Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing 82 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

82 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

ਤਲਵਾੜਾ / ਦਸੂਹਾ (ਚੌਧਰੀ 

20 ਜੁਲਾਈ : 82 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਤਲਵਾੜਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਭੁੱਲ ਕਲੋਤਾ ਥਾਣਾ ਤਲਵਾੜਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਪੁਲਿਸ ਐਫ ਆਈ ਆਰ ਮੁਤਾਬਕ ਏ ਐਸ ਆਈ ਰਨਵੀਰ ਸਿੰਘ  ਸਮੇਤ ਐਚ ਸੀ ਤਿਲਕ ਰਾਜ, ਪੀ ਐਚ ਜੀ ਕਸ਼ਮੀਰ ਸਿੰਘ, ਪੀ ਐਚ ਜੀ ਸਰਵਦੀਨ ਬਾ ਸਵਾਰੀ ਪ੍ਰਾਈਵੇਟ ਵਹੀਕਲਾਂ ਬਰਾਏ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਅੱਡਾ ਭਬੋਤਾੜ ਮੌਜੂਦ ਸੀ ਤਾਂ ਐਕਸਾਇਜ ਇੰਸਪੈਕਟਰ ਅਮਰਿੰਦਰ ਸਿੰਘ ਸਮੇਤ ਏ ਐਸ ਆਈ ਸੁਖਦੇਵ ਸਿੰਘ, ਹੈਡ ਕਾਂਸਟੇਬਲ ਅਸ਼ੋਕ ਕੁਮਾਰ ,ਹੈਡ ਕਾਂਸਟੇਬਲ ਜਸਪਾਲ ਸਿੰਘ ਮਲਾਕੀ ਹੋਏ। ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਸ਼ਵਨੀ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਭੋਲ ਕਲੋਤਾ ਥਾਣਾ ਤਲਵਾੜਾ ਜੋ ਹਿਮਾਚਲ ਪ੍ਰਦੇਸ਼ ਸਾਇਡ ਤੋਂ ਸ਼ਰਾਬ ਲਿਆ ਕੇ ਆਪਣੇ ਆਸ-ਪਾਸ ਦੇ ਪਿੰਡਾਂ ਵਿਚ ਘੱਟ ਰੇਟ ਪਰ ਵੇਚਦਾ ਹੈ।ਜੋ ਅੱਜ ਵੀ ਆਪਣੇ ਘਰ ਸ਼ਰਾਬ ਵੇਚ ਰਿਹਾ ਹੈ। ਜੇਕਰ ਰੋਡ ਕੀਤਾ ਜਾਵੇ ਤਾਂ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਜਿਸ ਤੇ ਮਨ ਏ ਐਸ ਆਈ ਸਮੇਤ ਸਾਥੀ ਕਰਮਚਾਰੀਆਂ ਤੇ ਐਕਸਾਈਜ ਪਾਰਟੀ ਨਾਲ ਪਿੰਡ ਕੋਲ ਕਲੋਤਾ ਪੁੱਜਾ, ਜਿਥੇ ਅਸ਼ਵਨੀ ਕੁਮਾਰ ਆਪਣੇ ਘਰ ਦੇ ਗੇਟ ਬਾਹਰ ਖੜਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ। ਜਿਸ ਨੂੰ ਮਨ ਏ ਐਸ ਆਈ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਜਿਸ ਦਾ ਨਾਮ ਪਤਾ ਪੁੱਛਣ ਤੇ ਉਸਨੇ ਨੇ ਆਪਣਾ ਨਾਮ ਅਸ਼ਵਨੀ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਭੋਲ ਕਲੋਤਾ ਥਾਣਾ ਤਲਵਾੜਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਦੇ ਘਰ ਦੀ ਤਲਾਸ਼ੀ ਲੈਣ ਤੇ 05 ਪੇਟੀਆਂ PUNJAB CLUB GOLD XXX RUM ਅਤੇ 02 ਪੇਟੀਆਂ ਸੱਤਰਾ FOR SALE IN HP ਬਰਾਮਦ ਹੋਏ। ਜੋ ਉਕਤ ਵਿਅਕਤੀ ਨੂੰ ਸ਼ਰਾਬ ਆਪਣੇ ਕਬਜਾ ਵਿਚ ਰੱਖਣ ਬਾਰੇ ਦਸਤਾਵੇਜ ਪਰਮਿਟ ਪੇਸ਼ ਕਰਨ ਲਈ ਕਿਹਾ ਗਿਆ, ਜੋ ਉਕਤ ਵਿਅਕਤੀ ਵੱਲੋਂ ਸ਼ਰਾਬ ਸਬੰਧੀ ਕੋਈ ਵੀ ਦਸਤਾਵੇਜ ਜਾਂ ਪਰਮਿਟ ਮੌਕਾ ਪਰ ਪੇਸ਼ ਨਹੀਂ ਕੀਤਾ ਗਿਆ| ਜੋ ਬ੍ਰਾਮਦਾ ਸ਼ਰਾਬ 05 ਪੇਟੀਆਂ PUNJAB CLUB GOLD XXX RUM ਦੀ ਮਿਣਤੀ ਕਰਨ ਲਈ ਟੱਬ ਵਿਚ ਪਾਇਆ। ਜਿਸ ਵਿਚ ਇਕ ਪਾਊਆ ਨਮੂਨਾ ਵਜਨੀ 180 ML ਵੱਖ ਛੱਡ ਕੇ ਬਾਕੀ ਬਚਦੀ ਸ਼ਰਾਬ PUNJAB CLUB GOLD XXX RUM ਦੀ ਮਿਣਤੀ ਕਰਨ ਤੇ 59 ਬੋਤਲਾਂ 750 /750 ML ਅਤੇ ਇਕ ਬੋਤਲ 570 ML ਜੋ ਕੁਲ 45,000 ML ਸ਼ਰਾਬ ਬਰਾਮਦ ਹੋਈ ਅਤੇ 02 ਪੇਟੀ ਸੰਤਰਾ FOR SALE IN HP ਦੀ ਮਿਣਤੀ ਕਰਨ ਲਈ ਟੱਬ ਵਿਚ ਪਾਇਆ ਗਿਆ ਜਿਸ ਵਿਚ ਇਕ ਪਾਊਆ ਨਮੂਨਾ ਵਜਨੀ 180 ML ਵੱਖ ਕੱਢ ਕੇ ਬਾਕੀ ਬਚਦੀ ਸ਼ਰਾਬ ਮੰਤਰਾ FOR SALE IN HP ਦੀ ਮਿਣਤੀ ਕਰਨ ਤੇ 23 ਬੋਤਲਾਂ 750,750 ML ਅਤੇ ਇਕ ਬੋਤਲ 570 ML ਜੋ ਕੁਲ 18,000 ML ਸ਼ਰਾਬ ਬਰਾਮਦ ਹੋਈ। ਦੋਸ਼ੀ ਤੇ ਮੁਕੱਦਮਾ ਦਰਜ ਕਰਕੇ ਤਲਵਾੜਾ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated