Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨਸ਼ਾ ਕਰਨ ਤੇ ਰੋਕਣ ਤੇ ਸ਼੍ਰੀ ਰਵਿਦਾਸ ਮੰਦਿਰ ਦੇ ਪੂਜਾਰੀ ਦਾ ਕਤਲ ਵਾਲਾ ਦੋਸ਼ੀ ਗਿ੍ਰਫਤਾਰ

ਨਸ਼ਾ ਕਰਨ ਤੇ ਰੋਕਣ ਤੇ ਸ਼੍ਰੀ ਰਵਿਦਾਸ ਮੰਦਿਰ ਦੇ ਪੂਜਾਰੀ ਦਾ ਕਤਲ ਵਾਲਾ ਦੋਸ਼ੀ ਗਿ੍ਰਫਤਾਰ

ਗੁਰਦਾਸਪੁਰ 22 ਫ਼ਰਵਰੀ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਘੁੰਮਣ ਕਲਾਂ ਦੇ ਪਿੰਡ ਭੋਜਰਾਜ ਵਿੱਚ ਨਸ਼ਾ ਕਰਨ ਤੋ ਰੋਕਣ ਤੇ ਰਵਿਦਾਸ ਮੰਦਿਰ ਦੇ ਪੁਜਾਰੀ ਦਾ ਸਿਰ ਵਿੱਚ ਰਾਡ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕੀਤਾ ਗਿਆ ਹੈ । ਸੰਤੋਸ਼ ਕੁਮਾਰੀ ਪਤਨੀ ਮਹਿੰਦਰਪਾਲ ਵਾਸੀ ਭੋਜਰਾਜ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਹ ਬੀਤੇ ਦਿਨ ਪਿੰਡ ਵਿੱਚ ਬਣੇ ਹੋਏ ਸ਼੍ਰੀ ਰਵੀਦਾਸ ਮੰਦਿਰ ਵਿੱਚ ਮੱਥਾ ਟੇਕਣ ਗਈ ਸੀ । ਉਹ ਮੱਥਾ ਟੇਕ ਕੇ ਮੰਦਿਰ ਦੇ ਅੰਦਰ ਖੜੀ ਸੀ ਅਤੇ ਮੰਦਿਰ ਦਾ ਪੁਜਾਰੀ ਥੁੜਾ ਰਾਮ ਪੁੱਤਰ ਕੇਸਰ ਰਾਮ ਵਾਸੀ ਭੋਜਰਾਜ ਮੰਦਿਰ ਵਿੱਚ ਬੈਠ ਕੇ ਪਾਠ ਕਰ ਰਿਹਾ ਸੀ ਕਿ ਇੰਨੇ ਨੂੰ ਉਹਨਾਂ ਦੇ ਪਿੰਡ ਦਾ ਵਸਨੀਕ ਬਲਵਿੰਦਰ ਸਿੰਘ ਪੁੱਤਰ ਨਾਗਰ ਸਿੰਘ ਮੰਦਿਰ ਦੇ ਅੰਦਰ ਆਇਆ ਜਿਸਦੇ ਹੱਥ ਵਿੱਚ ਲੋਹੇ ਦੀ ਰਾਡ ਸੀ ਜਿਸ ਨੇ ਉਸਦੇ ਵੇਖਦੇ-ਵੇਖਦੇ ਆਪਣੇ ਹੱਥ ਵਿੱਚ ਫੜੀ ਰਾਡ ਦੇ ਵਾਰ ਥੁੜਾਂ ਰਾਮ ਦੇ ਸਿਰ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਉਸ ਵੱਲੋਂ ਰੋਲਾ ਪਾਉਣ ਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖਕੇ ਬਲਵਿੰਦਰ ਸਿੰਘ ਮੋਕਾ ਤੋ ਰਾਡ ਸਮੇਤ ਫ਼ਰਾਰ ਹੋ ਗਿਆ । ਸੰਤੋਸ਼ ਕੁਮਾਰੀ ਨੇ ਹੋਰ ਦਸਿਆਂ ਕਿ ਥੁੜਾਂ ਰਾਮ ਦੇ ਭਰਾ ਪੂਰਨ ਚੰਦ ਨੇ ਸਵਾਰੀ ਦਾ ਪ੍ਰਬੰਧ ਕਰਕੇ ਥੁੜਾਂ ਰਾਮ ਨੂੰ ਹੱਸਪਤਾਲ ਵੱਲ ਲੇ ਕੇ ਚੱਲ ਪਿਆਂ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਥੁੜਾਂ ਰਾਮ ਦੀ ਮੋਤ ਹੋ ਗਈ ਹੈ । ਪੁਲਿਸ ਸਟੇਸ਼ਨ ਘੁੰਮਣ ਕਲਾ ਦੇ ਮੁੱਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਸੰਤੋਸ਼ ਕੁਮਾਰੀ ਦੇ ਬਿਆਨ ਤੇ ਪੁਲਿਸ ਵੱਲੋਂ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਬਲਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।