ਗੜ੍ਹਦੀਵਾਲਾ 18 ਨਵੰਬਰ (ਚੌਧਰੀ)
: ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਯਾਤਰਾ ਦਾ ਅੱਜ ਗੜ੍ਹਦੀਵਾਲਾ ਵਿਖੇ ਪਹੁੰਚਣ ਤੇ ਭਾਜਪਾ ਆਗੂ ਵਿਜੈ ਸਾਂਪਲਾ, ਜਿਲਾ ਦੇਹਾਤੀ ਪ੍ਰਧਾਨ ਸੰਜੀਵ ਮਨਹਾਸ, ਜਵਾਹਰ ਖੁਰਾਨਾ, ਰਵਿੰਦਰ ਸਿੰਘ ਕਾਹਲੋਂ, ਸੁਲੇਸ਼ ਕੁਮਾਰ, ਸੀਨੀਅਰ ਭਾਜਪਾ ਆਗੂ ਈਸ਼ੂ ਗੁਪਤਾ, ਅਵਿਨਾਸ਼ ਧੁੱਗਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਭਾਜਪਾ ਆਗੂ ਈਸ਼ੂ ਗੁਪਤਾ ਨੇ ਦੱਸਿਆ ਕਿ ਇਸ ਸਮਰਸਤਾ ਯਾਤਰਾ ਦਾ ਗੜ੍ਹਦੀਵਾਲਾ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪੈਟਰੋਲ ਪੰਪ ਦਸੂਹਾ ਤੇ ਮੁਕੇਰੀਆਂ ਸੀਤਲਾ ਮਾਤਾ ਮੰਦਰ ਤੇ ਹੋਰ ਵੱਖ-ਵੱਖ ਸਥਾਨਾਂ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।







