ਗੜ੍ਹਦੀਵਾਲਾ (ਚੌਧਰੀ)
28 ਮਈ : ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪਿੱਛਲੇ ਸਾਲਾਂ ਤੋ ਪਿੰਡ-ਪਿੰਡ ਵਿੱਚ ਸਿੱਖ ਇਤਿਹਾਸ ਨਾਲ ਸਬੰਧਿਤ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਤੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਦੇ ਅਧਾਰਿਤ ਨੌਜਵਾਨਾਂ ਪੀੜ੍ਹੀ ਨੂੰ ਜਾਗਰੂਕ ਕਰਨ ਹਿੱਤ ਵਿਖਾਈਆਂ ਜਾ ਰਹੀਆਂ ਧਾਰਮਿਕ – ਫਿਲਮਾਂ ਦੀ ਕੜ੍ਹੀ ਤਹਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਬੈਰਮਪੁਰ ਤੇ ਪਿੰਡ ਤਲਵੰਡੀ ਜੱਟਾਂ ਵਿਖੇ ਧਾਰਮਿਕ ਫਿਲਮ ਵਿਖਾਈ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦਾ ਮੁੱਖ ਮੰਤਵ ਨੌਜਵਾਨਾਂ ਸਿੱਖੀ ਇਤਿਹਾਸ ਸਬੰਧੀ ਜਾਣੂ ਕਰਵਾਕੇ ਗੁਰੂ ਸਹਿਬਾਨਾਂ ਦੀ ਜੀਵਨੀ ਪ੍ਰਤੀ ਜਾਗਰੂਕ ਕਰਨਾ ਹੈ ।ਉਨਾਂ ਆਖਿਆ ਕਿ ਜੇਕਰ ਕਿਸੇ ਵੀ ਪਿੰਡ ਜਾ ਸ਼ਹਿਰੀ ਖੇਤਰ ਵਿੱਚ ਸਿੱਖੀ ਦੇ ਪ੍ਰਚਾਰ ਸਬੰਧੀ ਕੋਈ ਫਿਲਮ ਵੇਖਣੀ ਚਾਹੁੰਦਾ ਹੋਵੇ ਤਾਂ ਸਾਡੀ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ ।ਇਸ ਮੌਕੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ, ਕੈਸੀਅਰ ਪ੍ਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਮੀਤ ਸਿੰਘ, ਪ੍ਰਦੀਪ ਸਿੰਘ,ਦਿਲਬਾਗ ਸਿੰਘ ਬੈਰਮਪੁਰ,ਕਿਰਤਪਾਲ ਸਿੰਘ, ਆਦਿ ਹਾਜਰ ਸਨ।








