ਗੜ੍ਹਦੀਵਾਲਾ (ਚੌਧਰੀ)
ਸ.ਸ.ਸ.ਸ.ਮਨਹੋਤਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
6 ਅਗਸਤ : ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਵਿਖੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਦੇ ਤਿਉਹਾਰ ਵਿੱਚ ਸਕੂਲ ਡੀ.ਡੀ.ਓ. ਪ੍ਰਿੰਸੀਪਲ ਰਣਜੀਤ ਸਿੰਘ ਬੋਦਲ, ਅਤੇ ਪ੍ਰਿੰਸੀਪਲ ਬਿਨੇ ਸ਼ਰਮਾ ਸੰਸਾਰਪੁਰ ਨੇ ਵਿਸੇਸ਼ ਤੌਰ ਤੇ ਸਿਰਕਤ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੁਚੱਜੇ ਢੰਗ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ। ਪ੍ਰਿੰਸੀਪਲ ਰਣਜੀਤ ਸਿੰਘ ਬੋਦਲ ਜੀ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰ ਪ੍ਰੋਗਰਾਮ, ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਤੇ ਕਾਰਜਕਾਰੀ ਪ੍ਰਿੰਸੀਪਲ ਸਰਜੀਵਣ ਕੁਮਾਰ ਵਲੋਂ ਆਏ ਹੋਏ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੋਕੇ ਪੀ.ਟੀ.ਆਈ.ਰਛਪਾਲ ਸਿੰਘ ਉੱਪਲ , ਗੁਰਪ੍ਰੀਤ ਸਿੰਘ, ਖੁਸਵੰਤ ਸਿੰਘ, ਸੰਜੀਵ ਭਾਟੀਆ, ਨਿਰਮਲ ਸੌਖਲਾ, ਸਤਵਿੰਦਰ ਸਿੰਘ, ਅਨਿਲ ਕੁਮਾਰ, ਸੁਰਿੰਦਰ ਸਿੰਘ, ਸੰਜੀਵ ਕੁਮਾਰ, ਸੁਭਾਸ਼ ਚੰਦਰ, ਜਰਨੈਲ ਸਿੰਘ, ਮੈਡਮ ਮਨੋਜ ਕੁਮਾਰੀ ,ਰੀਨਾ ਕੁਮਾਰੀ, ਨਵਨੀਤ ਕੌਰ, ਜਤਿੰਦਰ ਕੌਰ, ਨਵਜੋਤ ਕੁਮਾਰੀ, ਸੁਜੇਤਾ ਬਾਲੀ, ਵਰਿੰਦਰ ਕੌਰ, ਅਨੁਪਮਾ ਦੇਵੀ, ਅਤੇ ਸਕੂਲ ਵਿਦਿਆਰਥੀ ਹਾਜਰ ਸਨ।








