Prime Punjab Times

Latest news
KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ : ਪ... ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਮੈਗਾ ਪੀ.ਟੀ.ਐਮ.ਹੋਈ ਸਿਵਲ ਹਸਪਤਾਲ ਦਸੂਹਾ ਵਿਖੇ ਵਿਧਾਇਕ ਘੁੰਮਣ ਨੇ ਸਿਟੀ ਸਕੈਨ ਦਾ ਕੀਤਾ ਉਦਘਾਟਨ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਭਵਤੀ ਮਹਿਲਾਵਾ ਦਾ ਕੀਤਾ ਚੈਕਅੱਪ : ਡਾ. ਸੁਦੇਸ਼ ਰਾਜਨ ਖਾਲਸਾ ਕਾਲਜ ਵਿਖੇ ਇੰਟਰ-ਡਿਪਾਰਟਮੈਂਟ ਕਵਿਜ਼ ਮੁਕਾਬਲਾ ਕਰਵਾਇਆ ਗਿਆ 10 ਅਕਤੂਬਰ ਸੰਗਰੂਰ ਦੀ ਮਹਾਂ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ - ਆਗੂ: ਪ੍ਰਿੰਸ ਪਲਿਆਲ,ਜਗਵਿੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ ਨਈ ਰੋਸ਼ਨੀ ਸਕੀਮ ਤਹਿਤ NCC ਯੂਨਿਟ ਵੱਲੋਂ ਮਹਿਲਾ ਸਸ਼ਕਤੀਕਰਨ ਸਬੰਧੀ ਗਤੀਵਿਧੀਆਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ
ADVERTISEMENT
You are currently viewing ਦਸੂਹਾ ‘ਚ ਇਕ ਦੇ ਬਾਅਦ ਇਕ 6 ਵਾਹਨ ਆਪਸ ਟਕਰਾਏ, ਐਕਟਿਵਾ ਸਵਾਰ ਹੋਇਆ ਜਖਮੀ

ਦਸੂਹਾ ‘ਚ ਇਕ ਦੇ ਬਾਅਦ ਇਕ 6 ਵਾਹਨ ਆਪਸ ਟਕਰਾਏ, ਐਕਟਿਵਾ ਸਵਾਰ ਹੋਇਆ ਜਖਮੀ

ਦਸੂਹਾ 18 ਸਤੰਬਰ (ਚੌਧਰੀ) 

ਹਾਦਸੇ ਵਿਚ ਦੋ ਟਰੱਕ, ਤਿੰਨ ਕਾਰਾਂ ਸਮੇਤ ਇੱਕ ਐਕਟਿਵਾ ਦਾ  ਹੋਇਆ ਨੁਕਸਾਨ 

: ਅੱਜ ਦਸੂਹਾ ਵਿਖੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇੱਕ ਮਾਰੂਤੀ ਏਜੇਂਸੀ ਦੇ ਨਜ਼ਦੀਕ ਇੱਕ ਤੋਂ ਬਾਅਦ ਇੱਕ ਕੁਲ 6 ਵਾਹਨ ਵਾਹਨ ਆਪਸ ਵਿੱਚ ਟਕਰਾ ਗਏ।  ਇਸ ਹਦਸੇ ਵਿਚ ਵਾਹਨਾਂ ਦੀ ਚਪੇਟ ਵਿਚ ਆਏ ਇਕ ਐਕਟਿਵਾ ਸਵਾਰ ਵਿਜੇ ਕੁਮਾਰ ਨਾਮਕ ਵਿਅਕਤੀ ਜਖਮੀ ਹੋ ਗਿਆ ਅਤੇ ਹੋਰ ਵਾਹਨਾਂ ਦੇ ਚਾਲਕ ਸੁਰੱਖਿਅਤ ਹਨ। ਆਪਸ ਵਿਚ ਟਕਰਾਏ ਸਾਰੇ ਵਾਹਨ ਪਠਾਨਕੋਟ ਵਲੋਂ ਆ ਰਹੇ ਸਨ। ਹਾਦਸੇ ਵਿੱਚ ਦੋ ਟਰੱਕ ਤਿੰਨ ਕਾਰਾਂ ਸਮੇਤ ਇੱਕ ਐਕਟਿਵਾ ਦਾ ਨੁਕਸਾਨ ਹੋਇਆ ਹੈ। ਮੌਕੇ ‘ਤੇ ਪਹੁੰਚੇ ਟ੍ਰੈਫਿਕ ਕਰਮਚਾਰੀਆਂ ਦੀ ਮਦਦ ਨਾਲ ਨੁਕਸਾਨੇ ਵਾਹਨ ਹਾਈਵੇ ਤੋਂ ਸਾਈਡ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਕੀਤਾ ਗਿਆ। ਇਸ ਸਬੰਧੀ ਰਾਹਗੀਰ ਅਸ਼ੋਕ ਕੁਮਾਰ, ਮਲਕੀਤ ਸਿੰਘ, ਸੁਭਾਸ਼ ਕੁਮਾਰ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 9 ਵਜੇ ਦੇ ਕਰੀਬ ਹੋਇਆ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਲੋਂ ਆ ਰਹੇ ਤੇਜ ਰਫਤਾਰ ਸਾਰੀ ਗੱਡੀਆਂ ਜਦੋਂ ਸਿਨੇਮਾ ਚੌਕ ਤੋਂ ਪਿਛਲੇ ਚੌਂਕ ਵਿਚ ਪੁੱਜਿਆ ਤਾਂ ਚੌਂਕ ਦੀ ਟ੍ਰੈਫਿਕ ਲਾਈਟ ਤੇ ਰੈਡ ਲਾਈਟ ਸਿਗਨਲ ਹੋਣ ਤੇ ਆਏ ਚੱਲ ਰਹੇ ਟਰੱਕ ਨੇ ਜਕਦਮ ਬ੍ਰੇਕ ਲੱਗਾ ਦਿੱਤੀ ਅਤੇ ਪਿੱਛੇ ਆਉਣ ਵਾਲ ਗੱਡੀਆਂ ਇੱਕ ਦੂਜੇ ਦੇ ਪਿਛੇ ਟਕਰਾ ਗਈਆਂ। ਹਾਦਸੇ ਤੋਂ ਬਾਅਦ ਟ੍ਰੈਫਿਕ ਪੁਲਿਸ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਟਕਰਾਏ ਵਾਹਨਾਂ ਦੇ ਚਾਲਕਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਘਟਨਾ ਚ ਜਖਮੀ ਐਕਟਿਵਾ ਸਵਾਰ ਵਿਜੇ ਕੁਮਾਰ ਦੇ ਪੈਰ ਤੇ ਚੋਟ ਆਈ ਸੀ ਜਿਸਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ।