ਫਗਵਾੜਾ 17 ਅਪ੍ਰੈਲ (ਲਾਲੀ ਦਾਦਰ )
* ਫਰਜੀ ਮੋਹਰਾਂ, ਅਸਲੇ ਸਮੇਤ ਹੋਰ ਸਮੱਗਰੀ ਬਰਾਮਦ
: ਐਸ.ਐਸ.ਪੀ. ਵਤਸਲਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹਾ ਕਪੂਰਥਲਾ ਪੁਲਿਸ ਵਲੋਂ ਵਿੱਢੀ ਮੁਹਿਮ ਦੇ ਤਹਿਤ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਦੀਆਂ ਹਦਾਇਤਾਂ ਅਤੇ ਡੀ.ਐਸ.ਪੀ. ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਫਗਵਾੜਾ ਪੁਲਿਸ ਵਲੋਂ ਵੱਖ ਵੱਖ ਵਾਰਦਾਤਾਂ ਵਿਚ ਸ਼ਾਮਿਲ ਬੰਬੀਹਾ ਗੁਰੱਪ ਦੇ ਇਕ ਮੈਂਬਰ ਸਮੇਤ ਚਾਰ ਸਮਾਜ ਵਿਰੋਧੀ ਅਨਸਰਾਂ ਨੂੰ ਗਿਰਫਤਾਰ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਗਿਰਫਤਾਰ ਦੋਸ਼ੀ ਜਤਿੰਦਰ ਸਿੰਘ ਉਰਫ ਸੋਨੂੰ ਸੂਦ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਜੋ ਕਿ ਜਾਅਲੀ ਕਾਗਜਾਤ ਤਿਆਰ ਕਰਕੇ ਜਮਾਨਤਾਂ ਕਰਾਉਣ ਸਬੰਧੀ ਮੁਕੱਦਮਾ ਨੰਬਰ 59 ਮਿਤੀ 05.04.23 ਅ.ਧ. 420, 465, 467, 468, 471, 205, 120-ਬੀ ਆਈ.ਪੀ.ਸੀ. ਥਾਣਾ ਸਿਟੀ ਫਗਵਾੜਾ ਵਿਚ ਲੋੜੀਂਦਾ ਸੀ, ਨੂੰ ਮਾਡਰਨ ਜੇਲ੍ਹ ਕਪੂਰਥਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗਿਰਫਤਾਰ ਕੀਤਾ ਗਿਆ ਹੈ। ਜਤਿੰਦਰ ਸਿੰਘ ਵਲੋਂ ਕੀਤੇ ਫਰਦ ਇੰਕਸ਼ਾਫ ਅਨੁਸਾਰ ਅਵਜਿੰਦਰ ਸਿੰਘ ਉਰਫ ਰਾਜਾ ਪੁੱਤਰ ਗੁਰਦੇਵ ਸਿੰਘ ਵਾਸੀ ਅਰਜਨਵਾਲ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਨੂੰ ਨਾਮਜਦ ਕਰਕੇ ਗਿਰਫਤਾਰ ਕੀਤਾ ਗਿਆ। ਜਿਸ ਪਾਸੋਂ ਤਿੰਨ ਜਾਅਲੀ ਮੋਹਰਾਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਸੋਨੂੰ ਖਿਲਾਫ ਥਾਣਾ ਰਾਵਲਪਿੰਡੀ, ਥਾਣਾ ਸਿਟੀ ਫਗਵਾੜਾ, ਥਾਣਾ ਗੁਰਾਇਆ ਅਤੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਪੰਜ ਵੱਖ-ਵੱਖ ਮੁਕੱਦਮੇ ਦਰਜ ਹਨ ਜਦਕਿ ਅਜਵਿੰਦਰ ਸਿੰਘ ਉਰਫ ਰਾਜਾ ਖਿਲਾਫ ਥਾਣਾ ਸਿਟੀ ਫਗਵਾੜਾ, ਥਾਣਾ ਆਦਮਪੁਰ, ਥਾਣਾ ਨਵੀਂ ਬਾਰਾਦਰੀ ਜਲੰਧਰ, ਥਾਣਾ ਰਾਮਾਮੰਡੀ ਅਤੇ ਥਾਣਾ ਸਿਟੀ ਗੁਰਦਾਸਪੁਰ ਵਿਖੇ 6 ਵੱਖ ਵੱਖ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਗੈਂਗਸਟਰ ਬੰਬੀਹਾ ਗਰੁੱਪ ਨਾਲ ਸਬੰਧਤ ਇਕ ਦੋਸ਼ੀ ਵਿਸ਼ਾਲ ਉਰਫ ਵਿੱਕੀ ਪੁੱਤਰ ਸਾਬ ਵਾਸੀ ਪਿੰਡ ਸੋਢੀ ਥਾਣਾ ਸਦਰ ਪਿਪਲੀ ਜਿਲ੍ਹਾ ਕੁਰੂਕਸ਼ੇਤਰ ਹਰਿਆਣਾ ਨੂੰ ਇਕ ਪਿਸਟਰ .32 ਬੋਰ ਅਤੇ ਇਕ ਦੇਸੀ ਕੱਟੇ ਸਮੇਤ ਗਿਰਫਤਾਰ ਕੀਤਾ ਗਿਆ ਹੈ। ਜਿਸਦੇ ਖਿਲਾਫ ਥਾਣਾ ਸਦਰ ਫਗਵਾੜਾ ਤੋਂ ਇਲਾਵਾ ਮੋਹਾਲੀ, ਕਰੁਕਸ਼ੇਤਰ ਅਤੇ ਕੈਥਲ ਦੇ ਥਾਣਿਆਂ ‘ਚ 26 ਮੁਕੱਦਮੇ ਦਰਜ ਹਨ। ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਇਕ ਹੋਰ ਦੋਸ਼ੀ ਹਨੀਫ ਉਰਫ ਰਫੀ ਪੁੱਤਰ ਉਮਰਦੀਨ ਵਾਸੀ ਖਰਲ ਕਲਾਂ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਨੂੰ ਵੀ 60 ਪੈਕੇਟ ਰਿਫਾਇੰਡ ਮਾਰਕਾ ਮਹਾਕੋਸ਼, 6 ਪੈਕੇਟ ਸੁੱਕਾ ਦੁੱਧ ਮਾਰਕਾ ਹੈਲਥ ਹਾਰਡ, 25 ਸਪੇਅਰ ਡਰਾਈਡ ਪਾਉਡਰ ਮਾਰਕਾ ਮੁਰਲੀ ਅਤੇ ਇਕ ਕੈਨ ਕਰੀਮ ਸਮੇਤ ਗਿਰਫਤਾਰ ਕੀਤਾ ਗਿਆ ਹੈ। ਜਿਸਦੇ ਖਿਲਾਫ ਮੁੱਕਦਮਾ ਨੰਬਰ 22 ਮਿਤੀ 16.04.24 ਅ.ਧ. 7 ਈ.ਸੀ. ਐਕਟ ਵਾਧਾ ਜੁਰਮ 420, 270 ਭ.ਦ. ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਦਰਜ ਕੀਤਾ ਗਿਆ ਹੈ। ਗਿਰਫਤਾਰ ਦੋਸ਼ੀਆਂ ਦੇ ਖਿਲਾਫ ਪੁਲਿਸ ਤਫਤੀਸ਼ ਜਾਰੀ ਹੈ।
ਤਸਵੀਰ ਸਮੇਤ।








