Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬੀ ਐਲ ਓ ਅਤੇ ਚੋਣ ਡਿਊਟੀ ਤੇ ਲੱਗੀਆਂ ਮਹਿਲਾ ਅਧਿਆਪਕਾਂ ਦੀਆਂ ਮੁਸਕਲਾਂ ਹੱਲ ਕਰਨ ਦੀ ਪ੍ਰਸਾਸ਼ਨ ਨੂੰ ਅਪੀਲ

ਬੀ ਐਲ ਓ ਅਤੇ ਚੋਣ ਡਿਊਟੀ ਤੇ ਲੱਗੀਆਂ ਮਹਿਲਾ ਅਧਿਆਪਕਾਂ ਦੀਆਂ ਮੁਸਕਲਾਂ ਹੱਲ ਕਰਨ ਦੀ ਪ੍ਰਸਾਸ਼ਨ ਨੂੰ ਅਪੀਲ

ਗੁਰਦਾਸਪੁਰ 3 ਫ਼ਰਵਰੀ ( ਅਸ਼ਵਨੀ ) : ਬੀ ਐਲ ਓ ਅਤੇ ਚੋਣ ਡਿਊਟੀ ਤੇ ਲੱਗੀਆਂ ਮਹਿਲਾ ਅਧਿਆਪਕਾਂ ਦੀਆਂ ਮੁਸਕਲਾਂ ਹੱਲ ਕਰਨ ਦੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਗਈ ਹੈ । ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਗੁਰਦਾਸਪੁਰ ਵੱਲੋ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਨਰਲ ਸਕੱਤਰ ਗੁਰਦਿਆਲ ਚੰਦ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਕੌਰ, ਡਾ ਸਤਿੰਦਰ ਸਿੰਘ ਨੇ ਦੱਸਿਆ ਕਿ ਬੀ ਐਲ ਓ ਨੂੰ ਵੀ ਦੂਸਰੇ ਚੋਣ ਅਮਲੇ ਵਾਂਗ 12 ਨੰਬਰ ਫਾਰਮ ਭਰਵਾ ਕੇ ਵੋਟ ਪਾਉਣ ਦੀ ਆਗਿਆ ਦਿੱਤੀ ਜਾਵੇ।ਇਸ ਤੋ ਇਲਾਵਾ ਚੋਣ ਕਮਿਸ਼ਨ ਦੀਆਂ ਹਦਾਇਤ ਅਨੁਸਾਰ ਬੀ ਐਲ ਓ ਬਿਲਕੁਲ ਨੇੜੇ ਦਾ ਕਰਮਚਾਰੀ ਲਗਾਇਆ ਜਾਵੇ।
ਚੋਣ ਡਿਊਟੀ ਵਿੱਚ ਜਿੰਨਾ ਮਹਿਲਾ ਅਧਿਆਪਕਾਂ ਜਾਂ ਮੁਲਾਜ਼ਮਾਂ ਦੇ ਬੱਚੇ ਫੀਡ ਲੈਂਦੇ ਹਨ ਉਨ੍ਹਾਂ ਨੂੰ ਚੋਣ ਡਿਊਟੀ ਤੋ ਛੋਟ ਦਿੱਤੀ ਜਾਵੇ।ਇਸ ਤੋ ਇਲਾਵਾ ਵੱਖ ਵੱਖ ਬੀਮਾਰੀਆਂ ਤੋ ਪੀੜਤ ਅਧਿਆਪਕਾਂ ਨੂੰ ਡਿਊਟੀ ਤੋ ਛੋਟ ਦਿੱਤੀ ਜਾਵੇ। ਬੀ ਐਲ ਓ ਤੋ ਸਿਰਫ਼ ਚੋਣਾਂ ਨਾਲ ਸਬੰਧਤ ਕੰਮ ਲੈਣ ਦੀ ਅਪੀਲ ਕੀਤੀ ਗਈ।
ਇਸ ਮੌਕੋ ਸੁਖਜਿੰਦਰ ਸਿੰਘ, ਅਮਰਜੀਤ ਸਿੰਘ ਕੋਠੇ,ਮਨੋਹਰ ਲਾਲ, ਜਾਮੀਤਰਾਜ, ਵਰਗਿਸ਼ ਸਲਾਮਤ, ਸਤਨਾਮ ਸਿੰਘ, ਉਪਕਾਰ ਸਿੰਘ ਵਡਾਲਾ ਬਾਂਗਰ, ਕੁਲਰਾਜ ਸਿੰਘ ਆਦਿ ਹਾਜ਼ਰ ਸਨ