ਗੜ੍ਹਦੀਵਾਲਾ (ਚੌਧਰੀ)
ਖਾਲਸਾ ਕਾਲਜ, ਗੜ੍ਹਦੀਵਾਲਾ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਮਿਰਜਾਪੁਰ ਵਿਖੇ ਬੂਟੇ ਲਗਾਏ
4 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਮਾਨਯੋਗ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸ. ਸੁਖਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਗੜ੍ਹਦੀਵਾਲਾ ਸ਼ਹਿਰ ਦੇ ਨੇੜਲੇ ਪਿੰਡਾਂ ਨੂੰੁੰ ਗ੍ਰੀਨਬੈਲਟ ਵਿੱਚ ਤਬਦੀਲ ਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਅਧੀਨ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਮਿਰਜਾਪੁਰ ਅਤੇ ਗੌਰਮਿੰਟ ਹਾਈ ਸਕੂਲ, ਮਿਰਜਾਪੁਰ ਵਿਖੇ ਰੁੱਖ ਲਗਾਏ ਗਏ।
ਇਸ ਦੌਰਾਨ ਪ੍ਰੋ. ਦੀਦਾਰ ਸਿੰਘ (ਇੰਚਾਰਜ ਐੱਨ.ਐੱਸ.ਐੱਸ)., ਪ੍ਰੋ. ਸੁਖਵਿੰਦਰ ਕੁਮਾਰ, ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਬੱਚਿਆਂ ਦੇ ਸਹਿਯੋਗ ਨਾਲ ਬੂਟੇ ਲਗਾਏ। ਇਸ ਮੌਕੇ ਪ੍ਰੋ. ਦੀਦਾਰ ਸਿੰਘ ਨੇ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਜੋਕੇ ਸਮੇਂ ਵਿੱਚ ਦਰੱਖਤਾਂ ਦੀ ਬਹੁਤ ਮਹੱਤਤਾ ਹੈ ਉਹਨਾਂ ਕਿਹਾ ਕਿ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਭਵਿੱਖ ਵਿੱਚ ਵੱਖੋ-ਵੱਖਰੇ ਪਿੰਡਾਂ ਵਿੱਚ ਬੂਟੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ ਜਾਵੇਗਾ।








