ਗੜ੍ਹਦੀਵਾਲਾ 13 ਮਾਰਚ (PPT BUREAU )
: ਗੜ੍ਹਦੀਵਾਲਾ ਦੇ ਨੇਲੜੇ ਪਿੰਡ ਰਮਦਾਸਪੁਰ ਵਿਖੇ ਸਕੇ ਭਰਾ ਵਲੋਂ ਭਰਾ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਮੌ+ਤ ਦੇ ਘਾਟ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਮਨਜੋਤ ਸਿੰਘ (22) ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਦਾ ਬੀਤੀ ਦੇਰ ਰਾਤ ਉਸਦੇ ਛੋਟੇ ਭਰਾ ਮਨਪ੍ਰੀਤ ਸਿੰਘ (20)ਵਲੋਂ ਤੇਜ਼ਧਾਰ ਹਥਿਆਰ ਨਾਲ ਕ+ਤਲ ਕਰ ਦਿੱਤਾ ਗਿਆ।ਕਤ+ਲ ਕਰਨ ਉਪਰੰਤ ਕਥਿਤ ਦੋਸ਼ੀ ਨੇ ਰਾਤ ਨੂੰ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ਤੇ ਕਿਹਾ ਕਿ ਸਾਡੇ ਘਰ ਬੰਦੇ ਪੈ ਗਏ ਹਨ।ਸਰਪੰਚ ਵਲੋਂ ਤਰੁੰਤ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਜਦੋਂ ਪੁਲਿਸ ਸਰਪੰਚ ਨਾਲ ਮੌਕੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਤੇ ਬਾਹਰੋਂ ਘਰ ਦਾ ਗੇਟ ਲੱਗਾ ਹੋਇਆ ਸੀ।ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਦੇ ਗਲੇ ਤੇ ਤੇਜ਼ਧਾਰ ਹਥਿਆਰ ਨਾਲ ਗਲਾ ਪੂਰੀ ਤਰ੍ਹਾਂ ਨਾਲ ਕੱਟ ਕੇ ਮੌ+ਤ ਦੇ ਘਾਟ ਉਤਾਰ ਦਿੱਤਾ ਗਿਆ। ਕਤ+ਲ ਕਿੰਨਾਂ ਕਾਰਨ ਹੋਇਆ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।ਗੜ੍ਹਦੀਵਾਲਾ ਪੁਲਿਸ ਜਾਂਚ ਵਿੱਚ ਜੁੱਟੀ ਹੋਈ ਹੈ । ਸਾਰੀ ਜਾਣਕਾਰੀ ਮਿਲਦਿਆਂ ਹੀ ਆਪ ਸਭ ਨਾਲ ਸਾਂਝੀ ਕੀਤੀ ਜਾਵੇਗੀ।
ਇੱਥੇ ਜਿਕਰਯੋਗ ਕਿ ਉੱਕਤ ਮ੍ਰਿਤਕ ਨੌਜਵਾਨ ਦੇ ਮਾਂ ਪਿਓ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਇਹ ਦੋਵੇਂ ਭਰਾ ਦਾਦੀ ਨਰੰਜਣ ਕੌਰ ਪਤਨੀ ਲੇਟ ਨੰਬਰਦਾਰ ਹਰਭਜਨ ਸਿੰਘ ਨਾਲ ਰਹਿ ਰਹੇ ਸਨ।