Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਖੂਨਦਾਨ ਸੇਵਾਵਾਂ ਲਈ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਨੂੰ ਮਿਲਿਆ ਸਟੇਟ ਅਵਾਰਡ

ਖੂਨਦਾਨ ਸੇਵਾਵਾਂ ਲਈ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਨੂੰ ਮਿਲਿਆ ਸਟੇਟ ਅਵਾਰਡ

ਫਗਵਾੜਾ 11 ਅਕਤੂਬਰ (ਲਾਲੀ)

ਸਿਹਤ ਮੰਤਰੀ ਵਲੋਂ ਪਟਿਆਲਾ ਵਿਖੇ ਸਨਮਾਨ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਮਾਣ

: ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਨੂੰ ਖੂਨਦਾਨ ਸੇਵਾਵਾਂ ਲਈ 13 ਵੀਂ ਵਾਰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ l ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਪਟਿਆਲਾ ਦੇ ਪਾਲਮ ਵਿਊ ਪੈਲੇਸ ਵਿਖੇ ਆਯੋਜਿਤ ਸੂਬਾ ਪੱਧਰੀ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਇਹ ਸਨਮਾਨ ਕਲੱਬ ਪ੍ਰਧਾਨ ਵਿਕਰਮ ਗੁਪਤਾ, ਜਨਰਲ ਸਕੱਤਰ ਵਿਤਿਨ ਪੁਰੀ ਸਕੱਤਰ ਜਗਜੀਵਨ ਕੁਮਾਰ ਅਤੇ ਪੀ ਆਰ. ਓ. ਨੀਰਜ ਬਖਸ਼ੀ ਵਲੋਂ ਪ੍ਰਾਪਤ ਕੀਤਾ ਗਿਆ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਦੀ ਦੇਖ ਰੇਖ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਖੂਨਦਾਨ ਸੇਵਾ ਲਈ ਵਧੀਆਂ ਕਾਰਗੁਜ਼ਾਰੀ ਲਈ ਕਲੱਬ ਦੇ ਨਾਲ ਪੰਜਾਬ ਦੀਆਂ ਖੂਨਦਾਨ ਸੰਸਥਾਵਾਂ ਅਤੇ ਵਿਸ਼ੇਸ਼ ਖੂਨਦਾਨੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਹਾਸਲ ਕਰਨ ਵਾਲੀ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਜ਼ਿਲ੍ਹਾ ਕਪੂਰਥਲਾ ਦੀ ਇਕਲੌਤੀ ਸੰਸਥਾ ਹੈ ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਵਲੋਂ ਕਲੱਬ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਕਈ ਵਾਰ ਐਮਰਜੈਂਸੀ ਹਾਲਤ ਵਿੱਚ ਖੂਨ ਦੀ ਪੂਰਤੀ ਲਈ ਕਲੱਬ ਨਾਲ ਸੰਪਰਕ ਕੀਤਾ ਤਾਂ ਕਲੱਬ ਵਲੋਂ ਬਿਨਾਂ ਕਿਸੇ ਦੇਰੀ ਦੇ ਖੂਨ ਉਪਲਭਧ ਕਰਵਾਇਆ ਗਿਆ ਅਤੇ ਖੂਨਦਾਨੀਆਂ ਨਾਲ ਸਕਾਰਾਤਮਿਕ ਵਿਉਹਾਰ ਰਾਹੀਂ ਨੇੜਲੇ ਬਲੱਡ ਸੈਂਟਰਾਂ ਦਾ ਬਫਰ ਸਟਾਕ ਬਣਾਏ ਰੱਖਿਆ ਆਪਣੇ ਸੰਬੋਧਨ ਵਿੱਚ ਪ੍ਰਧਾਨ ਵਿਕਰਮ ਗੁਪਤਾ ਅਤੇ ਸਕੱਤਰ ਵਿਤਿਨ ਪੁਰੀ ਨੇ ਇਹ ਸਨਮਾਨ ਆਪਣੇ ਖੂਨਦਾਨੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਸਮਾਜ ਦੇ ਅਸਲੀ ਹੀਰੋ ਖੂਨਦਾਨੀ ਹਨ ਜਿਹੜੇ ਕਲੱਬ ਵਲੋਂ ਆਯੋਜਿਤ ਖੂਨਦਾਨ ਕੈਂਪਾਂ ਅਤੇ ਲੋੜ ਪੈਣ ਤੇ ਕਲੱਬ ਦੇ ਸੱਦੇ ਤੇ ਦੂਰ ਦੁਰਾਡੇ ਹਸਪਤਾਲ ਵਿੱਚ ਵੀ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ ਕਲੱਬ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਅਤੇ ਐਸ. ਡੀ. ਐਮ. ਜਸ਼ਨਜੀਤ ਸਿੰਘ ਨੇ ਵੀ ਕਲੱਬ ਨੂੰ ਵਧਾਈ ਦਿੱਤੀ ਪ੍ਰਧਾਨ ਵਿਕਰਮ ਗੁਪਤਾ ਅਨੁਸਾਰ ਸੰਸਥਾ ਪਿਛਲੇ 13 ਸਾਲਾਂ ਤੋਂ ਇਹ ਅਵਾਰਡ ਪ੍ਰਾਪਤ ਕਰ ਰਹੀ ਹੈ ਅਤੇ ਹਰ ਸਾਲ ਹੋਰ ਜ਼ਿੰਮੇਵਾਰੀ ਨਾਲ ਸੇਵਾ ਖੇਤਰ ਵਧਾ ਰਹੀ ਹੈ l ਫਗਵਾੜਾ ਦੀ ਇੱਕੋ ਇੱਕ ਸਵੈ ਸੇਵੀ ਸੰਸਥਾ ਸਨਮਾਨਿਤ ਹੋਣ ਕਾਰਨ ਸਮੂਹ ਫਗਵਾੜਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ l