ਟਾਂਡਾ / ਦਸੂਹਾ (ਚੌਧਰੀ) : ਟਾਂਡਾ ਪੁਲਸ ਨੇ ਇੱਕ ਨੌਜਵਾਨ ਨੂੰ 24 ਨੀਲੇ ਫਿਰੋਜੀ ਰੰਗ ਦੇ ਨਸ਼ੀਲੇ ਕੈਪਸੂਲ ਅਤੇ 960 ਰੁ. ਭਾਰਤੀ ਕਰੰਸੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਐਸ ਆਈ ਦਿਆਲ ਸਿੰਘ ਸਮੇਤ ਸਾਰੀ ਕਰਮਚਾਰੀਆਂ ਗਸ਼ਤ ਬਾ ਚੈਕਿੰਗ ਸ਼ਕੀ ਪੁਰਸ਼ਾਂ ਦੇ ਸਬੰਧ ਵਿੱਚ ਰੇਲਵੇ ਰੋਡ ਤੋਂ ਟਾਂਡਾ ਪੁਲੀ ਨੂੰ ਜਾ ਰਿਹਾ ਸੀ ਤਾਂ ਜਦ ਪੁਲਿਸ ਪਾਰਟੀ ਟਾਂਡਾ ਪੁਲੀ ਕੋਲ ਪੁੱਜੀ ਤਾਂ ਕਰਿਆਨਾਂ ਦੀ ਦੁਕਾਨ ਪਰ ਇਕ ਮੋਨਾ ਨੌਜਵਾਨ ਖੜਾ ਸੀ ਦੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਖਿਸਕਣ ਲਗਾ। ਜਿਸ ਨੂੰ ਮਨ ਏ ਐਸ ਆਈ ਅਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਇੰਦਰਪਾਲ ਪੁੱਤਰ ਮੁਨੀ ਲਾਲ ਵਾਸੀ ਨੇੜੇ ਬੀਬੀਆਂ ਦਾ ਗੁਰੂਦੁਆਰਾ ਟਾਂਡਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦੀ ਸ਼ੱਕ ਦੀ ਬਨਾਹ ਪਰ ਚੈਕਿੰਗ ਕੀਤੀ ਗਈ। ਜਿਸ ਦੀ ਪੇਟ ਦੀ ਤਲਾਸ਼ੀ ਕਰਨ ਪਰ ਉਸ ਦੀ ਸੱਜੀ ਜੇਬ ਵਿੱਚੋਂ ਇਕ ਮੋਮੀ ਲਿਫਾਫਾ ਬਾਅਦ ਹੋਇਆ। ਲਿਫਾਫਾ ਵਿੱਚ 24 ਨੀਲੇ ਫਿਰੋਜੀ ਰੰਗ ਦੇ ਨਸ਼ੀਲੇ ਕੈਪਸੂਲ ਥਾਮਦ ਹੋਏ ਹਰੇਕ ਨਸ਼ੀਲੇ ਕੈਪਸੂਲ ਪਰ ANTI SPASMODIC ਲਿਖਿਆ ਹੈ ਅਤੇ ਪੈਟ ਪਿਛਲੀ ਜੇਬ ਵਿੱਚੋਂ 960 ਰੁ. ਭਾਰਤੀ ਕਰੰਸੀ ਬਰਾਮਦ ਹੋਏ। ਜਿਸ ਤੇ ਟਾਂਡਾ ਪੁਲਿਸ ਨੇ ਜੁਲਮ 22-61-85 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








