Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਕਨੇਡਾ ਰਹਿੰਦੇ ਭਾਣਜੇ ਦਾ ਨਾਂ ਲੈਕੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਮਾਮੇ ਨਾਲ 1 ਲੱਖ 70 ਹਜ਼ਾਰ ਦੀ ਮਾਰੀ ਠੱਗੀ,ਮਾਮਲਾ ਦਰਜ

ਕਨੇਡਾ ਰਹਿੰਦੇ ਭਾਣਜੇ ਦਾ ਨਾਂ ਲੈਕੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਮਾਮੇ ਨਾਲ 1 ਲੱਖ 70 ਹਜ਼ਾਰ ਦੀ ਮਾਰੀ ਠੱਗੀ,ਮਾਮਲਾ ਦਰਜ

ਗੜ੍ਹਦੀਵਾਲਾ (ਯੋਗੇਸ਼ ਗੁਪਤਾ  /ਚੌਧਰੀ) 

14 ਫਰਵਰੀ : ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ 1 ਲੱਖ 70 ਹਜ਼ਾਰ ਦੀ ਠੱਗੀ ਮਾਰਨ ਦੇ ਸਬੰਧ ਵਿਚ ਸਾਇਬਰ ਸੈੱਲ ਵੱਲੋਂ ਜਾਂਚ ਕਰਨ ਉਪਰੰਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਰਾਮ ਲਾਲ ਪੁੱਤਰ ਬੇਲੀ ਰਾਮ ਵਾਸੀ ਪਿੰਡ ਕਕਰਾਲੀ ਥਾਣਾ ਗੜ੍ਹਦੀਵਾਲਾ ਵੱਲੋਂ ਜ਼ਿਲਾ ਹੁਸ਼ਿਆਰਪੁਰ ਦੇ ਪੁਲਸ ਕਪਤਾਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪੀ.ਐੱਨ.ਬੀ. ਬੈਂਕ ਗੋਂਦਪੁਰ ਵਿਖੇ ਖਾਤਾ ਹੈ।ਉਸਨੂੰ 21 ਅਕਤੂਬਰ 2022 ਨੂੰ ਇਕ ਵਿਦੇਸ਼ੀ ਨੰਬਰ (+763)634-6990 ਤੋਂ ਫੋਨ ਆਇਆ ਕਿ ਮੈਂ ਬੱਗੂ ਬੋਲਦਾ ਹਾਂ, ਮੈਨੂੰ ਆਪਣੇ ਖਾਤੇ ਵਿਚੋਂ 1 ਲੱਖ 70 ਹਜ਼ਾਰ ਰੁਪਏ ਹੇਠ ਲਿਖੇ ਖਾਤੇ ਵਿਚ ਭੇਜੋ। ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ, ਮੈਂ ਤੁਹਾਨੂੰ ਤੁਹਾਡੇ ਵਟਸਐਪ ‘ਤੇ ਖਾਤਾ ਨੰਬਰ ਅਤੇ ਸਾਰੀ ਡਿਟੇਲ ਭੇਜ ਰਿਹਾ ਹਾਂ।

ਉਸਨੇ ਦੱਸਿਆ ਕਿ ਮੇਰੇ ਭਾਣਜੇ ਦਾ ਨਾਂ ਵੀ ਬੱਗੂ ਸੀ ਅਤੇ ਉਹ ਇਮੋਸ਼ਨਲ ਹੋ ਗਿਆ ਕਿ ਉਸਦੇ ਭਾਣਜੇ ਨੇ ਪੈਸਿਆਂ ਦੀ ਮੰਗ ਕੀਤੀ ਹੈ, ਉਸਨੂੰ ਲੋੜ ਹੋਵੇਗੀ। ਜਦੋਂ ਉਸਨੇ ਆਪਣੇ ਭਾਣਜੇ ਨੂੰ ਕੈਨੇਡਾ ਫੋਨ ਕਰ ਕੇ ਪੁੱਛਿਆ ਕਿ ਪੈਸੇ ਪਹੁੰਚ ਗਏ। ਉਹ ਅੱਗੋਂ ਕਹਿੰਦਾ ਕਿ ਮੈਂ ਤੁਹਾਨੂੰ ਪੈਸਿਆਂ ਸਬੰਧੀ ਫੋਨ ਕੀਤਾ ਹੀ ਨਹੀਂ, ਮੈਨੂੰ ਤਾਂ ਪੈਸਿਆਂ ਦੀ ਲੋੜ ਨਹੀਂ ਸੀ।ਉਸ ਤਵਕਤ ਮੈਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਫਰਜ਼ੀ ਕਾਲ ਕਰ ਕੇ ਮੇਰੇ ਨਾਲ 1 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰ ਗਿਆ। ਜਦੋਂ ਉਸਨੇ ਪੀ. ਐੱਨ.ਬੀ. ਬੈਂਕ ਗੋਂਦਪੁਰ ਜਾਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਸਦੇ ਖਾਤੇ ਵਿਚੋਂ ਪੈਸੇ ਜਾ ਚੁੱਕੇ ਸਨ। ਇਸ ਸਬੰਧੀ ਗੜਦੀਵਾਲਾ ਪੁਲਸ ਵੱਲੋਂ ਇਨਕੁਆਰੀ ਕਰਨ ਉਪਰੰਤ ਪਾਇਆ ਗਿਆ ਕਿ ਨਾ-ਮਾਲਮ ਫੋਨ ਤੋਂ ਫਰਜ਼ੀ ਕਾਲ ਕਰ ਕੇ 1 ਲੱਖ 70 ਹਜ਼ਾਰ ਦੀ ਠੱਗੀ ਮਾਰੀ ਗਈ ਹੈ।ਇਸ ਸਬੰਧੀ ਇਨਕੁਆਰੀ ਰਿਪੋਰਟ ‘ਚ ਡੀ ਐੱਸ.ਪੀ. ਟਾਂਡਾ ਕੁਲਵੰਤ ਸਿੰਘ ਵੱਲੋਂ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਐੱਸ.ਐੱਸ.ਪੀ. ਹੁਸ਼ਿਆਰਪੁਰ : ਨੂੰ ਆਪਣੀ ਰਿਪੋਰਟ ਭੇਜਣ ਉਪਰੰਤ ਗੜ੍ਹਦੀਵਾਲਾ ਪੁਲਸ ਵੱਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ `ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।