Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਬਰਾਈਓ ਫਿਟਨੈਸ ਕਲੱਬ ਦੁਸੜਕਾ ਧੁੱਤਕਲਾਂ ਵਲੋਂ ਬਾਡੀਬਿਲਡਿੰਗ ਦੇ ਮੁਕਾਬਲੇ ਕਰਵਾਏ

ਬਰਾਈਓ ਫਿਟਨੈਸ ਕਲੱਬ ਦੁਸੜਕਾ ਧੁੱਤਕਲਾਂ ਵਲੋਂ ਬਾਡੀਬਿਲਡਿੰਗ ਦੇ ਮੁਕਾਬਲੇ ਕਰਵਾਏ

ਗੜ੍ਹਦੀਵਾਲਾ (ਚੌਧਰੀ)

26 ਫਰਵਰੀ : ਬਰਾਈਓ ਫਿਟਨੈਸ ਕਲੱਬ ਦੁਸੜਕਾ ਧੁੱਤਕਲਾਂ ਦੇ ਆਯੋਜਕ ਸੰਜੀਵ ਠਾਕੁਰ ਨੇ ਨੌਜਵਾਨਾਂ ਦਾ ਬਾਡੀਬਿਲਡਿੰਗ ਦੇ ਮੁਕਾਬਲੇ ਕਰਵਾਏ। ਇਨਾਂ ਮੁਕਾਬਲਿਆਂ ਵਿਚ ਆਲੇ ਦੁਆਲੇ ਅਤੇ ਵੱਖ-ਵੱਖ ਸ਼ਹਿਰਾਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ। ਕਰਵਾਏ ਗਏ ਮੁਕਾਬਲਿਆਂ ਵਿਚ ਜਲੰਧਰ ਦੇ ਜੱਗੇ ਨੇ ਪਹਿਲਾ, ਨੌਨਾ ਚਾਕ ਨੇ ਦੂਜਾ ਅਤੇ ਬੱਗਾ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਅਕਾਲੀ ਦਲ ਢੀਡਸਾ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਮੁੱਖ ਮਹਿਮਾਨ ਅਤੇ ਭਾਜਪਾ ਆਗੂ ਸਾਹਿਲ ਸਾਂਪਲਾ ਅਤੇ ਭਾਜਪਾ ਆਗੂ ਜਸਵਿੰਦਰ ਰਾਣਾ ਮੁੱਖ ਤੌਰ ’ਤੇ ਪਹੰੁਚੇ ਅਤੇ ਜੇਤੂਆਂ ਨੂੰ ਇਨਾਮ ਵੰਡੇ। ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਸਮਾਜ ਵਿਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਖਣ ਲਈ ਅਜਿਹੇ ਮੁਕਾਬਲੇ ਕਰਵਾਉਣਾ ਬਹੁਤ ਚੰਗਾ ਉਪਰਾਲਾ ਹੈ। ਸਾਹਿਲ ਸਾਂਪਲਾ ਨੇ ਕਿਹਾ ਕਿ ਇਸ ਤਰਾਂ ਦੇ ਮੁਕਾਬਲੇ ਹਰ ਸ਼ਹਿਰ ਤੇ ਪਿੰਡ ਵਿਚ ਹੋਣੇ ਜਰੂਰੀ ਹਨ ਤਾਂ ਜੋ ਨੌਜਵਾਨ ਖੇਡਾਂ ਦੇ ਵੱਲ ਆਕਰਸ਼ਿਤ ਹੋਣ।

ਭਾਜਪਾ ਆਗੂ ਜਸਵਿੰਦਰ ਰਾਣਾ ਨੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਹਰ ਤਰਾਂ ਦੀ ਜਰੂਰੀ ਸਹਾਇਤਾ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਨੌਜਵਾਨ ਪੀੜੀ ਦੇਸ਼ ਅਤੇ ਆਪਣਾ ਭਵਿਖ ਤੈਅ ਕਰਦੀ ਹੈ ਇਸ ਲਈ ਨੌਜਵਾਨਾਂ ਦਾ ਤੰਦਰੁਸਤ ਰਹਿਣਾ ਜਰੂਰੀ ਹੈ। ਬਰਾਇਓ ਫਿਟਨੇਸ ਕਲੱਬ ਕਸਬੇ ਵਿਚ ਨੌਜਵਾਨਾਂ ਨੂੰ ਸਿਹਤਮੰਦ ਅਤੇ ਤਾਕਤਵਰ ਰੱਖਣ ਵਿਚ ਅਹਿਮ ਯੋਗਦਾਨ ਨਿਭਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸੰਜੀਵ ਠਾਕੁਰ ਅਤੇ ਉਨਾਂ ਦੇ ਸਾਥੀਆਂ ਵਲੋਂ ਕਰਵਾਏ ਗਿਆ ਮੁਕਾਬਲਾ ਨੇਕ ਉਪਰਾਲਾ ਹੈ। ਇਸ ਮੌਕੇ ’ਤੇ ਸੰਜੀਵ ਠਾਕੁਰ, ਜਸਵਿੰਦਰ ਰਾਣਾ, ਗਰੀ ਦੁਰਿਆਂ, ਸ਼ਬੀਰ ਸਕਰਾਲਾ, ਸਮੀਰ ਸਕਰਾਲਾ, ਲੱਖਾ ਸੁਮਲ, ਰਿੱਕੀ ਠਾਕੁਰ, ਮਨਜੋਤ ਸੁਮਲ,ਲਵਦੀਪ ਸੁਮਲ, ਜੋਤੀ ਕੋਟਲੀ, ਗਗਨ ਮੁੱਸਾ,ਇਕਨੂਰ ਪੱਖੋਵਾਲ, ਜੱਸ ਪੱਖੋਵਾਲ, ਵਿਪਨ ਨੰਗਲ, ਸੰਜੀਵ ਪੰਡਿਤ, ਮਨੀ ਸੋਤਲਾ,ਅੰਕੂ ਗਿਲਾਂ,ਵਿਕਰਮ ਕਨੇਡਾ, ਜੋਤ ਇਟਲੀ, ਨੋਨਾ ਚੱਕ ਨੂਰ ਅਲੀ, ਜਗਜੀਤ , ਰੋਹਿਤ ਪੰਡੋਰੀ, ਰਾਣਾ ਨੰਗਲ,ਮਿੰਟੂ ਨੰਗਲ, ਸੀਤੂ ਧੂਤਾਂ, ਨਿੰਦੀ ਧੂਤਾਂ, ਅਨੂਪ ਧੂਤਾਂ, ਸ਼ੇਰਾ ਪੱਖੋਵਾਲ, ਸੰਨੀ, ਧਰਮਿੰਦਰ, ਮਨੀ ਸੋਤਲਾ,ਕਰਨ ਸੋਤਲਾ, ਹੈਪੀ ਕੋਟਲੀ ਆਦਿ ਹਾਜ਼ਰ ਸਨ।