Prime Punjab Times

Latest news
ਪੁਲਿਸ ਵੱਲੋਂ ਆਨਲਾਈਨ ਠੱਗੀ ਦੇ ਮਾਮਲਿਆਂ ਵਿੱਚ ਵੱਡੀ ਸਫਲਤਾ — ਪੀੜਤਾਂ ਨੂੰ ਵਾਪਸ ਕਰਵਾਏ 14 ਲੱਖ 34 ਹਜ਼ਾਰ ਰੁਪਏ : DS... ਮੇਘਾਲਿਆ ਦੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ  ਦਿਵਸ ਸਮਾਗਮ ’ਚ ਸ਼ਾਮਿਲ ਹੋਣ ਦਾ ਦਿੱਤਾ... ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਧਾਰਮਿਕ ਪ੍ਰੀਖਿਆ 'ਚੋਂ ਸਟੇਟ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ  KMS ਕਾਲਜ ਵਿਖੇ ਲੇਖ ਲਿੱਖਣ ਅਤੇ ਪੋਸਟਰ ਬਣਾਉਣ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ     ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ 'ਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ,ਪਿਸਤੌਲ ਬਰਾਮਦ ਬਲਾਕ ਪੱਧਰੀ ਖੇਡਾਂ 'ਚ ਵਿਦਿਆਰਥੀਆਂ ਦਾ ਓਵਰ ਆਲ ਟਰਾਫੀ ਤੇ ਕਬਜ਼ਾ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ 'ਚ ਪੰਜਾਬ ਪੁਲਿਸ ਦਾ ਯੋਗਦਾਨ ਬੇਮਿਸਾਲ - SSP ਸੰਦੀਪ ਕੁਮਾਰ ਮਲਿਕ गन्नौर आश्रम में पूजनीय आनंद मूर्ति गुरु माँ जी के पावन सान्निध्य में शाम के अवसर पर पौधारोपण कार्यक... 35ਵਾਂ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਸ਼੍ਰੀ ਵਿਸ਼ਵਕਰਮਾ ਮੰਦਿਰ,ਗੜ੍ਹਦੀਵਾਲਾ ਵਿਖੇ ਸ਼ਰਧਾਪੂਰਵਕ ਮਨਾਇਆ KMS ਕਾਲਜ ਵਿਖੇ ਦੀਵਾਲੀ ਮੌਕੇ ਰੰਗੋਲੀ ਪ੍ਰਤੀਯੋਗਿਤਾ ਦਾ ਆਯੋਜਨ - ਡਾਇਰੈਕਟਰ ਡਾ. ਮਾਨਵ ਸੈਣੀ

Home

ADVERTISEMENT
You are currently viewing ਐਂਬੂਲੈਸ ਦੀ ਆੜ ਵਿੱਚ ਅੰਤਰ ਰਾਜੀ ਨਾਰਕੋਟਿਕਸ ਸਮਗਲਿੰਗ ਗਿਰੋਹ ਦਾ ਪਰਦਾਫਾਸ਼,ਪੁਲਿਸ ਨੇ 8 ਕਿਲੋਗ੍ਰਾਮ ਅਫੀਮ ਤਿੰਨ ਵਿਅਕਤੀਆਂ ਨੂੰ ਦਬੋਚਿਆ 

ਐਂਬੂਲੈਸ ਦੀ ਆੜ ਵਿੱਚ ਅੰਤਰ ਰਾਜੀ ਨਾਰਕੋਟਿਕਸ ਸਮਗਲਿੰਗ ਗਿਰੋਹ ਦਾ ਪਰਦਾਫਾਸ਼,ਪੁਲਿਸ ਨੇ 8 ਕਿਲੋਗ੍ਰਾਮ ਅਫੀਮ ਤਿੰਨ ਵਿਅਕਤੀਆਂ ਨੂੰ ਦਬੋਚਿਆ 

ਐਂਬੂਲੈਸ ਦੀ ਆੜ ਵਿੱਚ ਅੰਤਰ ਰਾਜੀ ਨਾਰਕੋਟਿਕਸ ਸਮਗਲਿੰਗ ਗਿਰੋਹ ਦਾ ਪਰਦਾਫਾਸ਼,ਪੁਲਿਸ ਨੇ 8 ਕਿਲੋਗ੍ਰਾਮ ਅਫੀਮ ਤਿੰਨ ਵਿਅਕਤੀਆਂ ਨੂੰ ਦਬੋਚਿਆ 

ਚੰਡੀਗੜ੍ਹ : ਐਂਬੂਲੈਸ ਦੀ ਆੜ ਵਿੱਚ ਅੰਤਰ ਰਾਜੀ ਨਾਰਕੋਟਿਕਸ ਸਮਗਲਿੰਗ ਗਿਰੋਹ ਨੂੰ ਐਸ ਏ ਐਸ ਨਗਰ ਮੋਹਾਲੀ ਪੁਲਸ ਨੇ 8 ਕਿਲੋਗ੍ਰਾਮ ਅਫੀਮ ਤੇ ਇੱਕ ਐਂਬੂਲੈਸ ਮਾਰੂਤੀ ਵੈਨ ਨੰਬਰ CH01-TA-2309 ਸਮੇਤ ਤਿੰਨ ਵਿਅਕਤੀਆਂ ਨੂੰ ਅੰਬਾਲਾ-ਚੰਡੀਗੜ ਹਾਈਵੇ ਪਿੰਡ ਦੇਪੁਰ ਨੇੜੇ ਟੋਲ ਪਲਾਜਾ ਤੋਂ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਰਵੀ ਸ਼੍ਰੀਵਾਸਤਵ ਪੁੱਤਰ ਰਾਕੇਸ਼ ਬਾਬੂ ਵਾਸੀ ਪਿੰਡ ਧਾਮੋਰਾ ਨੇੜੇ ਪੁਲਿਸ ਚੌਂਕੀ, ਥਾਣਾ ਸਹਿਜਾਦਨਗਰ ਜ਼ਿਲ੍ਹਾ ਰਾਮਪੁਰ (ਯੂ.ਪੀ) ਹਾਲ ਵਾਸੀ ਕਿਰਾਏਦਾਰ ਰਾਮਦਰਬਾਰ ,ਚੰਡੀਗੜ ਉਮਰ ਕਰੀਬ 28 ਸਾਲ, ਹਰਿੰਦਰ ਸ਼ਰਮਾ ਪੁੱਤਰ ਰਾਮ ਕਰਨ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਨਵਾਗਾਓ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 47 ਸਾਲ, ਅੰਕੁਸ਼ ਪੁੱਤਰ ਪਰਮਜੀਤ ਵਾਸੀ ਨੇੜੇ ਆਟਾ ਚੱਕੀ ਪਿੰਡ ਖੁੱਡਾ ਅਲੀ ਸ਼ੇਰ, ਚੰਡੀਗੜ੍ਹ ਉਮਰ ਕਰੀਬ 27 ਸਾਲ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਵੇਕ ਸ਼ੀਲ ਸੋਨੀ ਆਈ. ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ. ਐਸ ਨਗਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਸ਼ਪੈਸ਼ਲ ਮੋਹਿੰਮ ਦੌਰਾਨ  ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ),ਐਸ.ਏ.ਐਸ ਨਗਰ ਅਤੇ ਸ.ਗੁਰਸੇਰ ਸਿੰਘ,ਉਪ ਕਪਤਾਨ ਪੁਲਿਸ (ਇੰਨਐਸਟੀਗੇਸ਼ਨ), ਐਸ.ਏ. ਐਸ ਨਗਰ ਦੀ ਰਹਿਨੁਮਾਈ ਹੇਠ ਇਸ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਕੱਲ ਮਿਤੀ 23-07-2022 ਨੂੰ ਅੰਬਾਲਾ-ਚੰਡੀਗੜ ਹਾਈਵੇ ਪਿੰਡ ਦੱਖਰ ਨੇੜੇ ਟੋਲ ਪਲਾਜਾ ਸ਼ਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜੋ ਦੌਰਾਨ ਚੈਕਿੰਗ ਇੱਕ ਐਬੂਲੈਸ ਵੈਨ ਅੰਬਾਲਾ ਸਾਈਡ ਤੋਂ ਆ ਰਹੀ ਸੀ।ਜਿਸ ਨੂੰ ਰੋਕਿਆ ਗਿਆ,ਜਿਸ ਵਿੱਚ ਇੱਕ ਵਿਅਕਤੀ ਸਟੇਚਰ ਨੁਮਾ ਸੀਟ ਤੇ ਮਰੀਜ਼ ਦੀ ਤਰ੍ਹਾਂ ਲੰਮ੍ਹਾ ਪਿਆ ਸੀ ਦੂਸਰਾ ਵਿਅਕਤੀ ਉਸ ਨਾਲ ਉਸ ਦੀ ਦੇਖਭਾਲ ਲਈ ਬੈਠਾ ਹੋਇਆ ਸੀ ਅਤੇ ਇੱਕ ਡਰਾਇਵਰ ਸੀਟ ਤਟੋ ਬੈਠਾ ਸੀ ਪਰ ਐਬੂਲੈਸ ਵੈਨ ਵਿਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ, ਫਰਸਟ-ਖੇਡ ਕਿੱਟ ਲੱਗਾ ਹੋਇਆ ਸੀ ਜੋ ਸ਼ੱਕ ਪੈਣ ਤੇ ਐਬਲੇਸ ਐਨ ਨੂੰ ਦੇਸ਼ ਕਰਨ ਤੇ ਮਰੀਜ ਦਾ ਢੋਂਗ ਰਚ ਕੇ ਲੰਮਾ ਪਏ ਵਿਅਕਤੀ ਦੇ ਸਿਰ ਥੱਲੇ ਲਏ ਹੋਏ ਸਿਰਾਨੇ ਤੱਕੀਆ) ਦੀ ਤਲਾਸ਼ੀ ਕਰਨ ਤੇ ਉਸ ਵਿੱਚ ਕੁਲ 8 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।ਜੋ ਤਿੰਨਾਂ ਵਿਅਕਤੀਆਂ ਖਿਲਾਫ ਦਰਜ ਕੀਤੇ ਮੁੱਕਦਮੇ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:ਮੁਕੱਦਮਾ ਨੰ. 120 ਮਿਤੀ 23-07-2022 ਅ/ਧ 18-61-85 NDPS Act ਥਾਣਾ ਲਾਲੜੂ ਦਰਜ ਕੀਤਾ ਗਿਆ ਹੈ।

ਹੁਣ  ਤੱਕ ਸਮਗਲਿੰਗ ਕੀਤੀ ਗਈ:- ਕਰੀਬ 10/12 ਵਾਰ ਐਬੂਲਸ ਦੀ ਵਰਤੋ ਕਰਕੇ ਪ੍ਰਤੀ 8/10 ਕਿੱਲੋਗ੍ਰਾਮ ਅਫੀਮ

ਕ੍ਰਿਮੀਨਲ ਹਿਸਟਰੀ

ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।ਜਿੰਨਾ ਪਾਸੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਮੁਕਦਮਾ ਦੀ ਤਫਤੀਸ਼ ਜਾਰੀ ਹੈ।

error: copy content is like crime its probhihated