ਮੋਟਰਸਾਈਕਲ ਸਵਾਰ ਨੂੰ ਘੇਰ ਕੇ ਗਾਲੀ ਗਲੋਚ ਅਤੇ ਪਿਸਟਲ ਨਾਲ ਫਾਇਰ ਕਰਕੇ ਜਖਮੀ ਕਰਨ ਤੇ ਦੋ ਨੌਜਵਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ
ਗੜ੍ਹਦੀਵਾਲਾ 11 ਜੂਨ (PPT NEWS) : ਸਥਾਨਕ ਪੁਲਿਸ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਗਾਲੀ ਗਲੋਚ ਅਤੇ ਉਸ ਤੇ ਪਿਸਟਲ ਨਾਲ ਫਾਇਰ ਕਰਕੇ ਜਖਮੀ ਕਰਨ ਤੇ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਸ਼ਾਲ ਕੁਮਾਰ ਪੁੱਤਰ ਸੁਭਾਸ ਚੰਦਰ ਵਾਸੀ ਵਾਰਡ ਨੰਬਰ 2 ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ( 25 ਸਾਲ ) ਮਿਤੀ 10-06-2022 ਨੂੰ ਵਕਤ ਕਰੀਬ 10.30 ਵਜੇ ਰਾਤ ਉਹ ਆਪਣੇ ਮੋਟਰਸਾਈਕਲ ਤੇ ਨਿੰਰਕਾਰੀ ਭਵਨ ਨਜਦੀਕ ਗੜਦੀਵਾਲਾ ਵੱਲ ਨੂੰ ਜਾ ਰਹੇ ਸੀ ਤਾਂ ਰਾਕੇਸ਼ ਸਿੰਘ ਉਰਫ ਲੰਬੜ ਪੁੱਤਰ ਉਂਕਾਰ ਸਿੰਘ ਅਤੇ ਸਾਹਿਲ ਵਾਸੀਆਨ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨੇ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਘੇਰ ਲਿਆ ਤੇ ਰਾਕੇਸ਼ ਸਿੰਘ ਉਰਫ ਲੰਬੜ ਸਾਡੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤਾਂ ਸਾਹਿਲ ਨੇ ਆਪਣੇ ਡੱਬ ਵਿੱਚੋ ਪਿਸਟਲ ਕੱਢ ਕੇ ਮੇਰੇ ਤੇ ਫਾਇਰ ਕੀਤਾ। ਮੈਂ ਹਨੇਰਾ ਹੋਣ ਕਰਕੇ ਬਚ ਗਿਆ ਤਾਂ ਇੰਨੇ ਨੂੰ ਰਾਕੇਸ਼ ਸਿੰਘ ਉਰਫ ਲੰਬੜ ਨੇ ਆਪਣੇ ਪਿਸਟਲ ਦਾ ਫਾਇਰ ਕੀਤਾ ਜੋ ਅਭਿਸ਼ੇਕ ਦੇ ਖੱਬੇ ਪੈਰ ਵਿੱਚ ਲੱਗਾ। ਇੰਨੇ ਨੂੰ ਮੇਰਾ ਭਰਾ ਅਸੀਸ ਕੁਮਾਰ ਮੌਕੇ ਤੇ ਆਇਆ ਜੋ ਸਾਨੂੰ ਸਿਵਲ ਹਸਪਤਾਲ ਭੂੰਗਾਂ ਇਲਾਜ ਲਈ ਲਿਆ ਕੇ ਦਾਖਲ ਕਰਾਇਆ।ਗੜ੍ਹਦੀਵਾਲਾ ਪੁਲਿਸ ਨੇ ਉਕਤ ਦੋਵੇਂ ਦੋਸ਼ੀਆਂ ਤੇ ਧਾਰਾ 323,307, 341,506 ਭ / ਦ, 25/27-54-59 ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








