Prime Punjab Times

Latest news
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਵੱਖ-ਵੱਖ ਜਿਲਿਆਂ ਲਈ ਡੈਡ ਬਾਡੀ ਫਰੀਜ਼ਰ ਕੀਤੇ ਰਵਾਨਾ जिला एवं सत्र न्यायधीश की ओर से जिला कानूनी सेवाएं अथारटीज के सदस्यों के साथ बैठक ਗੜਦੀਵਾਲਾ ਇਲਾਕੇ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਨਹੀਂ ਪੈ ਰਹੀ ਠੱਲ,ਲੋਕਾਂ ਚ ਦਹਿਸ਼ਤ ਦਾ ਮਾਹੌਲ  ਸ਼੍ਰੀ ਸ਼ਿਵ ਦੁਰਗਾ ਮੰਦਿਰ ਦਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ 'ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਤਹਿਤ ਟਾਂਡਾ ਦੇ ਪਿੰਡ ਮੂਨਕ ਖੁਰਦ ਵਿਖੇ ਲਗਾਇਆ ਗਿਆ ਸ਼ਿਕਾਇਤ ਨਿਵਾਰਨ ਕੈਂਪ  ਬੀ.ਐਸ.ਸੀ ਆਈ.ਟੀ ਛੇਵੇਂ ਸਮੈਸਟਰ ਦੀ ਵਿਦਿਆਰਥਣ ਪ੍ਰਭਜੋਤ ਨੇ ਪਹਿਲਾ ਸਥਾਨ ਹਾਸਲ ਕੀਤਾ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸੁਣੀਆਂ ਸਮੱਸਿਆਵਾਂ ਰੰਗੋਲੀ ਮੁਕਾਬਲੇ ਚ ਜੇਤੂ ਰਹੀ ਟੀਮ ਨੂੰ ਕੀਤਾ ਸਨਮਾਨਿਤ ਕੈਬਨਿਟ ਮੰਤਰੀ ਜਿੰਪਾ ਨੇ ਜਵਾਹਰ ਨਵੋਦਿਆ ਵਿਦਿਆਲਿਆ ਨੂੰ ਦਿੱਤਾ 2 ਲੱਖ ਰੁਪਏ ਦਾ ਚੈੱਕ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਤੇ ਪਰਸ ਖੋਹ ਕੇ ਹੋਏ ਫਰਾਰ

Home

You are currently viewing *ਦਮੜੀ ਸ਼ੋਭਾ ਯਾਤਰਾ ਹਰਿਦੁਆਰ ਲਈ 4 ਅਪ੍ਰੈਲ ਨੂੰ  ਚੂਹੜਵਾਲੀ ਤੋਂ ਆਰੰਭ ਹੋਵੇਗੀ – ਸੰਤ ਸਰਵਣ ਦਾਸ ਬੋਹਣ* 

*ਦਮੜੀ ਸ਼ੋਭਾ ਯਾਤਰਾ ਹਰਿਦੁਆਰ ਲਈ 4 ਅਪ੍ਰੈਲ ਨੂੰ  ਚੂਹੜਵਾਲੀ ਤੋਂ ਆਰੰਭ ਹੋਵੇਗੀ – ਸੰਤ ਸਰਵਣ ਦਾਸ ਬੋਹਣ* 

ਹੁਸ਼ਿਆਰਪੁਰ 12 ਮਾਰਚ (ਤਰਸੇਮ ਦੀਵਾਨਾ )

* ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਨੇ ਨਵੇਂ ਰੂਟ ਤੇ ਚਾਰ ਦਿਨ ਦੀ ਯਾਤਰਾ ਲਈ ਮਤਾ ਪਾਸ ਕੀਤਾ-ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਇੰਦਰ ਦਾਸ

 :  ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਵਿਸ਼ੇਸ਼ ਮੀਟਿੰਗ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਚੇਅਰਮੈਨ ਸੰਤ ਸਰਵਣ ਦਾਸ ਜੀ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸਮੂਹ ਮੈਂਬਰ ਸਹਿਬਾਨਾਂ ਨੇ 4 ਅਪ੍ਰੈਲ ਤੋਂ 7 ਅਪ੍ਰੈਲ ਤਕ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਸੀ. ਬੀ.ਐਸ. ਸੀ. ਚੂਹੜਵਾਲੀ ਆਦਮਪੁਰ ਤੋਂ ਹਰਿਦੁਆਰ ਤੱਕ ਆਰੰਭ ਹੋਣ ਵਾਲੀ ਮਹਾਨ ਦਮੜੀ ਸ਼ੋਭਾ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ । ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਾਲ ਦੀ ਦਮੜੀ ਸ਼ੋਭਾ ਯਾਤਰਾ 4 ਅਪ੍ਰੈਲ ਤੋਂ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਤੋਂ ਆਰੰਭ ਹੋਵੇਗੀ ਅਤੇ 7 ਅਪ੍ਰੈਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਤੋਂ ਬਾਅਦ ਸੰਗਤਾਂ ਵਾਪਸੀ ਲਈ ਚਾਲੇ ਪਾਉਣਗੀਆਂ  ।    ਇਸ ਮੌਕੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ ਨੇ ਦੱਸਿਆ ਕਿ ਇਸ ਵਾਰ ਮਹਾਨ ਦਮੜੀ ਸ਼ੋਭਾ ਦੇ ਨਵੇਂ ਰੂਟ ਅਤੇ 4 ਦਿਨ ਲਈ ਸੁਸਾਇਟੀ ਵਲੋੰ ਮਤਾ ਪਾਸ ਕੀਤਾ। ਉਨਾਂ ਦੱਸਿਆ ਕਿ 4 ਅਪ੍ਰੈਲ ਸਵੇਰੇ 9 ਵਜੇ ਸ੍ਰੀ ਗੁਰੁ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਤੋਂ ਯਾਤਰਾ ਆਰੰਭ ਹੋਵੇਗੀ ਜੋ ਕਿ ਆਦਮਪੁਰ, ਭੋਗਪੁਰ, ਹੁਸ਼ਿਆਰਪੁਰ, ਮਾਹਿਲਪੁਰ,ਗੜਸ਼ੰਕਰ ਤੋਂ ਹੋ ਕੇ ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ੍ਹ ਪਹੁੰਚੇਗੀ ਅਤੇ ਇਥੇ ਰਾਤ ਠਹਿਰਣ ਤੋਂ ਬਾਅਦ ਸਵੇਰੇ ਅਮ੍ਰਿੰਤ ਵੇਲੇ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ,ਮੋਹਾਲੀ ਤੋਂ ਹੋ ਕੇ ਹਰਿਦੁਆਰ ਪਹੁੰਚੇਗੀ ਅਤੇ 6 ਅਪ੍ਰੈਲ ਨੂੰ ਹਰਿ ਕੀ ਪਉੜੀ ਤੱਕ ਸ਼ੋਭਾ ਯਾਤਰਾ ਹੋਵੇਗੀ ਅਤੇ 7 ਅਪ੍ਰੈਲ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ।ਉਨਾਂ ਸੰਗਤਾਂ ਨੂੰ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ , ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ ,ਸੰਤ ਧਰਮ ਪਾਲ ਸ਼ੇਰਗੜ ਸਟੇਜ ਸਕੱਤਰ, ਸੰਤ ਸੰਤੋਖ ਦਾਸ ਭਾਰਟਾ , ਸੰਤ ਮਨਜੀਤ ਦਾਸ ਬਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ,ਸਾਂਈ ਗੀਤਾ ਸ਼ਾਹ ਕਾਦਰੀ , ਸੰਤ ਰਮੇਸ਼ ਦਾਸ ਸ਼ੇਰਪੁਰ ਢਕੌਂ, ਸੰਤ ਰਜੇਸ਼ ਦਾਸ ਬਜਵਾੜਾ, ਸੰਤ ਪ੍ਰੇਮ ਦਾਸ ਭਬਿਆਣਾ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਬੀਬੀ ਕੁਲਦੀਪ ਕੌਰ ਮੈਹਿਨਾ, ਸੰਤ ਸਰੂਪ ਸਿੰਘ ਬੋਹਾਨੀ ,ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਗੁਰਮੀਤ ਦਾਸ ਪਿਪਲਾਂਵਾਲਾ, ਸੰਤ ਪ੍ਰਮੇਸ਼ਵਰੀ ਦਾਸ ਅਤੇ ਸੰਗਤਾਂ ਹਾਜਰ ਸਨ।

error: copy content is like crime its probhihated