Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਭਾਜਪਾ ਗੜ੍ਹਦੀਵਾਲਾ ਵਰਕਰਾਂ ਦਾ ਹੋਇਆ ਇੱਕਠ , ਕਿਹਾ ਮਨਜੀਤ ਸਿੰਘ ਦਸੂਹਾ ਨੂੰ ਜਿਤਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ

ਭਾਜਪਾ ਗੜ੍ਹਦੀਵਾਲਾ ਵਰਕਰਾਂ ਦਾ ਹੋਇਆ ਇੱਕਠ , ਕਿਹਾ ਮਨਜੀਤ ਸਿੰਘ ਦਸੂਹਾ ਨੂੰ ਜਿਤਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ

ਇਸ ਵਾਰ ਹਲਕਾ ਟਾਂਡਾ ਦੀ ਕਮਾਨ ਇਕ ਸਮਾਜ ਸੇਵੀ ਦੇ ਹੱਥ ਹੋਵੇਗੀ – ਗੋਪਾਲ ਐਰੀ

ਗੜ੍ਹਦੀਵਾਲਾ 2/02/2021 (ਯੋਗੇਸ਼ ਗੁਪਤਾ/ਚੌਧਰੀ) ਅੱਜ ਭਾਜਪਾ ਗੜ੍ਹਦੀਵਾਲਾ ਕਾਰਜਕਰਤਾਵਾਂ ਦੀ ਇਕ ਮੀਟਿੰਗ ਸੰਯੁਕਤ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਦੇ ਚੋਣ ਦਫਤਰ ਵਿਖੇ ਸ਼ਹਿਰੀ ਪ੍ਰਧਾਨ ਗੋਪਾਲ ਏਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਰਕਰਾਂ ਨੇ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਜਿਤਾਉਣ ਲਈ ਭਰਵਾਂ ਸਹਿਯੋਗ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਮਨਜੀਤ ਸਿੰਘ ਦਸੂਹਾ ਅਤੇ ਭਾਜਪਾ ਵੱਲੋਂ ਐਲਾਨੇ ਚੋਣ ਮਨੋਰਥ ਪੱਤਰ ਸਬੰਧੀ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਹਿਰੀ ਪ੍ਰਧਾਨ ਗੋਪਾਲ ਏਰੀ ਨੇ ਦੱਸਿਆ ਕਿ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਹਲਕਾ ਟਾਂਡਾ ਦੀ ਕਮਾਨ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਸੌਂਪੀ ਜਾਵੇਗੀ ਜੋ ਪਿਛਲੇ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਆਸ ਹੀ ਨਹੀਂ ਸਗੋਂ ਪੂਰਾ ਭਰੋਸਾ ਹੈ ਕਿ ਲੋਗਾ ਵਲੋਂ ਹਲਕਾ ਟਾਂਡਾ ਦੇ ਮਨਜੀਤ ਸਿੰਘ ਦਸੂਹਾ ਨੂੰ ਲੋਕਾਂ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ ਅਤੇ ਭਾਜਪਾ ਅਕਾਲੀ ਯੂਨਾਈਟਿਡ ਅਤੇ ਲੋਕ ਕਾਂਗਰਸ ਦੀ ਸਰਕਾਰ ਨੂੰ ਦੀ ਲੋਗ ਸਰਕਾਰ ਬਨੋਉਣਗੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਯੋਗੇਸ਼ ਸਪਰਾ, ਸਾਬਕਾ ਕੌਂਸਲਰ ਭਾਜਪਾ ਆਗੂ ਸ਼ਿਵ ਦਿਆਲ, ਸੀਨੀਅਰ ਭਾਜਪਾ ਆਗੂ ਡਾ: ਸਵਰਨਕਾਂਤ ਪਰਾਸ਼ਰ, ਸੁਸ਼ੀਲ ਪੰਡਿਤ, ਪੰਕਜ ਸੈਣੀ, ਧਰਮਿੰਦਰ ਪੰਡਿਤ, ਵਿਵੇਕ ਗੁਪਤਾ, ਰਾਹੁਲ ਸੇਠ, ਭਾਜਪਾ ਆਗੂ ਪਵਨ ਗੁਪਤਾ, ਕੈਪਟਨ ਗੁਰਵਿੰਦਰ ਸਿੰਘ,ਗੋਵਰਧਨ ਪੰਡਿਤ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਪ੍ਰਮੋਦ ਤ੍ਰਿਵੇਦੀ ਅਤੇ ਹੋਰ ਭਾਜਪਾ ਵਰਕਰ ਆਦਿ ਹਾਜ਼ਰ ਸਨ ।