ਸ਼ਹੀਦ ਨਾਇਕ ਅਜੈ ਸਲਾਰੀਆ ਕਮੇਟੀ ਵੱਲੋਂ ਰਾਸ਼ਟਰੀ ਡਾਕਟਰ ਦਿਵਸ ਤੇ ਰੂਰਲ ਮੈਡੀਕਲ ਅਫ਼ਸਰ ਡਾ ਜੀਵਨ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ
ਜਿਸ ਤਰ੍ਹਾਂ ਸੈਨਿਕ ਦੇਸ਼ ਦੀ ਰੱਖਿਆ ਕਰਦੇ ਹਨ ਇਸ ਤਰ੍ਹਾਂ ਹੀ ਡਾਕਟਰ ਸਾਡੀ ਸਿਹਤ ਦੀ ਰੱਖਿਆ ਕਰਦੇ ਹਨ : ਕਰਨੇਸ ਮਹਾਜਨ
ਪਠਾਨਕੋਟ 1 ਜੁਲਾਈ (ਅਵਿਨਾਸ਼ ਸ਼ਰਮਾ ) ਸਰਕਾਰੀ ਮਿਡਲ ਸਕੂਲ ਦਰਸ਼ੋਪੁਰ ਵਿਖੇ ਸ਼ਹੀਦ ਨਾਇਕ ਅਜੈ ਸਿਲਾਰੀਆ ਸੇਵਾ ਸੰਮਤੀ ਦੇ ਜਨਰਲ ਸਕੱਤਰ ਮਾਸਟਰ ਕਰਨੇਸ਼ ਮਹਾਜਨ ਦੀ ਅਗਵਾਈ ਹੇਠ ਰਾਸ਼ਟਰੀ ਡਾਕਟਰ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਰੂਰਲ ਮੈਡੀਕਲ ਅਫ਼ਸਰ. ਡਾ: ਜੀਵਨ ਪ੍ਰਕਾਸ਼ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ । ਡਾ ਜੀਵਨ ਪ੍ਰਕਾਸ਼ ਨੂੰ ਪਹਿਲਾਂ ਵੀ ਕਾਫੀ ਸਮਾਜ ਸੇਵੀ ਸੰਸਥਾਵਾਂ ਅਤੇ ਸਿਹਤ ਵਿਭਾਗ ਵੱਲੋਂ ਵੀ ਚੰਗੀਆਂ ਸਿਹਤ ਸੇਵਾਵਾਂ ਦੇਣ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ ਜੀਵਨ ਪ੍ਰਕਾਸ਼ ਇਲਾਕੇ ਵਿੱਚ ਆਪਣੇ ਪੇਸ਼ੇ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜ ਸੇਵਕ ਵਜੋਂ ਵੀ ਜਾਣਿਆ ਜਾਂਦਾ ਹੈ । ਉਹ ਬਹੁਤ ਹੀ ਮਿਠੇ ਸੁਭਾਅ ਦੇ ਮਾਲਕ ਹਨ । ਜਿਵੇਂ ਕਹਿੰਦੇ ਹਨ ਕਿ ਡਾ ਪਰਮਾਤਮਾ ਦਾ ਦੂਜਾ ਰੂਪ ਹੁੰਦਾ ਹੈ ਤੇ ਇਹ ਸਾਰਾ ਕੁਝ ਉਹਨਾਂ ਦੇ ਢੁਕਦਾ ਹੈ । ਇਸ ਮੌਕੇ ਕਰਨੇਸ਼ ਮਹਾਜਨ ਨੇ ਦੱਸਿਆ ਕਿ ਜਿਸ ਤਰ੍ਹਾਂ ਇੱਕ ਸੈਨਿਕ ਦੇਸ਼ ਦੀ ਰੱਖਿਆ ਕਰਦਾ ਹੈ। ਇਸੇ ਤਰ੍ਹਾਂ ਡਾਕਟਰ ਸਾਡੀ ਸਿਹਤ ਦੀ ਰੱਖਿਆ ਕਰਦਾ ਹੈ। ਸਾਡੇ ਸਮਾਜ ਵਿੱਚ ਡਾਕਟਰਾਂ ਨੂੰ ਉੱਚ ਦਰਜਾ ਦਿੱਤਾ ਜਾਂਦਾ ਹੈ। ਉਸ ਨੂੰ ਜੀਵਨ ਦਾ ਮੁਕਤੀਦਾਤਾ ਮੰਨਿਆ ਜਾਂਦਾ ਹੈ। ਡਾਕਟਰ ਵੀਸੀ ਰਾਏ ਦੀ ਯਾਦ ਵਿੱਚ 1 ਜੁਲਾਈ ਨੂੰ ਡਾਕਟਰ ਦਿਵਸ ਮਨਾਇਆ ਜਾਂਦਾ ਹੈ। ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ‘ਰਾਸ਼ਟਰੀ ਮੈਡੀਕਲ ਦਿਵਸ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ, ਸਾਲ 1991 ਵਿੱਚ, ਭਾਰਤ ਸਰਕਾਰ ਨੇ ਰਾਸ਼ਟਰੀ ਡਾਕਟਰ ਦਿਵਸ ਮਨਾਉਣਾ ਸ਼ੁਰੂ ਕੀਤਾ ਅਤੇ ਹਰ ਸਾਲ ਇਸ ਦਿਨ ਨੂੰ ਵੱਖ-ਵੱਖ ਢੰਗ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਕੈਪਟਨ ਰਛਪਾਲ ਸਿੰਘ ਸਲਾਰੀਆ, ਪ੍ਰਿੰਸੀਪਲ ਨੀਰਜ ਕੁਮਾਰ, ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਨੀਰੂ ਬਾਲਾ, ਆਸ਼ਾ ਰਾਣੀ, ਸੋਨੀਆ, ਚਰਨਜੀਤ ਕੌਰ, ਨੀਰੂ ਠਾਕੁਰ, ਨੀਲਮ ਸ਼ਰਮਾ ਆਦਿ ਹਾਜ਼ਰ ਸਨ।








