ਮੁਕੇਰੀਆਂ / ਦਸੂਹਾ (PPT NEWS)
: ਅੱਜ ਪੇਪਰ ਮਿੱਲ ਮੁਕੇਰੀਆਂ ਕੋਲ ਵਾਪਰੇ ਭਿਆਨਕ ਹਾਦਸੇ ਚ ਲੇਡੀ ਕਾਂਸਟੇਬਲ ਸਮੇਤ 2 ਹੋਰ ਮੁਲਾਜ਼ਮਾਂ ਦੀ ਮੌ+ਤ ਹੋਣ ਤੇ ਕਈ ਮੁਲਾਜ਼ਮਾਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸਵੇਰੇ 6:30 ਦੇ ਕਰੀਬ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਇੱਕ ਬੱਸ ਜੋ ਮੁਲਾਜ਼ਮਾਂ ਨੂੰ ਲੈਕੇ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਸੀ। ਜਦੋਂ ਉਹ ਪੇਪਰ ਮਿਲ ਮੁਕੇਰੀਆਂ ਦੇ ਕੋਲ ਪੁੱਜੀ ਤਾਂ ਇੱਕ ਖੜੇ ਟਰਾਲੇ ਦੇ ਪਿੱਛੇ ਟਕਰਾ ਗਈ। ਜਿਸ ਵਿੱਚ ਬੱਸ ਡਰਾਈਵਰ ਤੇ ਇੱਕ ਲੇਡੀ ਕਾਂਸਟੇਬਲ ਸਮੇਤ ਇੱਕ ਹੋਰ ਏ ਐਸ ਆਈ ਮੁਲਜ਼ਮਾਂ ਦੀ ਮੌ+ਤ ਦੀ ਖਬਰ ਸਾਹਮਣੇ ਆ ਰਹੀ ਹੈ।

ਜਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਵੀ ਲਿਆਂਦਾ ਗਿਆ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਲੇਡੀ ਕਾਂਸਟੇਬਲ ਦੀ ਪਛਾਣ ਸਾਲੂ ਰਾਣਾ 7/ਬਟਾਲੀਅਨ ਪੀ ਏ ਪੀ ਜਲੰਧਰ ਵਜੋਂ ਹੋਈ ਹੈ।ਇਸ ਬੱਸ ਵਿਚ 30 ਦੇ ਕਰੀਬ ਮੁਲਾਜਮ ਸਵਾਰ ਸਨ। ਬਾਕੀ ਦੀ ਜਾਣਕਾਰੀ ਮਿਲਣ ਉਪਰੰਤ ਆਪ ਸਭ ਨਾਲ ਸਾਂਝੀ ਕੀਤੀ ਜਾਵੇਗੀ।








