨਾਂ  ਖਿਲਾਫ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਸ਼ਾਲ ਕੁਮਾਰ ਪੁੱਤਰ ਸੁਭਾਸ ਚੰਦਰ ਵਾਸੀ ਵਾਰਡ ਨੰਬਰ 2 ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ( 25 ਸਾਲ ) ਮਿਤੀ 10-06-2022 ਨੂੰ ਵਕਤ ਕਰੀਬ 10.30 ਵਜੇ ਰਾਤ ਉਹ ਆਪਣੇ ਮੋਟਰਸਾਈਕਲ ਤੇ ਨਿੰਰਕਾਰੀ ਭਵਨ ਨਜਦੀਕ ਗੜਦੀਵਾਲਾ ਵੱਲ ਨੂੰ ਜਾ ਰਹੇ ਸੀ ਤਾਂ ਰਾਕੇਸ਼ ਸਿੰਘ ਉਰਫ ਲੰਬੜ ਪੁੱਤਰ ਉਂਕਾਰ ਸਿੰਘ ਅਤੇ ਸਾਹਿਲ ਵਾਸੀਆਨ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨੇ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਘੇਰ ਲਿਆ ਤੇ ਰਾਕੇਸ਼ ਸਿੰਘ ਉਰਫ ਲੰਬੜ ਸਾਡੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤਾਂ ਸਾਹਿਲ ਨੇ ਆਪਣੇ ਡੱਬ ਵਿੱਚੋ ਪਿਸਟਲ ਕੱਢ ਕੇ ਮੇਰੇ ਤੇ ਫਾਇਰ ਕੀਤਾ। ਮੈਂ ਹਨੇਰਾ ਹੋਣ ਕਰਕੇ ਬਚ ਗਿਆ ਤਾਂ ਇੰਨੇ ਨੂੰ ਰਾਕੇਸ਼ ਸਿੰਘ ਉਰਫ ਲੰਬੜ ਨੇ ਆਪਣੇ ਪਿਸਟਲ ਦਾ ਫਾਇਰ ਕੀਤਾ ਜੋ ਅਭਿਸ਼ੇਕ ਦੇ ਖੱਬੇ ਪੈਰ ਵਿੱਚ ਲੱਗਾ। ਇੰਨੇ ਨੂੰ ਮੇਰਾ ਭਰਾ ਅਸੀਸ ਕੁਮਾਰ ਮੌਕੇ ਤੇ ਆਇਆ ਜੋ ਸਾਨੂੰ ਸਿਵਲ ਹਸਪਤਾਲ ਭੂੰਗਾਂ ਇਲਾਜ ਲਈ ਲਿਆ ਕੇ ਦਾਖਲ ਕਰਾਇਆ।ਗੜ੍ਹਦੀਵਾਲਾ ਪੁਲਿਸ ਨੇ ਉਕਤ ਦੋਵੇਂ ਦੋਸ਼ੀਆਂ ਤੇ ਧਾਰਾ 323,307, 341,506 ਭ / ਦ, 25/27-54-59 ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।