Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਜਾਗਰਵਾ ਡੋਗਰੀ ਨਾਚ ਨੇ ਪੇਸ਼ ਕੀਤੀ ਜੰਮੂ ਸੰਸਕ੍ਰਿਤੀ ਦੀ ਝਲਕ

ਜਾਗਰਵਾ ਡੋਗਰੀ ਨਾਚ ਨੇ ਪੇਸ਼ ਕੀਤੀ ਜੰਮੂ ਸੰਸਕ੍ਰਿਤੀ ਦੀ ਝਲਕ

ਜਾਗਰਵਾ ਡੋਗਰੀ ਨਾਚ ਨੇ ਪੇਸ਼ ਕੀਤੀ ਜੰਮੂ ਸੰਸਕ੍ਰਿਤੀ ਦੀ ਝਲਕ

ਕਰਾਫ਼ਟਸ ਬਾਜਾਰ ’ਚ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੀ ਅਗਵਾਈ ’ਚ ਵੱਖ-ਵੱਖ ਸਟੇਟਾਂ ਦੇ ਕਲਾਕਾਰ ਕਰ ਰਹੇ ਨੇ ਆਪਣੇ ਫਨ ਦਾ ਮੁਜਾਹਰਾ

ਹੁਸ਼ਿਆਰਪੁਰ, 23 ਮਾਰਚ(ਬਿਊਰੋ) : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਜਵੰਤੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਕਰਾਫਟਸ ਬਾਜ਼ਾਰ ਵਿਚ ਜੰਮੂ ਦਾ ਜਾਗਰਵਾ ਡੋਗਰੀ ਨਾਚ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਨੋਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੀ ਅਗਵਾਈ ਹੇਠ ਇਸ ਕਰਾਫ਼ਟਸ ਬਾਜ਼ਾਰ ਵਿਚ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀ ਮਹਾਨ ਸੰਸਕ੍ਰਿਤੀ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਰਵੀ ਸ਼ਰਮਾ ਦੁਆਰਾ ਨਿਰਦੇਸ਼ਤ ਜਾਗਰਵਾ ਡੋਗਰੀ ਨਾਚ ਵਿਚ ਲਾੜੇ ਦੀ ਸ਼ਾਦੀ ਨੂੰ ਖੂਬਸੂਰਤ ਅੰਦਾਜ ਵਿਚ ਪੇਸ਼ ਕੀਤਾ ਗਿਆ ਹੈ। ਇਸ ਵਿਚ ਲਾੜੇ ਦੇ ਘਰ ਵਿਚ ਲੜਕੀਆਂ ਨੱਚਦੀਆਂ ਹਨ, ਜਦਕਿ ਲਾੜਾ ਸ਼ਾਦੀ ਲਈ ਗਿਆ ਹੁੰਦਾ ਹੈ। ਇਸ ਤਰ੍ਹਾਂ ਰਾਤ ਦਾ ਸਮਾਂ ਬਿਤਾਉਣ ਲਈ ਮਹਿਲਾਵਾਂ ਘਰ ’ਤੇ ਦਲਸੀ ਵਿਚ ਪੈਰ ਪਾ ਕੇ ਖੁਸ਼ੀ ਨਾਲ ਝੂੰਮਦੀਆਂ ਹਨ। ਉਨ੍ਹਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਵੇਰ ਦੀ ਪਹਿਲੀ ਕਿਰਨ ਨਾਲ ਹੀ ਉਨ੍ਹਾਂ ਦੇ ਘਰ ਵਿਚ ਨਵੀਂ ਦੁਲਹਨ ਆਵੇਗੀ। ਇਸ ਨਾਚ ਵਿਚ ਹਿੱਸਾ ਲੈਣ ਵਾਲੇ ਕਲਾਕਾਰ ਜਦ ਮਹਿਮਾਨਾਂ ਨੂੰ ਮਠਿਆਈ ਦੇ ਤੌਰ ’ਤੇ ਛੋਲੇ ਵੰਡਦੇ ਹਨ ਤਾਂ ਇਹ ਦ੍ਰਿਸ਼ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ।
ਰਵੀ ਸ਼ਰਮਾ ਦੱਸਦੇ ਹਨ ਕਿ ਇਹ ਨਾਚ ਸਦੀਆ ਤੋਂ ਚੱਲਿਆ ਆ ਰਿਹਾ ਹੈ। ਇਸ ਵਿਚ 11 ਲੜਕੀਆਂ ਅਤੇ 4 ਲੜਕੇ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਦੇ ਨਾਲ ਕੋਰਿਓਗ੍ਰਾਫਰ ਵੀ ਹੁੰਦਾ ਹੈ। ਇਹ ਜੰਮੂ ਦੀ ਸਭਿਅਤਾ ਨੂੰ ਦਰਸਾਉਂਦਾ ਹੈ। ਰਵੀ ਸ਼ਰਮਾ ਦੱਸਦੇ ਹਨ ਕਿ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਪ੍ਰੋਗਰਾਮ ਅਧਿਕਾਰੀ ਰਵਿੰਦਰ ਸ਼ਰਮਾ, ਭੁਪਿੰਦਰ ਸਿੰਘ ਨੇ ਹਮੇਸ਼ਾਂ ਹੀ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਵੱਖ-ਵੱਖ ਥਾਵਾਂ ’ਤੇ ਲੱਗਣ ਵਾਲੇ ਮੇਲਿਆਂ ਵਿਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਨਾਲ ਬੱਚਿਆਂ ਵਿਚ ਵੀ ਊਰਜਾ ਦਾ ਸੰਚਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੰਮੂ ਦੇ ਨਾਲ ਹੀ ਲੱਗਦਾ ਹੈ, ਇਸ ਲਈ ਇਥੇ ਆ ਕੇ ਇਸ ਤਰ੍ਹਾਂ ਲੱਗਦਾ ਹੀ ਨਹੀਂ ਹੈ ਕਿ ਅਸੀਂ ਕਿਸੇ ਦੂਜੀ ਥਾਂ ’ਤੇ ਆਏ ਹਾਂ। ਇਕ ਦੂਜੇ ਦੀ ਸੰਸਕ੍ਰਿਤੀ ਨੂੰ ਦੇਖ ਕੇ ਸਾਨੂੰ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਕਿੰਨੀ ਮਹਾਨ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।